Friday, March 20, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 7 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਜਲੰਧਰ ਵਿੱਚ ਆਰ.ਐਸ.ਐਸ ਪੰਜਾਬ ਮੁਖੀ ਜਗਦੀਸ਼ ਗਗਨੇਜ਼ਾ ‘ਤੇ ਫਾਇਰਿੰਗ – ਗੰਭੀਰ ਹਾਲਤ ‘ਚ ਆਰਮੀ ਹਸਪਤਾਲ ਕਰਵਾਇਆ ਦਾਖਲ।

▶ ਬਾਈਕ ਸਵਾਰ 2 ਨੋਜਵਾਨਾਂ ਨੇ ਮਾਰੀਆਂ ਤਿੰਨ ਗੋਲੀਆਂ– ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ।

▶ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਲੋਂ ਹਮਲੇ ਦੀ ਨਿਖੇਧੀ – ਸੀ.ਐਮ ਬਾਦਲ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ।

▶ ਅੰਮ੍ਰਿਤਸਰ ਦੇ ਪਿੰਡ ਮੀਰਾਂਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਗਨਭੇਂਟ – ਬਿਜਲੀ ਸ਼ਾਟ-ਸਰਕਟ ਦਾ ਖਦਸ਼ਾ– ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ।

▶ ਹਰਕਮਲਪ੍ਰੀਤ ਸਿੰਘ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਅਤੇ ਏ.ਕੇ ਮਿੱਤਲ ਡੀ.ਆਈ.ਜੀ ਬਾਡਰ ਰੇਂਜ ਨਿਯੁੱਕਤ।

▶ ਜੰਮੂ ਕਸ਼ਮੀਰ ਦੇ ਨੌਗਾਮ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ – ਸਰੁੱਖਿਆ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ।

▶ ਕਸ਼ਮੀਰ ਵਿੱਚ ਤਾਜ਼ਾ ਹਿੰਸਾ ਦੌਰਾਨ 3 ਦੀ ਮੌਤ, 300 ਦੇ ਕਰੀਬ ਜਖਮੀ – ਕਰਫਿਊ ਲੱਗਾ।

▶ 70 ਤੋਂ 80 ਫੀਸਦੀ ਗਊ ਰੱਖਿਅਕ ਜਾਅਲੀ – ਕਾਲੇ ਧੰਦੇ ਲੁਕਾਉਣ ਲਈ ਗਊ ਰੱਖਿਆ ਦੇ ਨਾਮ ‘ਤੇ ਚਲਾਉਂਦੇ ਹਨ ਦੁਕਾਨਾਂ – ਮੋਦੀ।

▶ ਭਾਰਤੀ ਹਾਕੀ ਟੀਮ ਦੀ ਜੇਤੂ ਸ਼ੁਰੂਆਤ – ਰੀਓ ਓਲੰਪਿਕ ‘ਚ ਆਇਰਲੈਂਡ ਨੂੰ 3/2 ਨਾਲ ਹਰਾਇਆ।

▶ ਪਹਿਲੀ ਵਾਰ ਆਯੋਜਿਤ ਕੀਤੇ ਗਏ ਟਾਊਨ ਹਾਲ ਪ੍ਰੋਗਰਾਮ ਦੌਰਾਨ ਪੀ.ਐਮ ਮੋਦੀ ਨੇ 2000 ਲੋਕਾਂ ਨਾਲ ਕੀਤਾ ਸਿੱਧਾ ਰਾਬਤਾ – ‘ਪੀ.ਐਮ.ਓ ਮੋਦੀ (PMO Modi) ‘ਐਪ’ ਕੀਤੀ ਸ਼ੁਰੂ।

▶ ਦੁੱਧ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਮਿਲੇ ਉਮਰ ਕੈਦ – ਸੁਪਰੀਮ ਕੋਰਟ- ਸੂਬਿਆਂ ਨੂੰ ਸਖਤੀ ਦੇ ਦਿੱਤੇ ਆਦੇਸ਼।

▶ ਨਵਾਂ ਸ਼ਹਿਰ ਵਿਖੇ ਬੈਂਕ ਆਫ ਬੜੌਦਾ ਵਿੱਚ 6 ਲੱਖ ਦਾ ਘੁਟਾਲਾ – ਪੁਲਿਸ ਵਲੋਂ ਜਾਂਚ ਸ਼ੁਰੂ।

▶ ਭਾਰਤੀ ਕੈਦੀ ਹਾਮਿਦ ‘ਤੇ ਪਾਕਿਸਤਾਨੀ ਜੇਲ੍ਹ ਵਿੱਚ ਹਮਲਾ।

▶ ਚੈਕ ਬਾਊਂਸ ਮਾਮਲੇ ‘ਚ ਵਿਜੇ ਮਾਲੀਆ ਦੇ 4 ਨਵੰਬਰ ਦੇ ਗੈਰ ਜਮਾਨਤੀ ਵਾਰੰਟ ਜਾਰੀ।

▶ ਪਠਾਨਕੋਟ ਵਿਖੇ ਬਿਆਸ ਅਤੇ ਚੱਕੀ ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਟਾਪੂ ‘ਚ ਫਸੇ 9 ਲੋਕਾਂ ਨੂੰ ਫੌਜ਼ ਨੇ ਹੈਲੀਕਾਪਟਰ ਰਾਹੀਂ ਬਚਾਇਆ।

▶ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਐਸ.ਜੇ. ਵਜੀਫਦਾਰ ਨੇ ਅਹੁੱਦਾ ਸੰਭਾਲਿਆ– ਰਾਜਪਾਲ ਕਪਤਾਨ ਸਿੰਘ ਸੌਲੰਕੀ ਨੇ ਚੁੱਕਾਈ ਸਹੁੰ।

▶ ਮੋਦੀ ਦਾ ਮਤਲਬ – ਮੈਕਿੰਗ ਆਫ ਡਿਵੈਲਪਮੈਂਟ ਇੰਡੀਆ (Making of Development India) – ਵੈਨਕਈਆ ਨਾਈਡੂ।

▶ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਨੇ ਪੀ.ਐਮ ਮੋਦੀ ਨੂੰ ਕਸ਼ਮੀਰ ਮਾਮਲੇ ‘ਚ ਲਿਖੀ ਚਿੱਠੀ – ਕਿਹਾ ਕਸ਼ਮੀਰ ਦੀ ਸਥਿਤੀ ਸੰਭਾਲਣ ‘ਚ ਅਸਫਲ ਰਹੀ ਸਰਕਾਰ।

▶ ਕਰਾਚੀ (ਪਾਕਿਸਤਾਨ) ‘ਚ ਹਿੰਦੂ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ।

▶ ਪ੍ਰਗਟ ਸਿੰਘ ਨੇ ਪਹਿਲਾਂ ਸੰਸਦੀ ਸਕੱਤਰ ਬਨਣ ਦੀ ਭਰੀ ਸੀ ਹਾਮੀ, ਪਰ ਬਾਅਦ ‘ਚ ਕੀਤੀ ਨਾਹ – ਸੁਖਬੀਰ ਬਾਦਲ।

▶ ਆਰ.ਐਸ.ਐਸ ਆਗੂ ਜਗਦੀਸ਼ ਗਗਨੇਜ਼ਾ ਦੇ ਜਿਗਰ ‘ਚ 2 ਗੋਲੀਆਂ ਕੱਢੀਆਂ, ਹਾਲਤ ਨਾਜ਼ੁਕ – ਸੀ.ਐਮ ਬਾਦਲ ਦੇ ਹੁਕਮ ‘ਤੇ ਸੀ.ਐਮ.ਸੀ ਲੁਧਿਆਣਾ ਤੋਂ ਡਾਕਟਰ ਜਲੰਧਰ ਲਈ ਰਵਾਨਾ।

▶ ਬੈਲਜ਼ੀਅਮ ਦੇ ਰੀਊ ਸਾਇਕਲ ਟ੍ਰੈਕ ਦੀ ਫਿਨਸ਼ਿੰਗ ਲਾਈਨ ਨੇੜੇ ਧਮਾਕਾ– ਕੋਈ ਨੁਕਸਾਨ ਨਹੀਂ, ਸੁਰੱਖਿਆ ਦਸਤਿਆਂ ਨੇ ਸਾਰਾ ਖੇਤਰ ਕਰਵਾਇਆ ਖਾਲੀ।

▶ ਅਕਾਲੀ ਦਲ ਜਲਦ ਕਰੇਗਾ ਟਿੱਕਟਾਂ ਦਾ ਐਲਾਨ – ਨੌਜਵਾਨਾਂ ਨੂੰ ਮਿਲੇਗੀ ਤਰਜੀਹ – ਸੁਖਬੀਰ ਬਾਦਲ- ਆਪ ‘ਤੇ ਲਾਏ ਵਿਦੇਸ਼ੀ ਫੰਡਿੰਗ ਦੇ ਦੋਸ਼।

▶ ਆਪ ਦੇ ਸੁਖਪਾਲ ਖਹਿਰਾ ਦਾ ਪਲਟਵਾਰ– ਦੋਸ਼ ਬੇਬੁਨਿਆਦ, ਹਰ ਜਾਂਚ ਲਈ ਹਾਂ ਤਿਆਰ ।

▶ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਅੰਮ੍ਰਿਤਸਰ ਪੁੱਜੇ – ਡੀਪੂ ਆਨਲਾਇਨ ਪ੍ਰੋਗਰਾਮ ਦਾ ਕੀਤਾ ਨਿਰੀਖਣ।

▶ ਮਾਤਾ ਵੈਸ਼ਨੋ ਦੇਵੀ ਯਾਤਰਾ ਰੁਕੀ- ਲੈਂਡ ਸਲਾਈਡ ਨਾਲ 4 ਦੀ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply