Monday, August 10, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 15 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਅਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿਸਿਆਂ ਸਮੇਤ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਸਖਤ, ਅੰਮ੍ਰਿਤਸਰ ਵਿੱਚ ਚੱਪੇ ਚੱਪੇ ‘ਤੇ ਪੁਲਿਸ ਤਾਇਨਾਤ।

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਹਾਲੀ ਅਤੇ ਉਪ ਮੁੱਖ ਮੰਤਰੀ ਅੰਮ੍ਰਿਤਸਰ ਵਿੱਚ ਲਹਿਰਾਉਣਗੇ ਤਿਰੰਗਾ।

▶ ਪੰਜਾਬ ਦੇ ਸਾਰੇ ਬਾਰਡਰ ਸੀਲ, ਕਸ਼ਮੀਰ ਵਿੱਚ ਸੁਰੱਖਿਆ ਵਧਾਈ- ਧਾਰਮਿਕ ਸਥਾਨਾਂ ‘ਤੇ ਵਿਸ਼ੇਸ਼ ਚੌਕਸੀ।

▶ ਬਿਹਾਰ ਦੇ ਜਹਾਨਾਬਾਦ ‘ਚ ਇਕ ਕਿਲੋਮੀਟਰ ਲੰਬਾ ਤਿਰੰਗਾ ਲਹਿਰਾਇਆ ਗਿਆ।

▶ ਮੋਹਾਲੀ ‘ਚ 264 ਦਿਨਾਂ ਤੋਂ ਧਰਨੇ ‘ਤੇ ਬੈਠੇ ਸਿਖਿਆ ਪ੍ਰੋਵਾਈਡਰਾਂ ਵਿਚੋਂ 26 ਪੁਲਿਸ ਨੇ ਚੁੱਕੇ, ਬਾਕੀ ਪਿੰਡ ਕੁੰਬੜਾ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ।

▶ ਇੰਟਰਨੈਟ ‘ਤੇ ਮਾਤਾ ਮਰੀਅਮ ਤੇ ਈਸਾ ਮਸੀਹ ਦੀ ਤਸਵੀਰ ਨਾਲ ਛੇੜਛਾੜ, ਇਸਾਈ ਭਾਈਚਾਰੇ ‘ਚ ਰੋਸ।

▶ ਬਟਾਲਾ ਦੇ ਪਿੰਡ ਮਰੜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮੁੜ ਵਾਪਰੀ ਘਟਨਾ, ਪੁਲਿਸ ਵਲੋਂ ਮਾਮਲਾ ਦਰਜ਼ – ਜਾਂਚ ਸ਼ੁਰੂ।

▶ ਕੈਦੀਆਂ ਦਾ ਬਣਿਆ ਸਮਾਨ ਵੇਚ ਕੇ ਹਿਮਾਚਲ ਸਰਕਾਰ ਕੈਦੀਆਂ ਨੂੰ ਦੇਵੇਗੀ ਹਿੱਸਾ।

▶ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ- ਹੜ੍ਹ ਆਉਣ ਦਾ ਖਤਰਾ।

▶ ਜਵਾਲਾ ਜੀ ਮਾਰਗ ‘ਤੇ ਮਾਤਾ ਦੇ ਦਰਸ਼ਨਾਂ ਨੂੰ ਜਾ ਰਹੇ ਹੁਸ਼ਿਆਰਪੁਰ ਦੇ 6 ਸ਼ਰਧਾਲੂ ਨਕੇਹੜ ਖੱਡ ਦੇ ਪਾਣੀ ‘ਚ ਡੁੱਬੇ- ਇਕ ਨੂੰ ਲੋਕਾਂ ਨੇ ਬਚਾਇਆ।

▶ ਭਗਤਾਂਵਾਲਾ ਸਾਲਿਡ ਵੇਸਟ ਪਲਾਂਟ ਖਿਲਾਫ ਧਰਨੇ ‘ਤੇ ਬੈਠੇ ਵਿਧਾਇਕ ਇੰਦਰਬੀਰ ਬੁਲਾਰੀਆ ਤੇ ਕਾਂਗਰਸੀ ਆਗੂਆਂ ਮਨਿੰਦਰਪਾਲ ਪਲਾਸੌਰ ਤੇ ਹਰਜਿੰਦਰ ਠੇਕੇਦਾਰ ਪੁਲਿਸ ਵਲੋਂ ਗ੍ਰਿਫਤਾਰ ਤੇ ਰਿਹਾਅ।

▶ ਸੁਖਬੀਰ ਬਾਦਲ ਵਲੋਂ ਅੰਮ੍ਰਿਤਸਰ ‘ਚ ਨਗਰ ਨਿਗਮ ਦਫਤਰ, ਮਕੈਨੀਕਲ ਸਫਾਈ ਮਸ਼ੀਨ ਪ੍ਰਾਜੈਕਟ ਅਤੇ ਤਰਨਤਾਰਨ ਰੋਡ ‘ਤੇ ਬਨਣ ਵਾਲੇ ਪੁੱਲ ਦਾ ਰੱਖਿਆ ਨੀਂਹ ਪੱਥਰ।

▶ ਅੰਮ੍ਰਿਤਸਰ ਵਿੱਚ 450 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਇਸ਼ਤਿਹਾਰਾਂ, ਨੀਹ ਪੱਥਰਾਂ ਅਤੇ ਬੋਰਡਾਂ ‘ਤੇ ਨਾਮ ਨਾ ਲਿਖਣ ‘ਤੇ ਪੰਜਾਬ ਸਰਕਾਰ ਨਾਲ ਨਰਾਜ਼ ਹੋਏ ਭਾਜਪਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ- ਲਿਖਿਆ ਪੱਤਰ।

▶ ਅਸਮ ਰੈਜ਼ੀਮੈਂਟ ਦੇ ਸ਼ਹੀਦ ਹਵਾਲਦਾਰ ਹੰਗਮਨ ਦਾਦਾ ਨੂੰ ਅਸ਼ੋਕ ਚੱਕਰ ਦੇਣ ਦਾ ਐਲਾਨ- 11 ਸੈਨਿਕਾਂ ਨੂੰ ਮਿਲਣਗੇ ਸ਼ੌਰਿਆ ਚੱਕਰ।

▶ ਪਾਕਿਸਤਾਨੀ ਹਾਈ ਕਮਿਸ਼ਨ ਅਬਦੁੱਲ ਬਾਸਿਤ ਨੇ ਕਿਹਾ ਇਸ ਵਾਰ ਦਾ ਪਾਕਿ ਅਜ਼ਾਦੀ ਦਿਵਸ ਕਸ਼ਮੀਰ ਦੀ ਅਜ਼ਾਦੀ ਨੂੰ ਕੀਤਾ ਸਮਰਪਿਤ।

▶ ਹਿਮਾਚਲ ਹਿਲੋਪਾ ਪਾਰਟੀ ਖਤਮ- ਪ੍ਰਧਾਨ ਮਹੇਸ਼ਵਰ ਸਿੰਘ ਸਾਥੀਆਂ ਸਮੇਤ ਮੁੜ ਭਾਜਪਾ ਵਿੱਚ ਸ਼ਾਮਲ।

▶ ਵਾਹਗਾ ਸਰਹੱਦ ‘ਤੇ ਪਾਕਿ ਰੇਂਜਰਾਂ ਨੇ ਆਪਣੇ ਦੇਸ਼ ਦੇ ਅਜ਼ਾਦੀ ਦਿਨ ਦੀ ਖੁਸ਼ੀ ‘ਚ ਬੀ.ਐਸ.ਐਫ ਨੂੰ ਦਿੱਤੀ ਮਠਿਆਈ ਅਤੇ ਜੰਮੂ ਕਸ਼ਮੀਰ ਦੇ ਪੁੰਛ ਖੇਤਰ ‘ਚ ਕੀਤੀ ਗੋਲੀਬਾਰੀ।

▶ ਅਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਦਾ ਸੰਦੇਸ਼-ਧਰਮ ਦੇ ਨਾਮ ‘ਤੇ ਫੈਲਾਈ ਜਾ ਰਹੀ ਹੈ ਦਹਿਸ਼ਤ ।

▶ ਮੁੱਖ ਮੰਤਰੀ ਸ੍ਰ. ਬਾਦਲ ਨਾਲ ਕੋਈ ਵਿਚਾਰਕ ਮੱਤਭੇਦ ਨਹੀਂ- ‘ਆਪ’ ਦੇ ਸਬੰਧ ਗਰਮ ਖਿਆਲੀਆਂ ਨਾਲ ਦੱਸੇ ਸਨ, ਆਈ.ਐਸ.ਆਈ ਨਾਲ ਨਹੀਂ – ਸੁਖਬੀਰ ਬਾਦਲ।

▶ ‘ਆਪ’ ‘ਚ ਸ਼ਾਮਲ ਨਹੀਂ ਹੋ ਰਹੇ ਗਰੇਟ ਖਲੀ ਦਲੀਪ ਸਿੰਘ, ਸੁਲਤਾਨਪੁਰ ਲੋਧੀ ਪੁੱਜੇ ਸਨ ਸੱਜਣ ਸਿੰਘ ਚੀਮਾ ਦੇ ਦਫਤਰ ਦਾ ਉਦਘਾਟਨ ਕਰਨ।

▶ ਰਿਓ ਉਲੰਪਿਕ- ਸਾਈਨਾ ਨੇਹਵਾਲ ਹਾਰੀ- ਬੈਡਮਿੰਟਨ ‘ਚ ਯੁਕਰੇਨ ਦੀ ਮਾਰੀਆ ਨੇ ਹਾਸਲ ਕੀਤੀ ਜਿੱਤ।

▶ ਰਿਓ ਉਲੰਪਿਕ- ਭਾਰਤੀ ਪੁਰਸ਼ ਹਾਕੀ ਨੂੰ ਬੈਲਜ਼ੀਅਮ ਨੇ 3-1 ਨਾਲ ਕੁਆਟਰ ਫਾਈਨਲ ਹਰਾਇਆ।

▶ ਰਿਓ ਉਲੰਪਿਕ- ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਤੇ ਖਿਡਾਰੀ ਸ੍ਰੀਕਾਂਤ ਪ੍ਰੀ ਕੁਆਟਰ ਫਾਈਨਲ’ ਚ ਦਾਖਲ।

▶ ਮਾਨਸਾ ‘ਚ ਧਰਨੇ ‘ਤੇ ਬੈਠੇ 63 ਸਾਲਾ ਕਿਸਾਨ ਭੂਰਾ ਸਿੰਘ ਮਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ।

▶ ਤਰਨ ਤਾਰਨ ਪੁਲਿਸ ਵਲੋਂ ਪਿੰਡ ਚੀਮਾ ਕਲਾਂ ਤੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਕਾਬੂ।

▶ ਰਿਓ ਉਲੰਪਿਕ- ਸਾਨੀਆਂ ਮਿਰਜਾ ਅਤੇ ਬੋਪੰਨਾ ਜੋੜੀ ਸੈਮੀ ਫਾਇਨਲ ਹਾਰੀ – ਕਾਂਸੀ ਦੇ ਮੈਡਲ ਲਈ ਕਰੇਗੀ ਜੱਦੋ ਜਹਿਦ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply