Friday, November 22, 2024

ਪੰਜਾਬ ਵਿੱਚ ਵਪਾਰ ਤੇ ਵਪਾਰੀ ਨੂੰ ਬਚਾਉਣ ਲਈ ‘ਆਪ’ ਦਾ ਅੱਗੇ ਆਉਣਾ ਜਰੂਰੀ – ਸੌਂਦ

PPN0208201605

ਸੰਦੌੜ੍ਹ, 2 ਅਗਸਤ (ਹਰਮਿੰਦਰ ਸਿੰਘ ਭੱਟ)- ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਆਪਣੇ ਟਰੇਡ ਐਂਡ ਟਰਾਂਸਪੋਰਟ ਵਿੰਗ ਨਾਲ ਸਬਧੰਤ ਲੋਕਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰਨ ਲਈ ਸਮੁੱਚੇ ਪੰਜਾਬ ਵਿੱਚ ਜੰਗੀ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸੇ ਕੜੀ ਤਹਿਤ ਸਥਾਨਕ ਅਗਰਸੇਨ ਧਰਮਸ਼ਾਲਾ ਵਿਖੇ ‘ਆਪ’ ਦੇ ਟਰੇਡ ਤੇ ਟਰਾਂਸਪੋਰਟ ਵਿੰਗ ਹਲਕਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸ. ਤਰੁਣਪ੍ਰੀਤ ਸਿੰਘ ਸੌਂਦ ਦੀ ਰਹਿਨੁਮਾਈ ਅਤੇ ਸੈਕਟਰ ਇੰਚਾਰਜ ਚਮਕੌਰ ਸਿੰਘ ਜਾਗੋਵਾਲ ਅਤੇ ਉਪ ਸੈਕਟਰ ਇੰਚਾਰਜ ਕੋਂਸਲਰ ਸੰਦੀਪ ਕੁਮਾਰ ਕਿੱਟੂ ਥਾਪਰ ਦੀ ਅਗੁਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਤਰੁਣਪ੍ਰੀਤ ਸੌਂਦ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਮਕਸਦ ਪੰਜਾਬ ਦੇ ਹਰੇਕ ਛੋਟ-ਵੱਡੇ ਕਾਰੋਬਾਰੀ ਅਤੇ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਨਿੱਜੀ ਤੋਰ ਤੇ ਮਿਲਕੇ ਉਨ੍ਹਾਂ ਦੇ ਵਿਚਾਰ ਸੁਣਨਾ ਹੈ, ਤਾਂ ਜੋ ਅਸੀਂ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਉਸਦਾ ਨਿਵਾਰਣ ਜਾਣਕੇ ਉਸ ਅਨੁਸਾਰ ਹੀ ਆਪਣਾ ਮੈਨੀਫੈਸਟੋ ਤਿਆਰ ਕਰ ਸਕੀਏ।ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਧਾਰੀ ਬਾਦਲ ਸਰਕਾਰ ਨੇ ਪੰਜਾਬ ਅੰਦਰ ਲੋਕਤੰਤਰ ਨੂੰ ਜੜ ਤੋਂ ਖਤਮ ਕਰਕੇ ਪੂਰੇ ਸੂਬੇ ਅੰਦਰ ਇੰਡਸਟਰੀ ਦਾ ਘਾਣ ਕਰ ਦਿੱਤਾ ਹੈ, ਕਿਉਂਕ ਅੱਜ ਪੰਜਾਬ ਦੇ ਵਪਾਰ ਨੂੰ ਚਲਾਉਣ ਵਾਲੇ ਚਾਰ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ ਅਤੇ ਮੰਡੀ ਗੋਬਿੰਦਗੜ੍ਹ ਦਾ ਕਾਰੋਬਾਰ ਲਗਭਗ ਬੰਦ ਹੋਣ ਦੀ ਕਗਾਰ ਤੇ ਆ ਚੁੱਕਾ ਹੈ।ਇਸ ਲਈ ਪੰਜਾਬ ਦੇ ਵਪਾਰ ਅਤੇ ਵਪਾਰੀ ਨੂੰ ਬਚਾਉਣ ਲਈ ਪੰਜਾਬ ਦੀ ਸੱਤਾ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੋਂਪਣਾ ਬਹੁਤ ਜਰੂਰੀ ਹੋ ਚੁੱਕਾ ਹੈ।ਕਿਉਂਕਿ ਸਿਰਫ ਕੇਜਰੀਵਾਲ ਸਰਕਾਰ ਹੀ ਹੈ ਜੋ ਪੰਜਾਬ ਦੇ ਹਰੇਕ ਵਰਗ ਅਤੇ ਕਿੱਤੇ ਨਾਲ ਸਬੰਧਤ ਲੋਕਾਂ ਦਾ ਭਲਾ ਚਾਹੁੰਦੀ ਹੈ ।
ਚਮਕੌਰ ਸਿੰਘ ਜਾਗੋਵਾਲ ਅਤੇ ਕੋਂਸਲਰ ਕਿੱਟੂ ਥਾਪਰ ਨੇ ਆਪਣੇ ਸਾਂਝੇ ਬਿਆਨਾਂ ਰਾਂਹੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਅਤੇ ਵਪਾਰੀ ਵਰਗ ਨੂੰ ਬਚਾਉਣ ਲਈ ਪੰਜਾਬ ਅੰਦਰ ਬਦਲਾਅ ਲਿਆਉਣਾ ਹੁਣ ਸਮੇਂ ਦੀ ਮੰਗ ਅਤੇ ਜਰੂਰਤ ਬਣ ਚੁੱਕੀ ਹੈ।ਉਨ੍ਹਾਂ ਕਿਹਾ ਪੰਜਾਬ ਦੇ ਲੋਕ ਹੁਣ ਬਾਦਲ ਸਰਕਾਰ ਦੀਆਂ ਗਲਤ ਅਤੇ ਲੋਕ ਮਾਰੂ ਨੀਤੀਆਂ ਤੋਂ ਦੁਖੀ ਅਤੇ ਅੱਕ ਚੁੱਕੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਉਤਾਵਲੇ ਬੈਠੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਤੀਨ ਛੱਮ, ਸੰਤੋਖ ਸਿੰਘ ਨਾਗਰਾ, ਮਨਪ੍ਰੀਤ ਸਿੰਘ ਰਿਆਤ, ਦਲਜਿੰਦਰ ਸਿੰਘ ਸੈਣੀ, ਡਾ. ਯਸ਼ਰਾਜ ਕਪਿਲਾ, ਅੰਮੀਚੰਦ ਜੋਸ਼ੀ, ਹਰਜਿੰਦਰ ਸਿੰਘ ਬਿਰਦੀ, ਅਸ਼ਵਨੀ ਪੁਰੀ, ਪਵਨ ਗੋਇਲ, ਹਾਸ਼ਮ ਸੂਫੀ, ਅਨਿਲ ਕੁਮਾਰ ਚੀਕੂ, ਕੇਵਲ ਕ੍ਰਿਸ਼ਣ ਭੋਲਾ, ਸੁਰਿੰਦਰ ਸਿੰਘ ਮੂੰਡੀਆਂ, ਬਹਾਦਰ ਖਾਂ, ਰੋਮੀ ਢੰਡ ਆਦਿ ਤੋਂ ਇਲਾਵਾ ਕਾਰੋਬਾਰੀ ਮੌਜੂਦ ਸਨ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply