Sunday, February 22, 2026

ਕਾਂਗਰਸ ਸਰਕਾਰ ਮੌਕੇ ਪੁਲਿਸ ਅਫਸਰ ਆਪਣੇ ਅਕਾਲੀ ਆਕਾਵਾਂ ਨਾਲ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ-ਕੈਪਟਨ

PPN1008201605

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਾਰਟੀ  ਨੇ ਪੁਲਿਸ ਪ੍ਰਸ਼ਾਸ਼ਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਤੁਹਾਡੇ ਨਾਲ ਕੋਈ ਵਿਅਕਤੀਗਤ ਦੁਸ਼ਮਣੀ ਨਹੀਂ ਹੈ, ਲੇਕਿਨ ਜੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਤੁਸੀਂ ਉਨ੍ਹਾਂ ਦੇ ਕਿਸੇ ਵੀ ਵਰਕਰ ਨੂੰ ਪ੍ਰੇਸ਼ਾਨ ਜਾਂ ਉਸ ‘ਤੇ ਅੱਤਿਆਚਾਰ ਕੀਤਾ ਹੈ, ਤਾਂ ਇਹ ਉਨ੍ਹਾਂ ਵਾਸਤੇ ਵਿਅਕਤੀਗਤ ਤੋਂ ਵੱਧ ਹੋਵੇਗੀ ਅਤੇ ਉਹ ਨਾ ਤਾਂ ਇਸ ਨੂੰ ਭੁੱਲਣਗੇ ਤੇ ਨਾ ਹੀ ਮੁਆਫ ਕਰਨਗੇ । ਉਨ੍ਹਾਂ ਨੇ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਨੂੰ ਆਪਣੇ ਅਕਾਲੀ ਆਕਾਵਾਂ ਨਾਲ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਸੰਗਤ ਦਰਸ਼ਨ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਪੱਸ਼ਟ ਤੌਰ ‘ਤੇ ਐਲਾਨ ਕਰਨਾ ਚਾਹੁੰਦੇ ਹਨ ਕਿ ਜਿਹੜੇ ਪੁਲਿਸ ਅਫਸਰ ਅਕਾਲੀ ਜਥੇਦਾਰਾਂ ਨਾਲ ਮਿਲੇ ਹੋਏ ਹਨ ਤੇ ਜਿਨ੍ਹਾਂ ਨੇ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ, ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਉਹ ਖੁਦ ਨੂੰ ਜੇਲ੍ਹਾਂ ਵਿੱਚ ਪਾਉਣਗੇ। ਇਸ ਤੋਂ ਪਹਿਲਾਂ, ਇਕ ਬਜ਼ੁਰਗ ਪਾਰਟੀ ਵਰਕਰ ਬਲਦੇਵ ਸਿੰਘ ਵੱਲੋਂ ਹਲਕੇ ਵਿਚ ਕੈਪਟਨ ਪ੍ਰੋਗਰਾਮ ਦੌਰਾਨ ਉਸ ‘ਤੇ ਅਕਾਲੀ ਲੀਡਰਾਂ ਦੀ ਸ਼ੈਅ ‘ਤੇ ਕੀਤੇ ਗਏ ਅੱਤਿਆਚਾਰ ਅਤੇ ਦਰਜ਼ ਕੀਤੇ ਝੂਠੇ ਕੇਸ ਸਬੰਧੀ ਆਪਣੀ ਹੱਡਬੀਤੀ ਸੁਣਾਉਂਦਿਆਂ ਰੋ ਪੈਣ ਕਾਰਨ ਕੈਪਟਨ ਅਮਰਿੰਦਰ ਪ੍ਰੋਗਰਾਮ ਅੱਧ ਵਿਚਾਲੇ ਛੱਡ ਕੇ ਸਬੰਧਤ ਪੁਲਿਸ ਸਟੇਸ਼ਨ ਚਲੇ ਗਏ, ਜਿਥੇ ਉਸਦੇ (ਬਲਦੇਵ ਸਿੰਘ) ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਨਵੰਬਰ 2015 ਵਿੱਚ ਦੋ ਗਰੁੱਪਾਂ ਵਿਚਾਲੇ ਟਕਰਾਅ ਤੋਂ ਬਾਅਦ ਬਲਦੇਵ ਸਿੰਘ ਨੂੰ ਸਿਰਫ ਇਸ ਲਈ ਇਕ ਝੂਠੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ, ਕਿਉਂਕਿ ਉਹ ਕਾਂਗਰਸ ਸਮਰਥਕ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੂੰ ਗੈਰ ਜਮਾਨਤੀ ਅਪਰਾਧ ਹੇਠ ਨਾਮਜ਼ਦ ਕੀਤਾ ਗਿਆ ਹੈ, ਉਸ ਨੂੰ ਹਾਲੇ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਬਾਵਜੂਦ ਇਸ ਦੇ ਕਿ ਉਸ ਕੋਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਹਾਸਿਲ ਹੈ । ਉਨ੍ਹਾਂ ਨੇ ਕਿਹਾ ਕਿ ਬਦਲੇਵ ਸਿੰਘ ਉਦੋਂ ਤੋਂ ਪ੍ਰਤਾੜਤ ਕੀਤਾ ਜਾ ਰਿਹਾ ਹੈ, ਜਦੋਂ ਉਸ ਦੀ ਬੇਟੀ ਹਰਸਿਮਰਤ ਕੌਰ ਨੇ ਬਤੌਰ ਕਾਂਗਰਸੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ । ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਸੰਗਤ ਮੰਡੀ ਪੁਲਿਸ ਸਟੇਸ਼ਨ ਵਿੱਚ ਹੀ ਝੂਠੇ ਕੇਸਾਂ ਸਬੰਧੀ 125 ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ ਹਨ। ਇਹ ਤਾਂ ਸਿਰਫ ਇਕ ਉਦਾਹਰਨ ਹੈ, ਜਦਕਿ ਹਰ ਪਾਸੇ ਲੋਕਾਂ ਨੂੰ ਕਾਂਗਰਸੀ ਵਰਕਰ ਤੇ ਸਮਰਥਕ ਹੋਣ ਕਾਰਨ ਨਾਮਜ਼ਦ ਕੀਤਾ ਜਾ ਰਿਹਾ ਹੈ। ਇਕ ਸਵਾਲ ਕਿ ਕਿਉਂ ਉਨ੍ਹਾਂ ਨੂੰ ਵਿੱਚੇ ਹੀ ਪ੍ਰੋਗਰਾਮ ਛੱਡ ਕੇ ਵਿਅਕਤੀਗਤ ਤੌਰ ‘ਤੇ ਪੁਲਿਸ ਸਟੇਸ਼ਨ ਜਾਣਾ ਪਿਆ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਲਦੇਵ ਸਿੰਘ ਦੀ ਝੂਠੇ ਕੇਸਾਂ ਸਬੰਧੀ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ, ਕਿਉਂਕਿ ਜਿਥੇ ਵੀ ਉਹ ਜਾਂਦੇ ਹਨ, ਉਨ੍ਹਾਂ ਨੂੰ ਸੈਂਕੜਾਂ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ, ਲੇਕਿਨ ਜਿਸ ਤਰ੍ਹਾਂ ਉਹ (ਬਲਦੇਵ ਸਿੰਘ) ਆਪਣੀ ਕਹਾਣੀ ਦੱਸਦਿਆਂ ਰੋ ਪਿਆ, ਉਹ ਕਿਥੇ ਵੀ ਜਾ ਸਕਦੇ ਸਨ। ਜਿਸ ਕਾਰਨ ਉਨ੍ਹਾਂ ਨੇ ਬਲਦੇਵ ਸਿੰਘ ਨੂੰ ਵਿਅਕਤੀਗਤ ਤੌਰ ‘ਤੇ ਆਪਣੇ ਨਾਲ ਪੁਲਿਸ ਸਟੇਸ਼ਨ ਲਿਜਾਣ ਦਾ ਫੈਸਲਾ ਕੀਤਾ, ਕਿਉਂਕਿ ਹਾਲੇ ਉਹ ਉਸ ਲਈ ਵੱਧ ਤੋਂ ਵੱਧ ਇੰਨਾ ਹੀ ਕਰ ਸਕਦੇ ਸਨ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਧਮਕਾਉਣ ਤੇ ਪ੍ਰਤਾੜਤ ਕਰਨ ਵਾਲੇ ਸਥਾਨਕ ਅਕਾਲੀ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਸਮਾਨ ਭਵਿੱਖ ਦਾ ਸਾਹਮਣਾ ਕਰਨਾ ਪਵੇਗਾ। ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਸਾਰੇ ਝੂਠੇ ਕੇਸ ਰੱਦ ਕਰਨ ਸਬੰਧੀ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ, ਬਲਕਿ ਵਚਨਬੱਧ ਹਨ ਕਿ ਜਿਨ੍ਹਾਂ ਨੇ ਵੀ ਮੇਰੇ ਵਰਕਰਾਂ ਤੇ ਸਮਰਥਕਾਂ ਨੂੰ ਪ੍ਰੇਸ਼ਾਨ ਤੇ ਪ੍ਰਤਾੜਤ ਕੀਤਾ ਹੈ, ਉਨ੍ਹਾਂ ਨੂੰ ਕਦੇ ਵੀ ਮੁਆਫ ਨਾ ਕੀਤਾ ਜਾਵੇ। ਜੋ ਵੀ ਹੋ ਜਾਵੇ ਉਹ ਪੁਖਤਾ ਕਰਨਗੇ ਕਿ ਇਨ੍ਹਾਂ ਨੂੰ ਕਾਂਗਰਸੀ ਵਰਕਰਾਂ ਖਿਲਾਫ ਕੀਤੇ ਅੱਤਿਆਚਾਰਾਂ ਦਾ ਹਿਸਾਬ ਦੇਣਾ ਪਵੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply