Thursday, June 11, 2026

ਦਲੀਪ ਐਵੀਨਿਊ ਵਿੱਚ ਟਾਵਰ ਲਗਾਉਣ ਵਿਰੁੱਧ ਬੱਸੀ ਦੀ ਅਗਵਾਈ ਵਿੱਚ ਪ੍ਰਦਰਸ਼ਨ

PPN0608201604

ਅੰਮ੍ਰਿਤਸਰ, 6 ਅਗਸਤ (ਜਸਬੀਰ ਸਿੰਘ ਸੱਗੂ)- ਜੀ.ਟੀ ਰੋਡ ਸਥਿਤ ਦਲੀਪ ਐਵੀਨਿਊ ਦੇ ਇਕ ਘਰ ਛੱਤ ‘ਤੇ ਲਗਾਏ ਮੋਬਾਇਲ ਟਾਵਰ ਅਤੇ ਨਗਰ ਨਿਗਮ ਵੱਲੋਂ ਉਸ ਨੂੰ ਐਨ.ਓ.ਸੀ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦਿਨੇਸ਼ ਬੱਸੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਦੀ ਸਹਿਮਤੀ ਤੋਂ ਬਿਨਾ ਹੀ ਉਕਤ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਟਾਵਰ ਲਗਾਉਣ ਲਈ ਐਨ.ਓ.ਸੀ ਦੇ ਦਿੱਤੀ ਹੈ, ਜੋ ਕਿ ਸਰਾਸਰ ਗਲਤ ਹੈ। ਇਸ ਸਮੇਂ ਦਿਨੇਸ਼ ਬੱਸੀ ਨੇ ਕਿਹਾ ਕਿ ਨਿਗਮ ਅਧਿਕਾਰੀ ਬਿਨਾਂ ਇਲਾਕਾ ਵਾਸੀਆਂ ਦੀ ਸਹਿਮਤੀ ਦੇ ਐਨ.ਓ.ਸੀ ਨਹੀਂ ਦੇ ਸਕਦੇ, ਲੇਕਿਨ ਇਸ ਕੇਸ ਵਿੱਚ ਉਨਾਂ ਕਿਸਦੇ ਦਬਾਅ ਜਾਂ ਸਿਫਾਰਸ਼ ਹੇਠ ਉਥੇ ਟਾਵਰ ਲਗਾਉਣ ਦੀ ਆਗਿਆ ਦਿੱਤੀ ਹੈ, ਦੱਸਿਆ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਅਧਿਕਾਰੀ ਅੱਖਾਂ ‘ਤੇ ਪੱਟੀ ਬੰਨ ਕੇ ਕੰਮ ਕਰ ਰਹੇ ਹਨ ਜਦਕਿ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਮੂਕ ਦਰਸ਼ਕ ਬਣੇ ਹੋਏ ਹਨ।ਉਨ੍ਹਾਂ ਕਿਹਾ ਕਿ ਟਾਵਰ ਲਗਣ ਨਾਲ ਇਸ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਉਥੋਂ ਦੇ ਨਿਵਾਸੀਆਂ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ ਅਤੇ ਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਤਾਂ ਇਸ ਦੀ ਆਗਿਆ ਬਿਲਕੁਲ ਵੀ ਨਹੀਂ ਦੇਣੀ ਚਾਹੀਦੀ।ਅਜਿਹੇ ਵਿੱਚ ਬਿਨਾਂ ਜਾਂਚ ਪਰਖ ਕੀਤਿਆਂ ਨਿਗਮ ਨੇ ਉਕਤ ਟਾਵਰ ਨੂੰ ਐਨ.ਓ.ਸੀ. ਕਿਵੇਂ ਜਾਰੀ ਕਰ ਦਿੱਤੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 7 ਅਗਸਤ ਤੱਕ ਨਗਰ ਨਿਗਮ ਨੇ ਇਸ ਸੰਬੰਧ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ 8 ਅਗਸਤ ਨੂੰ ਸਮੂਹ ਇਲਾਕਾ ਵਾਸੀਆਂ ਦੇ ਨਾਲ ਅਣਮਿੱਥੇ ਸਮੇਂ ਲਈ ਨਿਗਮ ਦਫਤਰ ਦੇ ਬਾਹਰ ਹੜਤਾਲ ‘ਤੇ ਬੈਠਣਗੇ।
ਇਸ ਮੌਕੇ ਕਿਸ਼ਨ ਸਿੰਘ, ਗੁਰਬਚਨ ਸਿੰਘ, ਭੁਪਿੰਦਰ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਸੁਖਦੇਵ ਸਿੰਘ, ਰਾਜਬੀਰ ਸਿੰਘ, ਅੰਮ੍ਰਿਤਪਾਲ ਸਿੰਘ ਪੰਧੇਰ, ਜਗਜੀਤ ਸਿੰਘ, ਪਰਮਿੰਦਰ ਸਿੰਘ ਬਜਾਜ, ਸੁਖਰਾਜ ਸਿੰਘ, ਸਰਬਜੀਤ ਸਿੰਘ, ਵਿਨੀਤ ਮਹਿਰਾ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਨਿਰਵੈਲ ਸਿੰਘ, ਰਵਿੰਦਰ ਕੁਮਾਰ, ਮਨੋਹਰ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਗੋਪੀ, ਰਾਜਬੀਰ ਸਿੰਘ, ਬਲਦੇਵ ਸਿੰਘ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply