ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ) – ਪ੍ਰਸਿੱਧ ਸ਼ੂਟਰ (ਨਿਸ਼ਾਨੇਬਾਜ) ਸ੍ਰੀ ਅਭਿਨਵ ਬਿੰਦਰਾ ਦੇ ਪਿਤਾ ਡਾ: ਅਭਿਜੀਤ ਬਿੰਦਰਾ ਤੇ ਉਨ੍ਹਾਂ ਦੀ ਮਾਤਾ ਕੰਵਰਜੀਤ ਕੌਰ ਬਿੰਦਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਅਭਿਨਵ ਦੇ ਮਾਤਾੁਪਿਤਾ ਨਾਲ ਉਨ੍ਹਾਂ ਦੇ ਕਰੀਬੀ ਮਿ’ਤਰ ਸ: ਤੇਜਬੰਸ ਸਿੰਘ ਜੌਹਰ ਤੇ ਉਨ੍ਹਾਂ ਦੀ ਧਰਮ ਪਤਨੀ ਨੀਨਾ ਜੌਹਰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮ’ਥਾ ਟੇਕਣ ਉਪਰੰਤ ਆਪਣੇ ਸਪੁੱਤਰ ਸ੍ਰੀ ਅਭਿਨਵ ਬਿੰਦਰਾ ਦੇ ਰੀਓ ਓਲੰਪਿਕ ਵਿੱਚ ਵਿਜੇਤਾ ਹੋ ਕੇ ਆਉਣ ਦੀ ਅਰਦਾਸ ਕੀਤੀ।ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਉਪਰੰਤ ਡਾ: ਅਭਿਜੀਤ ਬਿੰਦਰਾ ਆਪਣੇ ਪ੍ਰੀਵਾਰਿਕ ਮੈਂਬਰਾਂ ਸਮੇਤ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਮੁੱਖ ਸਕੱਤਰ ਸ: ਹਰਚਰਨ ਸਿੰਘ ਨੂੰ ਮਿਲਣ ਲਈ ਆਏ।
ਯਾਦ ਰਹੇ ਕਿ ਸ੍ਰੀ ਅਭਿਨਵ ਬਿੰਦਰਾ ਪਹਿਲਾ ਅਜਿਹਾ ਭਾਰਤੀ ਖਿਡਾਰੀ ਹੈ ਜਿਸ ਨੇ 114 ਸਾਲ ‘ਚ ਪਹਿਲੀ ਵਾਰ 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਦੌਰਾਨ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ।ਸ੍ਰੀ ਅਭਿਨਵ ਦੇ ਪਿਤਾ ਡਾ: ਅਭਿਜੀਤ ਬਿੰਦਰਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅਭਿਨਵ ਹਮੇਸ਼ਾ ਪੰਜਾਬ ਤੋਂ ਹੀ ਖੇਡਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੀਓ ਓਲੰਪਿਕ ਖੇਡਾਂ 5 ਤੋਂ 21 ਅਗਸਤ ਤੀਕ ਬ੍ਰਾਜੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਵਿਖੇ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਵਾਰੀ ਰੀਓ ਓਲੰਪਿਕ ਵਿੱਚ ਭਾਰਤ ਨੇ 118 ਖਿਡਾਰੀਆਂ ਦਾ ਦਲ ਭੇਜਿਆ ਹੈ।ਉਨ੍ਹਾਂ ਦੱਸਿਆ ਕਿ ਭਾਰਤੀ ਖੇਡ ਦਲ ਦੇ ਝੰਡਾ ਬਰਦਾਰ ਓਲੰਪਿਕ ਖੇਡਾਂ ਸੋਨ ਤਗਮਾ ਜੇਤੂ ਨਿਸ਼ਾਨੇਬਾਜ ਅਭਿਨਵ ਬਿੰਦਰਾ ਨੂੰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਮੈਂ ਆਪਣੀ ਸੁਪਤਨੀ ਤੇ ਰਿਸ਼ਤੇਦਾਰਾਂ ਸਮੇਤ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਭਾਰਤ ਦੇ ਪੰਜਾਬ ਦੇ ਸਪੂਤ ਅਭਿਨਵ ਬਿੰਦਰਾ ਦੀ ਕਾਮਯਾਬੀ ਦੀ ਅਰਦਾਸ ਕਰਨ ਲਈ ਆਇਆ ਹਾਂ।ਉਨ੍ਹਾਂ ਕਿਹਾ ਕਿ ਕੇਵਲ ਅਭਿਨਵ ਬਿੰਦਰਾ ਹੀ ਨਹੀਂ ਬਲਕਿ ਭਾਰਤ ਦੇ ਹਰ ਰਾਜ ਤੋਂ ਗਏ ਖਿਡਾਰੀ ਦੀ ਕਾਮਯਾਬੀ ਦੀ ਅਰਦਾਸ ਕਰਕੇ ਚੱਲਿਆ ਹਾਂ ਤਾਂ ਕਿ ਭਾਰਤ ਦੇ ਇਹ ਸਪੂਤ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਛੂਹ ਕੇ ਆਪਣੇ ਦੇਸ਼ ਦਾ ਨਾਮ ਸਾਰੀ ਦੁਨੀਆਂ ਵਿੱਚ ਰੌਸ਼ਨ ਕਰ ਸਕਣ।
ਸ਼ੋ੍ਰਮਣੀ ਕਮੇਟੀ ਦਫ਼ਤਰ ਵਿਖੇ ਸz: ਹਰਚਰਨ ਸਿੰਘ ਮੁੱਖ ਸਕੱਤਰ ਨੇ ਸ੍ਰੀ ਅਭਿਨਵ ਬਿੰਦਰਾ ਦੇ ਪਿਤਾ ਡਾ: ਅਭਿਜੀਤ ਬਿੰਦਰਾ ਉਨ੍ਹਾਂ ਦੀ ਧਰਮ ਪਤਨੀ ਬੀਬੀ ਕੰਵਰਜੀਤ ਕੌਰ ਤੇ ਉਨ੍ਹਾਂ ਦੇ ਨਾਲ ਆਏ ਸz: ਤੇਜਬੰਸ ਸਿੰਘ ਜੌਹਰ ਤੇ ਉਨ੍ਹਾਂ ਦੀ ਧਰਮ ਪਤਨੀ ਨੀਨਾ ਜੌਹਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਮੇਰੀ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਸ੍ਰੀ ਅਭਿਨਵ ਬਿੰਦਰਾ ਤੇ ਉਨ੍ਹਾਂ ਦੇ ਨਾਲ ਰੀਓ ਓਲੰਪਿਕ ਵਿੱਚ ਗਏ ਹਰ ਖਿਡਾਰੀ ਨੂੰ ਕਾਮਯਾਬੀ ਬਖਸ਼ਣ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media