Sunday, February 1, 2026

ਗੁਰੂ ਕੀ ਵਡਾਲੀ ਦਾ ਵਿਕਾਸ ਅੰਮ੍ਰਿਤਸਰ ਸ਼ਹਿਰ ਦੀ ਤਰਜ ਤੇ ਕੀਤਾ ਜਾਵੇਗਾ- ਮਜੀਠੀਆ

PPN1108201615
ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਅਸਥਾਨ ਨਗਰ ਗੁਰੂ ਕੀ ਵਡਾਲੀ ਨੂੰ ਵਿਕਾਸ ਦੇ ਕੰਮਾਂ ਵਿੱਚ ਪਿਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਗੁਰੂ ਨਗਰੀ ਅੰਮ੍ਰਿਤਸਰ ਦੀ ਤਰਜ ‘ਤੇ ਇਸ ਸਮੁੱਚੇ ਇਲਾਕੇ ਦਾ ਵਿਕਾਸ ਕਰਵਾਏਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਅੱਜ ਵਾਰਡ ਨੰ: 62 ਵਿਖੇ ਇਲਾਕਾ ਕੌਸਲਰ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ 11 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ  ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਮਜੀਠੀਆ ਨੇ ਕਿਹਾ ਕਿ ਮੈਂ ਵਡਭਾਗਾ ਹਾਂ ਜਿਸ ਨੂੰ ਅੱਜ ਇਸ ਪਵਿੱਤਰ ਨਗਰ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਲੋੜਾਂ ਇਸ ਦੇ ਭੂਗੋਲਿਕ ਅਧਾਰ ‘ਤੇ ਵੱਖੋਂ ਵੱਖਰੀਆਂ ਹਨ। ਕਈ ਇਲਾਕਿਆਂ ਵਿੱਚ ਆਬਾਦੀ ਦੇ ਵੱਧ ਦਬਾਅ ਕਾਰਨ ਅਤੇ ਕਈ ਨਵੇਂ ਇਲਾਕਿਆਂ ਵਿੱਚ ਕੰਮ ਸ਼ੁਰੂ ਨਾ ਹੋਣ ਕਾਰਨ ਵਿਕਾਸ ਕੰਮਾਂ ਦੀ ਲੋੜ ਸੀ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਬੜੀ ਵਿਉਂਤਬੰਦੀ ਨਾਲ ਸ਼ੁਰੂ ਕਰਵਾਇਆ ਹੈ ਅਤੇ ਇਹ ਛੇਤੀ ਹੀ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਵੱਡੇ ਪ੍ਰਾਜੈਕਟ ਉਸਾਰੀ ਅਧੀਨ ਹਨ ਜੋ ਕਿ ਸਤੰਬਰ ਮਹੀਨੇ ਤੱਕ ਪੂਰ ਹੋ ਜਾਣ ਦੀ ਆਸ ਹੈ। ਸz ਮਜੀਠੀਆ ਨੇ ਕਿਹਾ ਕਿ ਹਲਕਾ ਪੱਛਮੀ ਵਿੱਚ 35 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ ਅਤੇ ਇਸ ਤੋਂ ਪਹਿਲਾਂ 143 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਐਸ:ਸੀ ਭਾਈਚਾਰੇ ਦੀ ਤਰਜ ਤੇ 200 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾਾ ਕਿ ਦੇਸ਼ ਵਿੱਚ ਕੇਵਲ ਇਕ ਇਕ ਸੂਬਾ ਪੰਜਾਬ ਨੇ ਜਿਥੇ ਲੋਕਾਂ ਲਈ ਕਲਿਆਣਕਾਰੀ ਯੋਜਨਾਵਾਂ ਜਿਸ ਵਿੱਚ ਆਟਾ ਦਾਲ ਸਕੀਮ, ਕਿਸਾਨਾਂ ਨੂੰ ਮੁਫਤ ਬਿਜਲੀ, ਲੜਕੀਆਂ ਦੇ ਵਿਆਹ ਮੋਕੇ ਸ਼ਗਨ, ਵਿਦਿਆਰਥਣਾ ਲਈ ਮੁਫ਼ਤ ਸਾਈਕਲ ਅਤੇ ਪੜਾਈ ਆਦਿ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਸz ਮਜੀਠੀਆ ਨੇ ਕਿਹਾ ਕਿ ਅਸੀਂ ਅੱਜ ਆਜ਼ਾਦੀ ਦੀ 70ਵੀਂ ਵਰੇਗੰਡ ਮਨਾਉਣ ਜਾ ਰਹੇ ਹਨ ਪਰ ਜੇਕਰ ਇਸ ਸਮੇਂ ਦੌਰਾਨ ਆਈਆਂ ਵੱਖ ਵੱਖ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਰਾਜ ਵਿੱਚ ਕੰਮ ਕਰਵਾਏ ਹੁੰਦੇ ਤਾਂ ਅੱਜ ਦੀ ਅਕਾਲੀ-ਭਾਜਪਾ ਸਰਕਾਰ ਉਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦਾ ਐਨਾ ਦਬਾਅ ਨਾ ਹੁੰਦਾ। ਉਨ੍ਹਾਂ ਕਿਹਾ ਕਿ ਲੋਕਾਂ ਲਈ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ, ਕਲਿਆਣਕਾਰੀ ਯੋਜਨਾਵਾਂ ਸਦਕਾ ਆ ਰਹੀਆਂ ਚੋਣਾਂ ਵਿੱਚ ਵੀ ਅਕਾਲੀ-ਭਾਜਪਾ ਸਰਕਾਰ ਜੇਤੂ ਹੈਟਰਿਕ ਬਣਾਏਗੀ।ਇਸ ਮੌਕੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਭਾਜਪਾ ਆਗੂ ਸ੍ਰੀ ਰਾਕੇਸ਼ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਦਿਲਰਾਜ ਸਿੰਘ ਗਿੱਲ ਅਤੇ ਹੋਰ ਆਗੂ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply