
ਚੌਂਕ ਮਹਿਤਾ, 11 ਅਗਸਤ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਦੀ ਸ਼ਾਨ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ ਵੱਲੋ ਚੌਂਕ ਮਹਿਤਾ ਵਿੱਚ ਰੱਖੇ ਆਪਣੇ ਸੰਗਤ ਦਰਸ਼ਨ ਦੇ ਦੌਰੇ ਦੌਰਾਨ ਵਿਸ਼ੇਸ਼ ਤੌਰ ਤੇ ਇਲਾਕੇ ਦੀ ਪ੍ਰਮੁੱਖ ਸ਼ਖਸ਼ੀਅਤ ਪਬਲਿਕ ਦੇ ਪਿਆਰੇ ਹਰਮਨ ਆਗੂ ਜਿਲਾ ਮੀਤ ਪ੍ਰਧਾਨ ਦਿਹਾਤੀ ਸ੍ਰ. ਹਰਗੋਪਾਲ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚੇ।ਜਿਥੇ ਲੋਕਾਂ ਨੇ ਸ੍ਰ. ਉਸਮਾਂ ਨੂੰ ਜੀ ਆਖਿਆ ਤੇ ਆਪਣੀਆਂ ਦੁਖ ਤਕਲੀਫਾ ਦੱਸੀਆ ਜਿਸ ਤੇ ਵਿਧਾਇਕ ਨੇ ਫੋਰਨ ਧਿਆਨ ਵਿੱਚ ਲੈ ਕੇ ਲੋਕਾਂ ਦੀਆ ਕਈ ਮੁਸ਼ਕਿਲਾ ਦਾ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਤੇ ਚੌਂਕ ਮਹਿਤਾ ਦੇ ਰੁਕੇ ਕੁਝ ਕੰਮ ਦਾ ਅਫਸਰਾ ਨੂੰ ਬੁਲਾ ਕੇ ਜਲਦ ਤੋ ਜਲਦ ਕੰਮ ਨਿਪਟਾਉਣ ਨੂੰ ਕਿਹਾ।ਇਸ ਸਮੇ ਬਲਜੀਤ ਸਿੰਘ ਨੇ ਲੋਕਾਂ ਨੂੰ ਸਬੋਧਨ ਕਰਦਿਆ ਕਿਹਾ ਕਿ ਹਲਕਾ ਵਾਸੀਆ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਸਨ ਲੋਕ ਬਿਨਾ ਕਿਸੇ ਝਿਜਕ ਦੇ ਆ ਕੇ ਮਿਲ ਸਕਦੇ ਹਨ।ਇਸ ਸਮੇ ਹਰਗੋਪਾਲ ਰੰਧਾਵਾ ਨੇ ਆਪਣੇ ਸਾਥੀਆ ਕੁਲਵਿੰਦਰ ਸਿੰਘ ਬਿੱਟੂ ਤੇ ਕਰਮਜੀਤ ਸਿੰਘ ਲਾਲੀ ਨਾਲ ਹਲਕਾ ਵਿਧਾਇਕ ਨੂੰ ਸਿਰਪੋਓ ਤੇ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਤੇ ਰੰਧਾਵਾ ਨੇ ਇਲਾਕੇ ਦੀ ਆਈ ਹੋਈ ਲੀਡਰਸ਼ਿਪ ਤੇ ਇਲਾਕਾ ਨਿਵਾਸੀਆ ਨੂੰ ਜੀ ਆਇਆ ਆਖਿਆ ।ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਚੇਅਰਮੈਨ ਕੰਵਰਦੀਪ ਮਾਨ, ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਤੇਜਿੰਦਰਪਾਲ ਸਿੰਘ ਲਾਡੀ, ਮਾਸਟਰ ਕਲਾਸੀ, ਜਥੇਦਾਰ ਜਤਿੰਦਰ ਸਿੰਘ ਲੱਧਾਮੰਡਾ, ਸਰਪੰਚ ਜਸਪਾਲ ਸਿੰਘ ਪੱਡਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਸਰਕਲ ਮੀਤ ਪ੍ਰਧਾਨ ਯੂਥ ਗੁਲਜਿੰਦਰ ਸਿੰਘ ਲਾਡੀ, ਮੈਂਬਰ ਸ੍ਰ. ਰਾਜਬੀਰ ਸਿੰਘ ਮਹਿਤਾ, ਸਤਨਾਮ ਸਿੰਘ ਰੰਧਾਵਾ, ਵਿਕਰਮਜੀਤ ਸਿੰਘ ਰੰਧਾਵਾ, ਪੁਰਬਾ ਬ੍ਰਦਰਜ ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media