Friday, March 20, 2026

ਆਮ ਆਦਮੀ ਪਾਰਟੀ ਐਸ.ਸੀ./ਐਸ.ਟੀ. ਵਿੰਗ ਵੱਲੋਂ ਰੈਲੀ ਦਾ ਅਯੋਜਨ

PPN0908201601ਅੰਮ੍ਰਿਤਸਰ, 9 ਅਗਸਤ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਐਸ.ਸੀ./ਐਸ.ਟੀ. ਵਿੰਗ ਵੱਲੋਂ ਵਿੰਗ ਜੋਨਲ ਇੰਚਾਰਜ ਹਰਭਜਨ ਸਿੰਘ ਲਾਭ ਦੀ ਅਗਵਾਈ ਵਿੱਚ ਰੈਲੀ ਦਾ ਅਯੋਜਨ ਕੀਤਾ ਜਿਸ ਵਿੱਚ ਦਲਿਤ ਭਾਈਚਾਰੇ ਦਾ ਸਬੰਧਤ ਪਾਰਟੀ ਦੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵੱਜੋਂ ਪੁੱਜੇ ਐਸ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਦੇਵ ਮਾਨ ਨੇ ਸਬੋਧਨ ਕਰਦਿਆਂ ਹੋਇਆ ਕਿਹਾ ਕਿ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਣ ਸਮੇਂ ਬਾਬਾ ਸਾਹਿਬ ਡਾ. ਭੀਮਰਾਉ ਅੰਬੇਡਕਰ ਨੇ ਦਲਿਤ ਸਮਾਜ ਅਤੇ ਪਛੜੀਆਂ ਸ੍ਰੇਣੀਆਂ ਨੂੰ ਸਮਾਜ ਵਿੱਚ ਮਾਣ ਸਨਮਾਨ ਦੇਣ ਅਤੇ ਉਹਨਾਂ ਨੂੰ ਸਵੈ ਨਿਰਭਰ ਬਨਾਉਣ ਲਈ ਉਹਨਾਂ ਵਾਸੇਤ ਵਿਸ਼ੇਸ਼ ਤੋਰ ਤੇ ਰਾਖਵੀਕਰਨ ਕੀਤਾ ਗਿਆ ਸੀ।ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ, ਅਕਾਲੀ ਦੱਲ, ਬਸਪਾ ਸਮੇਤ ਹੋਰ ਰਵਾਇਤੀ ਸਿਆਸੀ ਪਾਰਟੀਆਂ ਇਸ ਵਰਗ ਨੂੰ ਆਪਣਾ ਵੋਟ ਬੈਂਕ ਬਨਾਉਣ ਦੀ ਖਾਤਰ ਵਰਤਦਿਆਂ ਆਇਆਂ ਹਨ ਅਤੇ ਕੁੱ ਪਰਿਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਦਲਿਤ ਸਮਾਜ ਨਾਲ ਸਬੰਧਤ ਲੋਕ ਹੁਣ ਤੱਕ ਬੁਨਿਆਦੀ ਸਹੂਲਤਾਂ ਤੋਂ ਸਖਣੇ ਹਨ।ਜੇਕਰ ਇਹ ਸਰਕਾਰਾਂ ਅਸਲ ਮਾਇਨੇਆਂ ਵਿੱਚ ਦਲਿਤ ਸਮਾਜ ਦੇ ਹਿੱਤਾਂ ਬਾਰੇ ਸੋਚਿਆ ਹੁੰਦਾ ਤਾਂ ਹੁਣ ਤੱਕ ਦੇਸ਼ ਦੇ ਕੋਨੇ-ਕੋਨੇ ਵਿੱਚ ਬਣੇ ਸਰਕਾਰੀ ਸਕੂਲਾਂ ਵਿੱਚ ਆਲਾ ਮਿਆਰੀ ਸਹੂਲਤਾਂ ਹੁੰਦੀਆਂ ਅਤੇ ਗਰੀਬ ਬੱਚੇ ਮੁਫਤ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ।
ਅੰਮ੍ਰਿਤਸਰ ਜੋਨ ਇੰਚਾਰਜ਼ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਤਵਾਦ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੀ ਸਗੋਂ ਸਮਾਜ ਵਿੱਚ ਹਰ ਵਰਗ ਨੂੰ ਇਕੋ ਜਿਹਾ ਮਾਣ ਸਨਮਾਨ ਦੇਣ ਲਈ ਉਪਰਾਲੇ ਕਰਨ ਵਿੱਚ ਯਕੀਨ ਰੱਖਦੀ ਹੈ। ਉਹਨਾਂ ਕਿਹਾ ਕਿ ਸਿਆਸੀ ਆਗੂਆਂ ਨੇ ਧਰਮ ਨੂੰ ਸਿਆਸਤ ਦਾ ਹਥਿਆਰ ਬਣਾ ਲਿਆ ਹੈ ਅਤੇ ਇਸ ਨੂੰ ਆਪਣੇ ਮਤਲਬ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।ਐਸ.ਸੀ. ਵਿੰਗ ਅੰਮ੍ਰਿਤਸਰ ਜੋਨ ਇੰਚਾਰਜ ਹਰਭਜਨ ਸਿੰਘ ਲਾਭ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਅਤੇ ਜਾਤ ਪਾਤ ਦੇ ਮੁੱਦਿਆਂ ਉਪਰ ਸਿਆਸਤ ਕਰਨ ਵਿਚ ਵਿਸ਼ਵਾਸ ਰੱਖਣ ਦੀ ਬਜਾਏ ਦੱਬੇ ਹੋਏ ਵਰਗਾਂ ਦਾ ਪੱਧਰ ਚੁੱਕਣ ਲਈ ਠੋਸ ਕਦਮ ਚੁੱਕਣ ਵਿਚ ਯਕੀਨ ਰੱਖਦੀ ਹੈ ਜਿਸਦੀ ਮਿਸਾਲ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਸਰਕਾਰ ਵਲੋਂ ਦਲਿਤਾਂ ਵਾਸਤੇ ਕੀਤੇ ਜਾ ਰਹੇ ਕੰਮਾਂ ਤੋਂ ਮਿਲਦੀ ਹੈ।
ਇਸ ਮੌਕੇ ਸੰਯੁਕਤ ਸਕੱਤਰ ਪੰਜਾਬ ਡਾ. ਲਖਵਿੰਦਰ ਸਿੰਘ, ਹਰਜੀਤ ਸਿੰਘ ਗੋਰਾ, ਹਰਦੇਵ ਸਿੰਘ ਮਾਹਲ, ਸੁਖਚੈਨ ਸਿੰਘ ਰਣਗੜ੍ਹ, ਹਰਿੰਦਰ ਸਿੰਘ, ਸਤਪਾਲ ਸੋਖੀ, ਐਡਵੋਕੇਟ ਅਨਿਲ ਮੈਣੀ, ਜਾਨ ਮੁਹਮਦ ਖਾਨ, ਜਗੀਰ ਸਿੰਘ, ਬਲਵਿੰਦਰ ਸਿੰਘ ਟਪਈ, ਸੰਜੋਗਿਤਾ ਦੇਵੀ, ਕੈਪਟਨ ਵਿਜੈ ਸ਼ਰਮਾ, ਤਰਸੇਮ ਸੈਣੀ, ਗੁਰਮਿੰਦਰ ਬਮਰਾ, ਸਰਬਜੋਤ ਸਿੰਘ, ਸ਼ਿਵਾਨੀ, ਸੁਦੇਸ਼ ਸ਼ਰਮਾ, ਸੁਖਦੇਵ ਸਿੰਘ ਐਲ.ਆਈ.ਸੀ, ਰਾਕੇਸ਼ ਸ਼ਰਮਾ, ਰਵਿੰਦਰ ਸੁਲਤਾਨਵਿੰਡ, ਸ਼ਮਸੇਸਿੰਘ ਆਦਿ ਤੋਂ ਇਲਾਵਾ ਆਪ ਦੇ ਹਲਕਾ ਦੱਖਣੀ ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਅਜਨਾਲਾ ਤੋਂ ਰਾਜਪ੍ਰੀਤ ਸਿੰਘ ਰੰਧਾਵਾ ਨੇ ਵੀ ਸ਼ਿਰਕਤ ਕੀਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply