Tuesday, November 24, 2026

ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ‘ਚ ਮੇਲਾ 25, 26 ਅਗਸਤ ਨੂੰ

PPN0608201617ਚੌਂਕ ਮਹਿਤਾ, 6 ਅਗਸਤ (ਜੋਗਿੰਦਰ ਸਿੰਘ ਮਾਣਾ) – ਐੱਨ. ਆਰ. ਆਈ ਬਖਸ਼ੀਸ਼ ਸਿੰਘ ਬਖਸ਼ੀ ਥਾਣੇਵਾਲ ਨੇ ਦੁਬਈ ਤੋਂ ਫੋਨ ‘ਤੇ ਜਾਣਕਾਰੀ ਦੇਂਦਿਆ ਦੱਸਿਆ ਮੇਲਾ ਥਾਣੇਵਾਲ ਇਸ ਵਾਰ 25, 26 ਅਗਸਤ ਨੂੰ ਮਨਾਇਆ ਜਾਵੇਗਾ। ਪਹਿਲੇ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਦੂਜੇ ਦਿਨ 26 ਅਗਸਤ ਨੂੰ ਸਕੂਲ ਦੀ ਸਰਕਾਰੀ ਗਰਾਊਂਡ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਨਾਮੀ ਗਾਇਕ ਪਹੁੰਚ ਰਹੇ ਹਨ। ਇਸ ਮੌਕੇ ਪੰਮੀ ਵਹਿਗਲ ਆਸਟੇ੍ਰਲੀਆ, ਬਲਜਿੰਦਰ ਵਹਿਗਲ, ਦਿਲਬਾਗ ਸਿੰਘ ਬਾਗਾ, ਜਤਿੰਦਰ ਸਿੰਘ ਮੋਨੂੰ ਦੁਬਈ, ਕੁਲਵੰਤ ਸਿੰਘ ਕੱਤਾ ਉਹਨਾਂ ਦੇ ਦੁਬਈ ਸਥਿਤ ਦਫ਼ਤਰ ਵਿਚ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply