Friday, March 20, 2026

ਕੇਵਲ ਗੁਰੂ ਘਰਾਂ ਹੀ ਹੁੰਦਾ ਹੈ ਸਰਕਟ-ਸ਼ਾਟ, ਪ੍ਰਬੰਧਕਾਂ ਤੇ ਗ੍ਰੰਥੀਆਂ ਦੇ ਕਮਰਿਆਂ ‘ਚ ਕਿਓਂ ਨਹੀਂ- ਜਥੇਦਾਰ

PPN0608201620

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬੋਲਦਿਆਂ ਕਿਹਾ ਕਿ ਜੋ ਮੰਦਭਾਗੀ ਘਟਨਾਂ ਪਿੰਡ ਮੀਰਾਂਕੋਟ ਵਿਚ ਵਾਪਰੀ ਹੈ, ਜਿਸ ਵਿਚ 3 ਪਾਵਨ ਸਰੂਪ ਅਗਨਭੇਂਟ ਹੋ ਗਏ ਹਨ। ਜੋ ਇਕ ਬਹੁਤ ਦੁਖਦਾਈ ਘਟਨਾ ਹੈ।ਸਿੰਘ ਸਾਹਿਬ ਜੀ ਬੋਲਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪ੍ਰਬੰਧਕਾਂ ਦੇ ਆਪਣੇ ਘਰਾਂ ਵਿਚ ਜਾਂ ਗ੍ਰੰਥੀ ਦੇ ਨਿਜੀ ਕਮਰੇ ਵਿਚ ਕਦੀ ਵੀ ਸਰਕਟ-ਸ਼ਾਟ ਨਹੀਂ ਹੋਇਆ, ਕੇਵਲ ਗੁਰੂ ਘਰਾਂ ਵਿਚ ਹੀ ਕਿਉਂ ਹੁੰਦਾ ਹੈ?
ਸਿੰਘ ਸਾਹਿਬ ਜੀ ਨੇ ਇਸ ਘਟਨਾ ਦੀ ਪੁਰਜੋਰ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਡੂੰਘੀ ਘੋਖ ਪੜਤਾਲ ਕੀਤੀ ਜਾਵੇ ਕਿ ਕੇਵਲ ਗੁਰੂ-ਘਰਾਂ ਵਿਚ ਹੀ ਸ਼ਾਟ-ਸਰਕਟ ਕਿਉਂ ਹੁੰਦੇ ਹਨ। ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤਾਂ ਨੂੰ ਸਮੇਂ ਸਮੇਂ ਅਨੁਸਾਰ ਸੁਚੇਤ ਕੀਤਾ ਜਾਂਦਾ ਹੈ ਪਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਪ੍ਰਤੀ ਅਵੇਸਲਾਪਣ ਅਪਣਾ ਰਹੀਆਂ ਹਨ।ਸਿੰਘ ਸਾਹਿਬ ਜੀ ਨੇ ਸਮੂੰਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਸੁਚਾਰੂ ਢੰਗ ਨਾਲ ਪ੍ਰਬੰਧ ਚਲਾਉਣ ਵਿਚ ਸਹਾਇਤਾ ਕਰਨ ਤਾਂ ਜੋ ਇਹੋ ਜਿਹੀਆਂ ਦੁਖਦਾਈ ਘਟਨਾਵਾਂ ਨਾ ਵਾਪਰਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply