📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪੰਜਾਬ RSS ਸੰਚਾਲਕ ਗਗਨੇਜਾ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪ੍ਰਭਾਤ ਝਾਅ ਤੇ ਵਿਜੇ ਸਾਂਪਲਾ ਦੀ ਅਗਵਾਈ ‘ਚ ਮਿਲੇ ਪੰਜਾਬ ਦੇ ਭਾਜਪਾ ਆਗੂ ।
▶ ਇਹ ਪੰਜਾਬ ਸੂਬੇ ਦਾ ਮਾਮਲਾ ਹੈ, ਕੇਂਦਰ ਵਲੋਂ ਦਿਆਂਗੇ ਸਹਿਯੋਗ ਤੇ ਜਲਦ ਫੜੇ ਜਾਣਗੇ ਗਗਨੇਜਾ ‘ਤੇ ਹਮਲੇ ਦੇ ਦੋਸ਼ੀ ਦੋਸ਼ੀ- ਰਾਜਨਾਥ ਸਿੰਘ।
▶ ਅਨਿਲ ਜੋਸ਼ੀ ਨੇ ਪੰਜਾਬ ਪੁਲਿਸ ਵਲੋਂ ਗਠਿਤ SIT ‘ਤੇ ਉਠਾਏ ਸਵਾਲ – ਦੋਸ਼ੀਆਂ ਨੂੰ ਛੇਤੀ ਕਾਬੂ ਕਰਨ ਲਈ ਜਾਂਚ ਤੇਜ ਕਰਨ ਦੀ ਕੀਤੀ ਮੰਗ।
▶ ਇਰੋਮ ਸ਼ਰਮੀਲਾ ਵਲੋਂ 16 ਸਾਲ ਬਾਅਦ ਭੁੱਖ ਹੜਤਾਲ ਖਤਮ- ਭਾਵੁਕ ਹੁੰਦਿਆਂ ਮਨੀਪੁਰ ਦੀ ਮੁੱਖ ਮੰਤਰੀ ਬਨਣ ਦੀ ਜਤਾਈ ਇੱਛਾ।
▶ 1962, 1965 ਅਤੇ 1971 ਦੀ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਮੰਗੇ ਹੱਕ- ਸਨਮਾਨ ਚਿੰਨ ਵਾਪਸ ਲੈਣ ਦੀ ਸਰਕਾਰ ਨੂੰ ਕੀਤੀ ਅਪੀਲ।
▶ ਅੰਮ੍ਰਿਤਸਰ ਵਿੱਚ ਝਬਾਲ ਰੋਡ ਤੋਂ ਇੱਕ ਦੁਕਾਨਦਾਰ ਦਾ ਸਕੂਟਰ ਤੇ ਬੈਗ ਦੋ ਬਾਈਕ ਸਵਾਰਾਂ ਨੇ ਖੋਹਿਆ- ਬੈਗ ਵਿੱਚ ਸੀ ਢਾਈ ਲੱਖ ਦੀ ਰਕਮ ।
▶ ਪੰਜਾਬ ਸਿਵਲ ਸਰਵੀਸਿਸ ਦੇ ਨਤੀਜੇ ਐਲਾਨੇ ਗਏ- ਸੰਗਰੂਰ ਦੀਆਂ ਬੇਟੀਆਂ ਨੇ ਰਚਿਆ ਇਤਿਹਾਸ।
▶ ਨੀਟ ਇਮਤਿਹਾਨ ਦੇ ਨਤੀਜੇ 17 ਅਗਸਤ ਨੂੰ ਐਲਾਨੇ ਜਾਣਗੇ- ਸੁਪਰੀਮ ਕੋਰਟ ਨੇ ਨਤੀਜਿਆਂ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ।
▶ ਚੱਲਦੀ ਟਰੇਨ ‘ਚ ਚੋਰਾਂ ਨੇ ਲਾਈ ਸੰਨ- 340 ਕਰੋੜ ਲੁੱਟੇ, ਰਿਜ਼ਰਵ ਬੈਂਕ ਵਲੋਂ 228 ਟਰੰਕਾਂ ‘ਚ ਸੇਲਮ ਤੋਂ ਚੈਨਈ ਭੇਜੀ ਜਾ ਰਹੀ ਸੀ ਰਕਮ, ਡਕੈਤਾਂ ਨੇ ਬੋਗੀ ਦੀ ਛੱਤ ਕੱਟ ਕੇ ਕੀਤੀ ਵਾਰਦਾਤ।
▶ ਸਪਾਈਸਜੈਟ ਨੇ ਯਾਤਰੂਆਂ ਨੂੰ ਦਿੱਤਾ ਅਜ਼ਾਦੀ ਦਿਵਸ ਦਾ ਤੋਹਫਾ ਨੂੰ ਸਮਰਪਿਤ ਬੇਸਫੇਅਰ 399 ਦੀ ਸਕੀਮ ਐਲਾਨੀ।
▶ ਰਿਓ ਉਲੰਪਿਕ – ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ ‘ਚ ਪੁੱਜੀ- 2-1 ਨਾਲ ਅਰਜਨਟਾਈਨਾਂ ਨੂੰ ਦਿੱਤੀ ਮਾਤ।
▶ ਰਿਓ ਉਲੰਪਿਕ- ਤੀਰਅੰਦਾਜ਼ੀ ‘ਚ ਅਤਾਨੂੰ ਦਾਸ ਨੇ ਪ੍ਰੀ ਕੁਆਰਟਰ ‘ਚ ਥਾਂ ਬਣਾਈ।
▶ ਰਿਓ ਉਲੰਪਿਕ- ਮਹਿਲਾ ਹਾਕੀ ਟੀਮ ਹਾਰੀ- ਬਰਤਾਨੀਆ ਨੇ 3-0 ਨਾਲ ਹਾਸਲ ਕੀਤੀ ਜਿੱਤ।
▶ ਪਟਿਆਲਾ ਵਿੱਚ ਸਕੂਲ ਖੇਡਾਂ ਦੌਰਾਨ ਕਬੱਡੀ ਖਿਡਾਰੀ ਦੀ ਮੌਤ- ਮਾਨਵ ਪਬਲਿਕ ਸਕੂਲ ਭਾਦਸੋਂ ਦਾ ਵਿਦਿਆਰਥੀ ਖੇਡ ਰਿਹਾ ਸੀ ਜ਼ੋਨਲ ਕਬੱਡੀ ਮੈਚ।
▶ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਪੁਲ ਦੀ ਭੇਦ ਭਰੇ ਹਾਲਾਤਾਂ ‘ਚ ਮੌਤ – ਪੱਖੇ ਨਾਲ ਲਟਕਦੀ ਮਿਲੀ ਲਾਸ਼-ਸੋਨੀਆ ਗਾਂਧੀ ਨੇ ਪ੍ਰਗਟਾਇਆ ਅਫਸੋਸ।
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਦੇ ਘਰ ਇਨਕਮ ਟੈਕਸ ਦੀ ਰੇਡ- 130 ਕਰੋੜ ਦੀ ਅਣ-ਐਲਾਨੀ ਨਕਦੀ ਮਿਲੀ।
▶ ਦਾਗੀ ਬਿਜ਼ਨਸ ਗਰੁੱਪ ਨੂੰ ਕਰਜ਼ਾ ਮੁਆਫੀ ਮਾਮਲਾ- ਰਾਜ ਸਭਾ ਵਿੱਚ ਸੁਭਾਸ਼ ਚੰਦਰਾ ਨੇ ਕੰਪਨੀਆਂ ਦੇ ਨਾਮ ਜਨਤਕ ਕਰਨ ਦੀ ਕੀਤੀ ਮੰਗ।
▶ ਹਰਿਆਣਾ ਵਿੱਚ ਸਿੰਚਾਈ ਵਿਭਾਗ ਦਾ ਐਸ.ਡੀ.ਓ 40000 ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ।
▶ ਵਿਧਾਇਕਾਂ ਦੀ ਤਨਖਾਹ ਵਧਾਉਣ ਦੇ ਮੂੜ ‘ਚ ਮੰਤਰੀ ਮੰਡਲ ਨੇ ਕੀਤੀ ਚਰਚਾ- ਮਾਨਸੂਨ ਇਜ਼ਲਾਸ ‘ਚ ਪੇਸ਼ ਕੀਤਾ ਜਾ ਸਕਦਾ ਹੈ ਬਿਲ।
▶ ਮਹਿਬੂਬਾ ਮੁਫਤੀ ਦੀ ਅਗਵਾਈ ‘ਚ ਜੰਮੂ ਕਸ਼ਮੀਰ ਸਰਕਾਰ ਵਿਕਾਸ ਦੀ ਰਾਹ ‘ਤੇ – ਪੀ.ਐਮ ਮੋਦੀ।
▶ ਸਭ ਪਾਰਟੀਆਂ ਕਸ਼ਮੀਰ ਵਿੱਚ ਵਿਕਾਸ ‘ਤੇ ਸ਼ਾਂਤੀ ਚਾਹੁੰਦੀਆਂ ਹਨ, ਕਸ਼ਮੀਰੀਅਤ ਤੇ ਜਮਹੂਰੀਅਤ ਖਿਲਾਫ ਬਾਹਰੀ ਸਾਜ਼ਿਸ਼ ਸਫਲ ਨਹੀ ਹੋਣ ਦਿੱਤੀ ਜਾਵੇਗੀ – ਮੋਦੀ।
▶ ਪਾਕਿ ਹਾਈ ਕਮਿਸ਼ਨ ਵਿਦੇਸ਼ ਮੰਤ੍ਰਾਲੇ ਵਲੋਂ ਤਲਬ- ਸਰਹੱਦ ‘ਤੇ ਅੱਤਵਾਦ ਦੇ ਮੁੱਦੇ ‘ਤੇ ਕੀਤਾ ਗਿਆ ਤਲਬ।
▶ ਰਾਜਸਥਾਨ ਦੇ ਬਾੜਮੇੜ ‘ਚ ਮੀਂਹ ਦਾ ਪ੍ਰਕੋਪ- ਪਾਣੀ ਦੇ ਟੋਏ ‘ਚ ਡਿੱਗਣ ਨਾਲ 6 ਬੱਚਿਆਂ ਦੀ ਮੌਤ ।
▶ ਉਤਰ ਪ੍ਰਦੇਸ਼ ਦੇ ਕਾਨਪੁਰ ਨਗਰ ਨਿਗਮ ‘ਚ ਸਫਾਈ ਸੇਵਕਾਂ ਦੀ ਭਰਤੀ – 3275 ਅਸਾਮੀਆਂ ਲਈ ਹੁਣ ਤੱਕ 6 ਲੱਖ 25 ਹਜਾਰ ਦੇ ਕਰੀਬ ਆਈਆਂ ਅਰਜੀਆਂ , ਐਮ.ਏ. ਪਾਸ ਨੌਜਵਾਨਾਂ ਨੇ ਵੀ ਦਿੱਤੀਆਂ ਅਰਜ਼ੀਆਂ।
▶ ਲਾਂਬੜਾ ਨੇੜੇ ਇੱਕ 7 ਸਾਲਾ ਬੱਚੇ ਦੀ ਮੌਤ-ਗੁਆਂਢੀ ਕਿਰਾਏਦਾਰਾਂ ਦੀ ਅਲਮਾਰੀ ‘ਚੋਂ ਮਿਲੀ ਲਾਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media