
ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਐਡੂਲੀਡਰਜ ਫੋਰਮ ਵੱਲੋਂ ਆਯੋਜਿਤ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਜੋ ਕਿ ਨਹਿਰੂ ਮਮੋਰੀਅਲ ਮਿਊਜੀਅਮ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ, ਵਿਖੇ ਚੀਫ਼ ਖ਼ਾਲਸਾ ਦੀਵਾਨ ਦੇ ਡਾਇਰੈਕਟਰ ਡਾ: ਧਰਮਵੀਰ ਸਿੰਘ ਦਾ ਵਿਦਿਅਕ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨ ਕੀਤਾ ਗਿਆ।ਇਹ ਸਨਮਾਨ ਮੁੱਖ ਮਹਿਮਾਨ ਸ਼੍ਰੀ ਸਲਮਾਨ ਖੁਰਸ਼ੀਦ ਕਾਨੂੰਨ ਅਤੇ ਨਿਆਂ ਦੇ ਸਾਬਕਾ ਕੈਬਨਿਟ ਮੰਤਰੀ ਵੱਲੋਂ ਪ੍ਰਦਾਨ ਕੀਤਾ ਗਿਆ।
ਡਾ: ਧਰਮਵੀਰ ਕਾਨਫ਼ਰੰਸ ਦੇਪਹਿਲੇ ਸੈਸ਼ਨ ਦੇ ਚੇਅਰਪਰਸਨ ਵਜੋਂ ਹਾਜਰ ਰਹੇ ਜਿਸ ਵਿੱਚ ਉਸਿਖਿਆ ਦੀ ਅਸੈਸਮੈਂਟ ਵਿਸ਼ੇ ਤੇ ਸੀ.ਬੀ.ਐਸ.ਈ ਦੇ ਮਾਸਟਰ ਟਰੇਨਰ ਮਨਸਾ ਪਾਂਡੇ ਅਤੇ ਐਨ.ਸੀ.ਈ.ਆਰ.ਟੀ. ਦੇ ਡੀਨ ਐਚ.ਐਸ. ਸ਼੍ਰੀਵਾਸਤਵ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।ਕਾਨਫ਼ਰੰਸ ਦਾ ਮੁੱਖ ਵਿਸ਼ਾ ਉ21ਵੀਂ ਸਦੀ ਦੇ ਸਕੂਲਾਂ ਦੇ ਚੈਲੰਜ ਸੀ ਜਿਸ ਵਿੱਚ ਪਤੰਜਲੀ ਯੂਨੀਵਰਸਿਟੀ ਹਰੀਦਵਾਰ ਦੇ ਪ੍ਰੋ.ਵਾਈਸ ਚਾਂਸਲਰ ਡਾ: ਵੀ. ਕੁਲਵੰਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।ਪ੍ਰੋਗਰਾਮ ਦਾ ਆਯੋਜਨ ਐਡੂਲੀਡਰ ਫੋਰਮ ਦੇ ਅਹੁਦੇਦਾਰ ਡਾ: ਰਾਜੇਸ਼ ਚੰਦੇਲ, ਸ਼੍ਰੀ ਜੇ.ਕੇ. ਸਿੰਘ, ਸ਼੍ਰੀ ਪ੍ਰੀਆਦਰਸ਼ੀ ਨਾਇਕ ਅਤੇ ਕੋਮੀ ਕੋਆਰਡੀਨੇਟਰਜ਼ ਦੀ ਟੀਮ ਵੱਲੋਂ ਕੀਤਾ ਗਿਆ।ਕਾਨਫ਼ਰੰਸ ਵਿੱਚ ਡਾ: ਸਤਬੀਰ ਬੇਦੀ ਜਾਇੰਟ ਸੈਕਟਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਪਦਮਸ਼੍ਰੀ ਪ੍ਰਤੀਬਾ ਪ੍ਰਹਲਾਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ।ਕਾਨਫਰੰਸ ਵਿਚ ਦੇਸ਼-ਵਿਦੇਸ਼ ਤੋਂ 250 ਤੋਂ ਵੱਧ ਵਿਦਿਅਕ ਮਾਹਿਰਾਂ ਨੇ ਹਿੱਸਾ ਲਿਆ ।
Punjab Post Daily Online Newspaper & Print Media