Friday, March 20, 2026

ਸੈਕੰਡਰੀ ਸਕੂਲ ਤਾਰਾਗੜ੍ਹ ਵਿਖੇ ਵਾਤਾਵਰਨ ਨੂੰ ਸਮਰਪਿਤ ਮੁਕਾਬਲੇ ਕਰਵਾਏ

PPN0608201603

ਬਟਾਲਾ, 6 ਅਗਸਤ (ਨਰਿੰਦਰ ਬਰਨਾਲ) – ਸਮਾਜ ਵਿਚ ਵਾਤਾਵਰਨ ਵਿਸ਼ੇ ਨੂੰ ਮੁਖ ਰੱਖਦਿਆਂ ਹਰ ਕਿਸੇ ਦੀ ਕੋਸਿਸ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਲੱਗੀ ਹੋਈ ਹੈ, ਸਿੱਖਿਆ ਵਿਭਾਗ, ਕਲੱਬਾਂ, ਸਮਾਜ ਸੇਵੀ ਸੰਸਥਾਵਾਂ,ਵੀ ਇਸ ਜਾਗਰੂਕਤਾ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ, ਇਸੇ ਹੀ ਸੋਚ ਨੂੰ ਮੁੱਖ ਰੱਖਦਿਆਂ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਜੋ ਕਿ ਇਕ ਫੈਮਲੀ ਕਲੱਬ ਦੇ ਤੌਰ ਤੇ ਜਾਣੀ ਜਾਂਦੀ ਹੈ, ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਾਰਾਗੜ੍ਹ ਵਿਖੇ ਵਿਦਿਆਰਥੀ ਵਰਗ ਵਿਚ ਵਾਤਾਵਰਨ ਦੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਕ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਵਿਦਿਆਰਥੀਆਂ ਨੇ ਵਾਤਾਵਰਨ ਪ੍ਰਤੀ ਜਾਗਰੂਕ ਕਰਦੀਆਂ ਸਕਿੱੱਟਾ ਵੀ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਸਰਕਾਰੀ ਕੰਨਿਆਂ ਸਕੂਲ ਬਟਾਲਾ ਦੇ ਵੋਕੇਸ਼ਨ ਮਾਸਟਰ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਤੇ ਆਪਣਾ ਆਲਾਦੁਆਲਾ ਸਾਫ ਤੇ ਸਵੱਛ ਰੱਖਣ ਪ੍ਰਤੀ ਪ੍ਰੇਰਤ ਕਰਦਿਆ ਕਿਹਾ ਕਿ ਬੱਚਿਆਂ ਨੂੰ ਹੀ ਸਮਾਜ ਵਿਚ ਚਾਨਣ ਮੁਨਾਰਾ ਬਣਕੇ ਇਸ ਸੇਵਾ ਦੇ ਕਾਰਜ ਨੂੰ ਨੇਪਰੇ ਚੜਾਉਣਾ ਚਾਹੀਦਾ ਹੈ।ਇਸ ਮੁਕਾਬਲੇ ਵਿਚ 12 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਮੁਕਾਬਲੇ ਹਾਜ਼ਰ ਹੋ ਕੇ ਚਾਰਟ ਤਿਆਰ ਕੀਤੇ। ਚਾਰਟ ਮੇਕਿੰਗ ਮੁਕਾਬਲੇ ਵਿਚ ਪਹਿਲੇ ,ਦੂਜੇ ਤੇ ਤੀਸਰੇ ਸਥਾਂਨ ਤੇ ਆਏ ਵਿਦਿਆਰਥੀਆਂ ਨੂੰ ਡਿਸਟ੍ਰਿਕ 321-ਡੀ ਗਰਵਰਨ ਸੁਦੀਪ ਗਰਗ ਨੇ ਇਨਾਮ ਵੰਡੇ ਤੇ ਭਵਿੱਖ ਹੋਰ ਵਧੀਆ ਪ੍ਰਾਪਤੀਆਂ ਕਰਨ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਆ, ਉਹਨਾਂ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਵਾਤਾਵਰਨ ਬਣਾਉਣ ਹਿੱਤ ਬੱਚਿਆਂ ਵੱਲੋ ਬਣਾਏ ਚਾਰਟ ਸਲਾਹੁਣਯੋਗ ਹਨ, ਇਸ ਮੁਕਾਬਲੇ ਦਾ ਮੁਖ ਨਿਸਾਨਾ ਵਿਦਿਆਰਥੀਆ ਵਿਚ ਰੁੱਖਾਂ ਪ੍ਰਤੀ ਪਿਆਰ ਪੈਦਾ ਕਰਨ ਦੀ ਭਾਂਵਨਾ ਹੈ, ਅੱਜ ਦੇ ਵਿਦਿਆਰਥੀ ਹੀ ਵਾਤਾਵਰਨ ਨੂੰ ਬਚਾ ਸਕਦੇ ਹਨ, ਜੇਕਰ ਨੌਜਵਾਨਾਂ ਵਿਚ ਇਹ ਭਾਵਨਾ ਹੋਵੇਗੀ, ਸਾਡਾ ਸਮਾਜ ਵਾਤਾਵਰਨ ਦੇ ਪੱਖ ਤੋ ਨਿੱਘਰ ਹੋਵੇਗਾ, ਸੁੱਧ ਵਾਤਾਵਰਨ ਵਿਚ ਰਹਿ ਕੇ ਹੀ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ।ਸਮਾਗਮ ਸਿੰਘ ਮਿਡਲ ਵਿੰਗ, ਪਹਿਲੀ ਤੇ ਦੂਜੀ ਪੁਜੀਸਨ ਚੋਰਾਂਵਾਲੀ, ਤੀਸਰੀ ਪੁਜ਼ੀਸਨ ਗੌਖੂਵਾਲ, ਹਾਈ ਵਿੰਗ ਵਿਚ ਪਹਿਲੀ ਪੁਜੀਸਨ ਧਰਮਕੋਟ ਬੱਗਾ,ਦੂਜ਼ੀ ਸਰਕਾਰੀ ਸਕੂਲ ਭਾਗੋਵਾਲ, ਤੀਸਰੀ ਪੁਜੀਸਨ ਤਾਰਾ ਗੜ ਨੇ ਪ੍ਰਾਪਤ ਕੀਤੀ, ਸੀਨੀਅਰ ਵਿੰਗ ਵਿਚ ਤਿੰਨੋ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ ਦੇ ਹੱਕ ਵਿਚ ਰਹੇ।
ਇਸ ਮੌਕੇ ਕਲੱਸਟਰ ਇੰਚਾਰਜ ਮਨੋਜਕੁਮਾਰ ਪ੍ਰਿੰਸੀਪਲ ਮਿਰਜਾ ਜਾਨ, ਸਰਪੰਚ ਗੁਰਬਖਸ ਸਿੰਘ ਤਾਰਾਗੜ, ਪੀ.ਆਰ.ਓ.ਬੀ ਐਸ ਬੁੱਟਰ, ਸਕੂਲ ਡਿਸਟ੍ਰਿਕ ਗਵਰਨ ਸੁਦੀਪ ਗਰਗ, ਡ੍ਰਿਸਟ੍ਰਿਕ ਸੈਕਟਰੀ ਚਰਨਜੀਤ ਲਾਇਲਪੁਰੀ, ਰੀਜਨ ਚੇਅਰਮੈਨ ਯਸਪਾਲ ਚੌਹਾਨ, ਜੋਨ ਚੇਅਰਮੈਨ ਡਾ ਰਣਜੀਤ ਸਿੰਘ, ਚਾਰਟਡ ਪ੍ਰੈਜੀਡੈਟ ਹਰਭਜ਼ਨ ਸਿੰਘ ਸੇਖੋ, ਡਿਪਟੀ ਡੀ ਈ ੳ ਭਾਰਤ ਭੂਸ਼ਨ, ਪ੍ਰਿੰਸੀਪਲ ਗੁਰਸ਼ਰਨ ਸਿੰਘ, ਰਾਜੇਸ ਕੁਮਾਰ, ਬਲਜਿੰਦਰ ਸਿੰਘ, ਲਾਇੰਨ ਕਵਲਜੀਤ ਸਿੰਘ ਵਾਹਲਾ, ਸਤਵੰਤ ਸਿੰਘ ਬੇਦੀ,ਅਜਮੇਰ ਸਿੰਘ,ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਧਾਨ ਬਰਿੰਦਰ ਸਿੰਘ ਅਠਵਾਲ, ਬਖਸਿੰਦਰ ਸਿੰਘ, ਚਰਨਜੀਤ ਸਿੰਘ ਜੱਜ, ਹਰਪ੍ਰੀਤ ਸਿੰਘ, ਹਰਦਿਆਲ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply