ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਰੱਖਿਆ ਵਿਤਰਣ ਅਕਾਊਂਟ ਕੰਟਰੋਲਰ ਜਨਰਲ, ਦਿੱਲੀ ਵੱਲੋਂ ‘ਹੇਯਡ ਆਡੀਟੋਰੀਅਮ’ ਅੰਮ੍ਰਿਤਸਰ ਕੈਂਟ ਵਿਖੇ 26 ਅਤੇ 27 ਅਗਸਤ ਨੂੰ ਰੱਖਿਆ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ ਜਿਸ ਵਿਚ ਸਾਬਕਾ ਸੈਨਿਕ ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਰੱਖਿਆ ਪੈਨਸ਼ਨ ਵਿਤਰਣ ਅਫ਼ਸਰ ਅੰਮ੍ਰਿਤਸਰ ਸ੍ਰੀ ਸੰਤੋਖ ਰਾਜ ਨੇ ਦੱਸਿਆ ਕਿ ਇਸ ਦੌਰਾਨ ਸਾਰੀਆਂ ਸ਼ਿਕਾਇਤਾਂ ਦੀ ਸੁਣਵਾਈ ਪੈਨਸ਼ਨਰਾਂ ਦੇ ਸਾਹਮਣੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡਿਫੈਂਸ ਪੈਨਸ਼ਨਰਾਂ ਨੂੰ ਪੈਨਸ਼ਨ ਸਬੰਧੀ ਕੋਈ ਵੀ ਸ਼ਿਕਾਇਤ ਹੈ, ਉਹ ਮਿਤੀ 19 ਅਗਸਤ 2016 ਤੱਕ ਡੀ. ਪੀ. ਡੀ. ਓ ਅੰਮ੍ਰਿਤਸਰ ਵਿਚ ਆਪਣੀ ਸ਼ਿਕਾਇਤ ਦੀਆਂ ਤਿੰਨ ਕਾਪੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਾਸਤੇ ਅਰਜ਼ੀਆਂ ਡੀ. ਪੀ. ਡੀ. ਓ ਦਫ਼ਤਰ ਅੰਮ੍ਰਿਤਸਰ, ਜ਼ਿਲ੍ਹਾ ਸੈਨਿਕ ਭਲਾਈ ਅੰਮ੍ਰਿਤਸਰ, ਸੀ. ਐਸ. ਡੀ ਕੰਟੀਨ ਅਤੇ ਈ. ਸੀ. ਐਚ. ਐਸ ਪਾਲੀਕਲੀਨਿਕ ਵਿਚੋਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ. ਪੀ. ਡੀ. ਓ ਅੰਮ੍ਰਿਤਸਰ ਦੇ ਫੋਨ ਨੰਬਰ 0183-2557595 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media