Monday, August 10, 2026

ਕਈਆਂ ਨੂੰ ਫੱਟੜ ਕਰਨ ਵਾਲੀ ਹਾਦਸੇ ਵਾਲੀ ਕਾਰ ‘ਚੋਂ ਵੱਡੀ ਮਾਤਰਾ ਵਿੱਚ ਮਿਲੀ ਸ਼ਰਾਬ

PPN0308201608ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਰਹੀ ਹਾਦਸੇ ਵਾਲੀ ਕਾਰ ਸਬੰਧੀ ਪੁਲਿਸ ਅਧਿਕਾਰੀ ਐਸ ਪੀ ਸਿਟੀ ਦੇਸਰਾਜ ਨੇ ਅਹਿਮ ਖੁਲਾਸੇ ਕਰਦਿਆ ਦੱਸਿਆ ਕਿ ਸਥਾਨਕ ਤਿੰਨ ਸਿਨੇਮਿਆ ਸਹਾਮਣੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਨੰ: ਡੀ ਐਲ 08 ਸੀ ਸੀ 8313 ਵਿੱਚੋ ਪੁਲਿਸ ਨੇ 12 ਡੱਬੇ ਕਰੀਬ 144 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਸੀ ਹਾਦਸਾ ਵਾਪਰਨ ਤੋ ਪਹਿਲਾ ਉਕਤ ਕਾਰ ਸਵਾਰਾਂ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਸੀ ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜਖ਼ਮੀ ਹੋ ਗਿਆ ਸੀ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਕਾਰ ਅਰਸ਼ਦੀਪ ਸਿੰਘ ਵਾਸੀ ਗੋਨਿਆਣਾ ਕਲਾਂ ਦੀ ਹੈ ਅਤੇ ਹਾਦਸੇ ਵਾਲੇ ਦਿਨ ਇਸ ਕਾਰ ਵਿਚ 4 ਨੋਜਵਾਨ ਸਵਾਰ ਸਨ।ਪੁਲਿਸ ਉਕਤ ਅਣਪਛਾਤੇ ਨੋਜਵਾਨਾਂ ਦੀ ਪਹਿਚਾਣ ਕਰਦਿਆ ਕੁਲਦੀਪ ਸਿੰਘ ਵਾਸੀ ਘਣੀਆ, ਜਗਤਾਰ ਸਿੰਘ ਵਾਸੀ ਭੈਣੀ, ਅਵਤਾਰ ਸਿੰਘ ਵਾਸੀ ਹਰਰਾਏਪੁਰ ਅਤੇ ਅਰਸ਼ਦੀਪ ਸਿੰਘ ਵਾਸੀ ਗੋਨਿਆਣਾ ਕਲਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕਰ ਦਿੱਤੀ। ਖੂਫੀਆ ਇਤਲਾਹ ਤੇ ਸੀ ਆਈ ਏ -2 ਦੇ ਇੰਚਾਰਜ ਤਰਜਿੰਦਰ ਸਿੰਘ ਨੇ ਬਸੰਤ ਵਿਹਾਰ ਕਲੋਨੀ ਦੀ ਪਾਰਕ ਵਿਚ ਕੁਲਦੀਪ ਸਿੰਘ, ਜਗਤਾਰ ਸਿੰਘ ਅਤੇ ਇੱਕ ਹੋਰ ਨੌਜਵਾਨ ਲਵਪ੍ਰੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨੂੰ ਗ੍ਰਿਫਤਾਰ ਕਰ ਲਿਆ।ਇਨ੍ਹਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ 315 ਬੋਰ ਤੇ ਇੱਕ 32 ਬੋਰ ਪਿਸਤੌਲ ਸਮੇ ਦੋ ਦੋ ਕਾਰਤੂਸ ਬਰਾਮਦ ਕੀਤੇ ਗਏ।ਪੁਲਿਸ ਅਧਿਕਾਰੀਆ ਅਨੁਸਾਰ ਕੁਲਦੀਪ ਸਿੰਘ ਅਤੇ ਜਗਤਾਰ ਸਿੰਘ ਖਿਲਾਫ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।ਇਨ੍ਹਾਂ ਵੱਲੋ ਨਜਾਇਜ ਸ਼ਰਾਬ  ਤੱਸਕਰੀ ਦਾ ਧੰਦਾ ਕੀਤਾ ਜਾ ਰਿਹਾ ਸੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply