Monday, August 10, 2026

ਸਾਂਝਾ ਮੋਰਚਾ ਵਲੋਂ ਬਾਦਲ ਸਰਕਾਰ ਦੇ ਵਾਅਦਿਆਂ ਤੋਂ ਭੱਜਣ ਖਿਲਾਫ ਚੇਤਨਾ ਮੁਹਿੰਮ ਰਹੇਗੀ ਜਾਰੀ

PPN0308201609ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੇਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਝੇ ਮੋਰਚੇ ਵਿੱਚ ਸ਼ਾਮਿਲ ਪੰਜਾਬ ਖੇਤ ਮਜਦੂਰ ਯੂਨੀਅਨ, ਦਿਹਾਤੀ ਮਜਦੂਰ ਸਭਾ, ਮਜਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜਦੂਰ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਪੇਡੂ ਮਜਦੂਰ ਯੂਨੀਅਨ ਮਿਸਾਲ, ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਵੱਲੋਂ ਜਿਲ੍ਹਾ ਕੇਂਦਰ ਤੇ ਵਿਸ਼ਾਲ ਧਰਨਾ ਮਾਰਿਆ ਗਿਆ ਲਗਾਤਾਰ ਦਿਨ ਰਾਤ ਚੱਲੇ ਇਸ ਧਰਨੇ ਦੋਰਾਨ ਆਗੂਆਂ ਨੇ ਸੂਬੇ ਦੀ ਅਕਾਲੀ ਭਾਜਪਾ ਸਰਕਾਰੀ ਦੀ ਮਜਦੂਰ ਮਸਲਿਆ ਪ੍ਰਤੀ ਧਾਰੀ ਢੀਠਤਾ ਪੂਰਨ ਅਣਗਹਿਲੀ ਵਿਰੁੱਧ ਇਸ ਧਰਨੇ ਵਿੱਚ ਸਾਮਿਲ ਮਜਦੂਰਾਂ ਖਾਸਕਰ ਔਰਤਾਂ ਨੇ ਦੋਸ਼ ਲਾਇਆ ਕਿ ਰਾਜ ਕਰਦੀ ਪਾਰਟੀ ਦੇ ਆਗੂਆਂ ਦੇ ਇਸਾਰੇ ਤੇ ਸੰਘਰਸ਼ ਨਾਲ ਜਿਤਿਆ ਨਰਮਾ ਖਰਾਬੇ ਦਾ ਮੁਆਵਜਾ ਵੋਟਾਂ ਪੱਕੀਆਂ ਕਰਨ ਲਈ ਮਨਮਰਜੀ ਨਾਲ ਚਹੇਤਿਆ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਨਾ ਦਿੱਤੇ ਤਾਂ ਨੇੜ ਭਵਿੱਖ ੱਿਵੱਚ ਪਿੰਡਾਂ ਵਿੱਚ ਵੀ ਝੁੱਗੀਆਂ ਝੌਪੜੀਆਂ (ਸਲੱਮ) ਬਣ ਜਾਣਗੀਆਂ।ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਨਸਾਫ ਤਾਂ ਸੂਰਾਂ ਦੇ ਘੁਰਣਿਆ ਵਰਗੇ ਘਰਾਂ ਚ ਰਹਿਣ ਲਈ ਮਜਬੂਰ ਹਨ ਜਦ ਕਿ ਅਵਾਰਾ ਪਸੂਆ ਲਈ ਜ਼ਮੀਨਾ ਖਰੀਦੀਆਂ ਜਾ ਰਹੀਆਂ ਹਨ।ਇਸ ਰੋਸ ਧਰਨੇ ਦੀ ਅਗਵਾਈ ਜੋਰਾ ਸਿੰਘ ਨਸਰਾਲੀ, ਮਹੀਪਾਲ, ਸੁਰਜੀਤ ਸਿੰਘ ਸੋਹੀ, ਗੁਰਚਰਨ ਸਿੰਘ ਭਗਤਾ, ਦਰਬਾਰਾ ਸਿੰਘ ਫੂਲੇਵਾਲਾ, ਹਰਵਿੰਦਰ ਸੇਮਾ, ਕੁਲਵੰਤ ਸੇਲਬਰਾ, ਸੇਵਕ ਸਿੰਘ ਮਹਿਮਾ, ਮਿੱਠੂ ਸਿੰਘ ਘੁੱਦਾ, ਪ੍ਰਿਤਪਾਲ ਸਿੰਘ, ਜੀਤਾ ਸਿੰਘ, ਹਰਬੰਸ ਬਠਿੰਡਾ, ਜਰਨੈਲ ਯਾਤਰੀ, ਜਸਵੰਤ ਸਿੰਘ ਪੱਪੀ ਖਾਲਸਾ, ਤੀਰਥ ਸਿੰਘ ਕੋਠਾਗੁਰੂ, ਮੱਖਣ ਸਿੰਘ ਤਲਵੰਡੀ, ਸੁਖਨ ਲਾਲ ਝੁੰਬਾ, ਕੂਕਾ ਸਿੰਘ ਨਥਾਣਾ, ਦਰਸ਼ਨ ਸਿੰਘ ਬਾਜਕ, ਗੁਰਮੀਤ ਸਿੰਘ ਜੈ ਸਿੰਘ, ਆਦਿ ਆਗੂਆ ਨੇ ਕੀਤੀੇ।ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਦਾ ਕੰਮ ਪੂਰੇ ਪਰਿਵਾਰ ਨੂੰ ਪੂਰਾ ਸਾਲ ਘੱਟੋ ਘੱਟ 500/ਰੁਪੈ ਪ੍ਰਤੀ ਦਿਨ ਦੀ ਦਰ ਤੇ ਦਿੱਤਾ ਜਾਵੇ ਅਤੇ ਮਨਰੇਗਾ ਦੀਆਂ ਸਾਰੀਆਂ ਘਪਲੇਬਾਜੀਆਂ ਬੰਦ ਕੀਤੀਆ ਜਾਣ।ਆਗੂਆਂ ਨੇ ਐਲਾਨ ਕੀਤਾ ਕਿ ਮਜਦੂਰ ਮੋਰਚਾ ਜਗ੍ਹਾ ਜਗ੍ਹਾ ਹੋ ਰਹੇ ਪੁਲੀਸ ਅਤੇ ਜਾਤਪਾਤੀ ਜਬਰ ਵਿਰੁੱਧ ਤਿੱਖਾ ਫੈਸਲਾਕੁੰਨ ਸੰਘਰਸ. ਲੜੇਗਾ। ਧਰਨਾਕਾਰੀਆਂ ਨੇ ਅੱਜ ਜਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਬਾਦਲ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਚੋਣ ਵਾਅਦਿਆਂ ਤੋਂ ਭੱਜਣ ਖਿਲਾਫ  ਚੇਤਨਾ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply