Sunday, October 6, 2024

ਦੋ ਦਲਿਤ ਔਰਤਾਂ ਦੇ ਹਮਲਾਵਰਾਂ ਖਿਲਾਫ਼ ਕਾਰਵਾਈ ਨਾ ਕਰਨ ‘ਤੇ ਐਸ.ਸੀ ਕਮਿਸ਼ਨ ਨੇ 22 ਤੱਕ ਮੰਗੀ ਰਿਪੋਰਟ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਬੇਰੀਆਵਾਲਾ ਪਿੰਡ ਵਿੱਚ ਦੋ ਦਲਿਤ ਔਰਤਾਂ (ਨਣਦ-ਭਰਜਾਈ) ਨੂੰ ਪਿੰਡ ਦੇ ਸਰਪੰਚ ਅਤੇ ਹੋਰਨਾਂ ਵੱਲੋਂ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਰਦ ਬੋਲਣ ਦੇ ਮਾਮਲੇ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧੀ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਵਿਖੇ ਪੁੱਜੀ ਸ਼ਿਕਾਇਤ ‘ਤੇ ਕੀਤੇ ਜਾ ਰਹੇ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਸਰਬਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਬੇਰੀਆਵਾਲਾ ਤਹਿਸੀਲ ਬਾਬਾ ਬਕਾਲਾ ਨੇ ਭੇਜੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਪਿੰਡ ਦੀ ਸਰਪੰਚ, ਉਸ ਦੇ ਪਤੀ ਅਤੇ ਕੁਝ ਹੋਰ ਲੋਕਾਂ ਨੇ ਉਸ ਦੀ ਅਤੇ ਉਸ ਦੀ ਨਣਦ ਦੀ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਕਹੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਨੇ ਇਤਰਾਜ਼ ਜਤਾਇਆ ਹੈ ਕਿ ਥਾਣਾ ਤਰਸਿੱਕਾ ਦੀ ਪੁਲਿਸ ਕਥਿਤ ਦੋਸ਼ੀ ਧਿਰ ਦੀ ਮਦਦ ਕਰ ਰਹੀ ਹੈ ਜਿਸ ਕਰਕੇ ਉਨ੍ਹਾਂ ਦੇ ਬਿਆਨ ਹੀ ਨਹੀਂ ਲਏ ਗਏ ਜਦਕਿ ਉਹ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਸੰਗੀਨ ਹੋਣ ਕਾਰਨ ਕਮਿਸ਼ਨ ਨੇ ਐਸ ਐਸ ਪੀ ਅੰਮ੍ਰਿਤਸਰ (ਦਿਹਾਤੀ) ਨੂੰ 22 ਅਗਸਤ ਸਵੇਰੇ 11.30 ਵਜੇ ਰਿਪੋਰਟ ਸਮੇਤ ਤਲਬ ਕਰ ਲਿਆ ਹੈ। ਕਮਿਸ਼ਨ ਨੇ ਪੁੱਛਿਆ ਹੈ ਕਿ ਥਾਣਾ ਤਰਸਿੱਕਾ ਨੇ ਸ਼ਿਕਾਇਤ ਕਰਤਾ ਦੀ ਸ਼ਿਕਾਇਤ ‘ਤੇ ਪਰਚਾ ਦਰਜ ਕਰਨ ਵਿਚ ਟਾਲਮਟੋਲ ਕਿਉਂ ਕੀਤੀ ਹੈ, ਇਸ ਦਾ ਕਾਰਨ ਦੱਸਿਆ ਜਾਵੇ ਅਤੇ ਡਿਊਟੀ ਵਿੱਚ ਕੋਤਾਹੀ ਕਰਨ ‘ਤੇ ਸਬੰਧਤ ਪੁਲਿਸ ਅਫ਼ਸਰ ਖਿਲਾਫ਼ ਐਸ ਐਸ ਪੀ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ, ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply