Sunday, July 19, 2026

ਪੁਲੀਸ ਭਰਤੀ ਲਈ ਉਮੀਦਵਾਰਾਂ ‘ਚ ਭਾਰੀ ਉਤਸ਼ਾਹ – ਹੁਣ ਤੱਕ 4600 ਉਮੀਦਵਾਰਾਂ ਦੇ ਹੋਏ ਸਰੀਰਕ ਟੈਸਟ

PPN0608201608

ਫਾਜ਼ਿਲਕਾ, 6 ਅਗਸਤ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪੁਲੀਸ ਵਿਭਾਗ ਵਿਚ ਕਾਂਸਟੇਬਲਾਂ ਦੀ ਸ਼ੁਰੂ ਕੀਤੀ ਗਈ ਸਿਪਾਹੀ ਕੇਡਰ ਦੀ ਭਰਤੀ ਤਹਿਤ ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਭਰਤੀ ਪ੍ਰਕ੍ਰਿਆ ਸੁਚੱਜੇ ਢੰਗ ਨਾਲ ਉੱਚ ਪੁਲੀਸ ਅਧਿਕਾਰੀਆਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਨੌਜਵਾਨਾਂ ਵਿਚ ਇਸ ਭਰਤੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਮਿਤੀ 27 ਜੁਲਾਈ ਤੋਂ ਭਰਤੀ ਦੀ ਪ੍ਰਕ੍ਰਿਆ ਚੱਲ ਰਹੀ ਹੈ ਜਿਸ ਵਿਚ ਉਮੀਦਵਾਰਾਂ ਦੇ ਸਰੀਰਕ ਟੈਸਟ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਜੁਲਾਈ ਤੋਂ 4 ਅਗਸਤ ਤੱਕ 4600 ਉਮੀਦਵਾਰਾਂ ਦੇ ਸਰੀਰਕ ਟੈਸਟ ਹੋਏ ਹਨ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਹੋਏ ਡੋਪ ਟੈਸਟ ਵਿਚ ਸਿਰਫ਼ ੨ ਫੀਸਦੀ ਉਮੀਦਵਾਰਾਂ ਦੇ ਟੈਸਟ ਪਾਜਟਿਵ ਆਏ ਹਨ ਇਹ ਟੈਸਟ ਵੀ ਨੌਜਵਾਨਾਂ ਵਿਚ ਬਿਮਾਰੀ ਜਾਂ ਸੱਟ ਲੱਗਣ ਦੀ ਖਾਧੀ ਗਈ ਦਵਾਈ ਕਾਰਨ ਹਨ ਜੋ ਸਿੱਧ ਕਰਦੇ ਹਨ ਕਿ ਨੌਜਵਾਨਾਂ ਵਿਚ ਨਸ਼ਿਆਂ ਦਾ ਚੱਲਣ ਨਾਂਹ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕ੍ਰਿਆ ਪੂਰੀ ਤਰਾਂ ਪਾਰਦਰਸ਼ੀ ਚੱਲ ਰਹੀ ਹੈ ਤੇ ਇਸ ਸਬੰਧੀ ਸ਼ਿਕਾਇਤਾਂ ਲਈ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਪੁਲੀਸ ਹੈਲਪ ਲਾਈਨ 18, ਵਿਜੀਲੈਂਸ ਦਾ ਟੋਲ ਫ਼ਰੀ ਨੰ:1800-1800-1000 ਸਥਾਪਿਤ ਕੀਤੇ ਹਨ, ਜਦਕਿ ਏ.ਆਈ.ਜੀ.ਭਰਤੀ ਬੋਰਡ ਦੇ 95929-41010 ਨੰਬਰ ਤੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਲਾਲ ਜਾਂ ਬਾਹਰਲਾ ਵਿਅਕਤੀ ਰਿਸ਼ਵਤ ਬਦਲੇ ਨੌਕਰੀ ਦਿਵਾਉਣ ਦੀ ਪੇਸ਼ਕਸ਼ ਕਰਦਾ ਹੈ ਤਾਂ ਉਸ ਸਬੰਧੀ ਸੂਚਨਾ ਇਨ੍ਹਾਂ ਫ਼ੋਨ , ਮੋਬਾਈਲ ਨੰਬਰਾਂ ਤੇ ਦਿੱਤੀ ਜਾ ਸਕਦੀ ਹੈ ਜਿਸ ਤੇ ਤੁਰੰਤ ਕਾਰਵਾਈ ਹੋਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply