ਅੰਮ੍ਰਿਤਸਰ, 9 ਅਗਸਤ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਦੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਆਪਣੀ ਚੋਣ ਮੁੰਹਿਮ ਨੂੰ ਅੱਗੇ ਤੋਰਦਿਆਂ ਹੋਇਆਂ ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਗੁਰਮਿੰਦਰ ਬਮਰਾ ਸਮੇਤ ਹਲਕੇ ਦੇ ਲੋਕਾਂ ਨਾਲ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਹਲਕੇ ਦੀ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਡਾ. ਨਿੱਜ਼ਰ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਬੰਦ ਕਮਰਿਆਂ ਵਿੱਚ ਆਪਣੇ ਚੰਦ ਸਲਾਹਕਾਰਾਂ ਨਾਲ ਮਿਲ ਕੇ ਗੱਲਬਾਤ ਕਰਕੇ ਪੰਜਾਬ ਨੂੰ ਕੈਲੀਫੋਰਨੀਆ ਬਨਾਉਣ ਦੀਆਂ ਗੱਲਾਂ ਤਾਂ ਅੱਜ ਤੋਂ 9 ਸਾਲ ਪਹਿਲਾਂ ਕਰਦੇ ਸਨ ਪਰ ਜੇਕਰ ਉਹ ਇਕ ਵਾਰ ਆਪਣੀ ਬਖਤਰਬੰਦ ਏ.ਸੀ. ਗੱਡੀਆਂ ਵਿੱਚੋ ਉਤਰ ਕੇ ਇਸ ਹਲਕੇ ਵਿੱਚ ਕੁਝ ਕਦਮ ਚੱਲਣ ਤਾਂ ਉਹਨਾਂ ਨੂੰ ਆਪਣੀ ਕਥਨੀ ਅਤੇ ਕਰਨੀ ਵਿੱਚ ਫਰਕ ਸਾਫ ਨਜ਼ਰ ਆ ਜਾਵੇਗਾ।ਪਰ ਅਫ਼ਸੋਸ ਹੈ ਕਿ ਉਹ ਆਪਣੀ ਅੱਖਾਂ ਉਪਰ ਬੰਨੀ ਪੱਟੀ ਕਿਸੇ ਹਾਲਤ ਵਿੱਚ ਉਤਾਰਨਾ ਨਹੀਂ ਚਾਹੁੰਦੇ। ਡਾ. ਨਿੱਜ਼ਰ ਨੇ ਕਿਹਾ ਕਿ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਪਹਿਲਾਂ ਕਾਂਗਰਸ ਅਤੇ ਫਿਰ ਅਕਾਲੀ ਦੱਲ ਨੇ ਕਈ ਦਹਾਕੇ ਇਸ ਹਲਕੇ ਵਿੱਚ ਰਾਜ ਕੀਤਾ ਹੈ ਪਰ ਫਿਰ ਵੀ ਇਥੋ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਅਤੇ ਨਰਕ ਵਰਗੀ ਜਿੰਭੋਗਣ ਲਈ ਮਜ਼ਬੂਰ ਹਨ।ਉਹਨਾਂ ਕਿਹਾ ਕਿ ਹਲਕੇ ਦੇ ਮੌਜੂਦਾ ਵਿਧਾਇਕ ਦੀ ਇਕ ਝਲਕ ਪਾਉਣ ਵਾਸਤੇ ਲੋਕ ਤਰਸ ਗਏ ਹਨ।ਉਹਨਾਂ ਕਿਹਾ ਕਿ ਲੋਕਾਂ ਨੇ ਮੇਰੇ ਕੋਲ ਆਪਣੀ ਦੁੱਖ ਭਰੀ ਦਾਸਤਾ ਦੱਸੀ ਕਿ ਵੋਟਾਂ ਦੇ ਸਮੇਂ ਤਾਂ ਵਿਧਾਇਕ ਉਹਨਾਂ ਦੇ ਘਰ ਆ ਕੇ ਵੱਡੇ ਦਆਵੇ ਕਰਦੇ ਹਨ ਪਰ ਬਾਅਦ ਵਿੱਚ ਕਦੀ ਉਹਨਾਂ ਦੀ ਸੁਧ ਵੀ ਨਹੀ ਲੈਣਾ ਗਵਾਰਾ ਨਹੀਂ ਸਮਝਦੇ। ਜਨਤਾ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜ਼ਰੀਵਾਲ ਦੀ ਸੋਚ ਉਪਰ ਵਿਸ਼ਵਾਸ ਜਤਾਉਦਿਆਂ ਕਿਹਾ ਕਿ ਉਹਨਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਰਵਾਇਤੀ ਸਿਆਸੀ ਆਗੂ ਭਰਮ ਭੁਲੇਖੀਆਂ ਵਿੱਚ ਪਾ ਕੇ ਵੋਟਾਂ ਲੈਂਦੇ ਆ ਰਹੇ ਸਨ ਪਰ ਇਸ ਵਾਰ ਉਹਨਾਂ ਨੂੰ ਖੁਸ਼ੀ ਹੈ ਕਿ ਇਹਨਾਂ ਹੰਕਾਰ ਵਿੱਚ ਡੁੱਬੇ ਹੋਏ ਆਗੂਆਂ ਨੂੰ ਆਮ ਆਦਮੀ ਦਾ ਨੁਮਾਇੰਦਾ ਇਹਨਾਂ ਨੂੰ ਅਸਲੀ ਦਰਪਣ ਦਿਖਾਏਗਾ। ਇਸ ਮੌਕੇ ਮੈਂਬਰ ਪੰਜਾਬ ਪੰਚਾਇਤੀ ਅਤੇ ਪੇਂਡੂ ਵਿਕਾਸ ਸੈਲ ਕੁਲਦੀਪ ਸਿੰਘ ਧਾਰੀਵਾਲ, ਹਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ ਛੀਨਾ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media