Sunday, October 6, 2024

ਕੀਰਤਨ ਦਰਬਾਰ ਦੌਰਾਨ ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲਿਆਂ ਦਾ ਸਨਮਾਨ

PPN0208201616

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਯੋਜਿਤ ਅਲੌਕਿਕ ਕੀਰਤਨ ਦਰਬਾਰ ਦੌਰਾਨ ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲਿਆਂ ਨੂੰ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਲਈ ਚੀਫ਼ ਖ਼ਾਲਸਾ ਪ੍ਰਧਾਨ ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਨਿਰਮਲ ਸਿੰਘ, ਸਥਾਨਕ ਪ੍ਰਧਾਨ ਧੰਨਰਾਜ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸ਼ਿੰਘ ਖੁਰਾਨਾ, ਐਡੀ: ਸਕੱਤਰ ਹਰਮਿੰਦਰ ਸਿੰਘ ਅਤੇ ਡਾਇਰੈਕਟਰ ਐਜੁਕੇਸ਼ਨ ਡਾ: ਧਰਮਵੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਬਾਬਾ ਦਰਸ਼ਨ ਸਿੰਘ ਸੂਜਵਾਨ ਕੀਰਤਨੀਏ, ਪ੍ਰਚਾਰਕ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਵਾਲੇ ਮਹਾਂਪੁਰਸ਼ ਹਨ।ਆਪ ਨੇ ਬ੍ਰਹਮ ਗਿਆਨੀ ਬਾਬਾ ਦੇਵਾ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹਾਸਲ ਕੀਤੀ।ਉਪਰੰਤ ਆਪ ਨੇ ਸੰਤ ਕ੍ਰਿਪਾਲ ਸਿੰਘ ਜੀ ਸਤੋਵਾਲੀ ਗਲੀ ਵਾਲਿਆਂ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਰਥਾਂ ਅਨੁਸਾਰ ਪੜ੍ਹਨੀ ਸਿਖੀ ਅਤੇ ਗੁਰਬਾਣੀ ਸੰਗੀਤ ਦੇ ਪ੍ਰਸਿੱਧ ਉਸਤਾਦ ਪ੍ਰੋ. ਅਵਤਾਰ ਸਿੰਘ ਨਾਜ਼ ਪਾਸੋਂ ਰਾਗ ਨਿਰਧਾਰਿਤ ਕੀਰਤਨ ਪਰੰਪਰਾ ਦੀ ਸਿਖਲਾਈ ਹਾਸਲ ਕੀਤੀ।ਆਪ ਨੇ ਗੁਰਵਾਲੀ ਵਾਲੇ ਮਹਾਂਪੁਰਖਾਂ ਪਾਸੋਂ ਵੀ ਗੁਰਮਤਿ ਦੀ ਸਿਖਿਆ ਹਾਸਲ ਕੀਤੀ।1993 ਵਿੱਚ ਆਪ ਗੁਮਟਾਲੇ ਆ ਕੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦੇ ਕਾਰਜਾਂ ਵਿੱਚ ਜੁੱਟ ਗਏ।ਆਪ ਨੇ ਗੁਰਬਾਣੀ ਸੰਗੀਤ ਦੇ ਰਾਗਾਤਮਕ ਪ੍ਰਚਾਰ ਅਤੇ ਤਬਲੇ ਦੀ ਸਿਖਲਾਈ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਆਪ ਸਮਾਜ ਭਲਾਈ ਦੇ ਕਾਰਜਾਂ ਲਈ ਸਦਾ ਹੀ ਤਤਪਰ ਰਹਿੰਦੇ ਹਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply