Monday, August 10, 2026

ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ‘ਚ ਹਾਸਲ ਕੀਤੀ ਪਹਿਲੀ ਪੁਜੀਸ਼ਨ

U
U

ਸੰਦੌੜ, 2 ਅਗਸਤ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਅੰਡਰ- 4 ਸਾਲ ਨਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਵਿਚ ਜ਼ੋਨ ਭੋਗੀਵਾਲ ਤੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ।ਫਾਈਨਲ ਮੈਚ ਬਾਦਸ਼ਾਹਪੁਰ ਅਤੇ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਦਰਮਿਆਨ ਸਰਕਾਰੀ ਸ. ਸ ਸਕੂਲ ਭੋਗੀਵਾਲ ਵਿਖੇ ਹੋਇਆ।ਬੱਚਿਆਂ ਵੱਲੋਂ ਲਗਾਤਾਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚ 32 – 49 ਦੇ ਫਰਕ ਨਾਲ ਜਿੱਤ ਕੇ ਰੇਨਬੋ ਪਬਲਿਕ ਸਕੂਲ ਦੀ ਝੋਲੀ ਪਾਇਆ। ਇਹਨਾਂ ਬੱਚਿਆਂ ਦੀ ਜਿੱਤ ਦਾ ਸਿਹਰਾ ਟੀਮ ਦੇ ਕੋਚ ਗੋਲੂ ਕੰਗਣਵਾਲ ਅਤੇ ਸਕੂਲ ਦੇ ਡੀ.ਪੀ.ਈ. ਸ: ਗੁਰਪ੍ਰੀਤ ਸਿੰਘ ਨੂੰ ਜਾਂਦਾ ਹੈ ਜਿਨਾਂ੍ਹ ਨੇ ਬੱਚਿਆਂ ਤੇ ਸਖਤ ਮਿਹਨਤ ਕੀਤੀ।ਸਕੂਲ ਪੁਹੰਚਣ ‘ਤੇ ਬੱਚਿਆਂ ਦਾ ਸਕੂਲ ਦੇ ਚੈਅਰਮੈਨ ਸ: ਨਰਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚੈਅਰਮੈਨ ਸ: ਨਰਿੰਦਰ ਸਿੰਘ, ਗੋਲੂ ਕੰਗਣਵਾਲ, ਡੀ.ਪੀ.ਈ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਰਮਨਦੀਪ ਕੋਰ, ਮਨਦੀਪ ਸ਼ਰਮਾਂ ਅਤੇ ਸਮੂਹ ਸਟਾਫ ਹਾਜਰ ਸੀ।.

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply