
ਮਲੋਟ, 1 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਸਟੇਟ ਗਾਈਡੈਸ ਬਿਊਰੋ ਮੁਹਾਲੀ ਵੱਲੋ ਜਾਰੀ ਕੈਰੀਅਰ ਕੈਲੰਡਰ ਅਨੁਸਾਰ ਸਕੂਲ ਪੱਧਰੀ ‘ਕਾਮਯਾਬ ਸ਼ਖਸ਼ੀਅਤ ਨਾਲ ਮੁਲਕਾਤ’ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਮਿਉਸਪਾਲ ਕਮੇਟੀ ਦੇ ਟੇਕ ਚੰਦ ਬਾਂਸਲ ਅਤੇ ਸਕੂਲ ਦੇ ਵਿਜੈ ਗਰਗ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਜਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਉਹਨਾ ਨੂੰ ਚੰਗੇ ਨਾਗਰਿਕ ਬਣਨ, ਭਵਿੱਖ ਵਿਚ ਸਹੀ ਰਸਤਾ ਚੁਣਨ ਅਤੇ ਕੈਰੀਅਰ ਚੁਣਨ ਸਮੇਂ ਆਪਣੇ ਅਧਿਆਪਕਾਂ ਦਾ ਸਹਿਯੋਗ ਲੈਣ ਦੀ ਪ੍ਰੇਰਣਾ ਕੀਤੀ। ਸਕੂਲ ਪਿੰਸੀਪਲ ਸੁਨੀਤਾ ਬਿਲੰਦੀ ਨੇ ਅਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਪਿੰਸੀਪਾਲ ਅਤੇ ਸਟਾਫ਼ ਹਰਜੀਤ ਮੋਗਾ, ਗੋਰਵ, ਵਿਜੈ ਗਰਗ ਵਲੋਂ ਮਹਿਮਾਨ ਟੇਕ ਚੰਦ ਨੂੰ ਯਾਦਗਰੀ ਚਿੰਨ ਭੇਟ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media