Wednesday, August 12, 2026

’ਸਲੋਗਨ ਲਿਖਣ’ ਅਤੇ ‘ਪੋਸਟਰ ਮੇਕਿੰਗ’ ਪ੍ਰਤੀਯੋਗਤਾ ਕਰਵਾਈ ਗਈ

PPN0208201615

ਅਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਕਲਾਸ ਤੀਸਰੀ ਦੇ ਵਿਦਿਆਰਥੀਆਂ ਦੀ ‘ਸਲੋਗਨ ਲਿਖਣ’ ਅਤੇ ਕਲਾਸ ਚੌਥੀ ਦੇ ਵਿਦਿਆਰਥੀਆਂ ਦੀ ‘ਪੋਸਟਰ ਮੇਕਿੰਗ’ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਤੇ ਜੋਸ਼ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਪੌਦੇ ਲਗਾਉਣ, ਪਾਣੀ ਬਚਾਉ, ਬੇਟੀ ਬਚਾਉ ਆਦਿ ਨਾਲ ਸੰਬੰਧਿਤ ਪੋਸਟਰ ਬਣਾ ਕੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ‘ਚ ਅਹਿਮ ਯੋਗਦਾਨ ਦਿਤਾ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਜੇਤੂਆਂ ਨੂੰ ਇਨਾਮ ਦਿਤੇ ਅਤੇ ਸਾਰੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ।ਉਹਨਾਂ ਕਿਹਾ ਪੌਦੇ, ਪਾਣੀ ਅਤੇ ਬੇਟੀ ਨੂੰ ਬਚਾਉਣਾ ਅੱਜ ਦੇ ਸਮਾਜ ਦੀ ਜਰੂਰਤ ਹੈ ਕਿਉਕਿ ਇਨਾਂ ਤਿੰਨਾਂ ਦੇ ਬਿਨਾਂ ਧਰਤੀ ਉਤੇ ਜੀਵਨ ਸੰਭਵ ਨਹੀ ਹੈ। ਉਹਨਾਂ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪਾਣੀ ਦੀ ਜਰੂਰਤ ਅਨੁਸਾਰ ਵਰਤੋਂ ਕਰਨ ‘ਤੇ ਜੋਰ ਦਿਤਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply