Monday, August 10, 2026

 ਤਿੰਨ ਦਿਨਾਂ ਟਰੈਵਲ ਤੇ ਟੂਰਿਜ਼ਮ ਪ੍ਰਦਰਸ਼ਨੀ ਸਮਾਪਤ -ਸੈਲਾਨੀਆਂ ਨੇ ਟੂਰਿਸਟ ਸਥਾਨਾਂ ਦੇ ਪੈਕੇਜ ਬੁੱਕ ਕੀਤੇ

PPN1408201601

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਸੈਰ ਅਤੇ ਟੂਰਿਸਟ ਉਦਯੋਗ ਨੂੰ ਵਧਾਵਾ ਦੇਣ ਲਈ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡੀਆ ਟਰੈਵਲ ਮਾਰਟ (ਆਈ.ਟੀ.ਐਮ) ਦੀ ਪ੍ਰਦਰਸ਼ਨੀ ਅੱਜ ਅੰਮ੍ਰਿਤਸਰ ਵਿੱਚ ਸਮਾਪਤ ਹੋਈ।ਰਣਜੀਤ ਐਵਨਿਊ ਸਥਿਤ ਹੋਟਲ ਵਿੱਚ ਆਯੋਜਿਤ ਤਿੰਨ ਦਿਨਾਂ ਨੁਮਾਇਸ਼ ਵਿੱਚ ਸ਼ਹਿਰੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੇ ਵਾਘਾ ਬਾਰਡਰ ਦੇਖਣ ਆਏ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ ਵੱਖ ਸਟਾਲਾਂ ਤੋਂ ਟੂਰਿਸਟ ਸਥਾਨਾਂ ਅਤੇ ਹੋਟਲਾਂ ਦੇ ਬਾਰਾਂ ਵਿੱਚ ਜਾਣਕਾਰੀਆਂ ਹਾਸਲ ਕੀਤੀਆਂ।
ਧਰਤੀ ‘ਤੇ ਜੰਨਤ ਕਹੇ ਜਾਣ ਵਾਲੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਖੂਬਸੂਰਤ ਟੂਰਿਸਟ ਕੇਂਦਰਾਂ ਵੱਲ ਲੋਕ ਵੱਡੀ ਗਿਣਤੀ ਵਿੱਚ ਜਾ ਰਹੇ ਹਨ, ਜਦਕਿ ਵਿਦੇਸ਼ਾਂ ਵੱਲ ਲੋਕਾਂ ਦਾ ਰੂਝਾਨ ਘੱਟ ਹੋ ਰਿਹਾ ਹੈ।ਇਹੀ ਕਾਰਣ ਹੈ ਕਿ ਭਾਰਤ ਦੇ ਸਾਰੇ ਸੂਬੇ ਆਪਣੇ ਆਪਣੀ ਕਿਸੇ ਨਾ ਵਿਸ਼ੇਸ਼ਤਾਵਾਂ ਸਦਕਾ ਲੋਕ ਪਹਾੜਾਂ ਦੀ ਸੈਰ, ਸਮੁੰਦਰੀ ਸੈਰ, ਕੁਦਰਤੀ ਵਾਤਾਵਰਣ, ਐਡਵੈਂਚਰਜ਼, ਰੇਗਿਸਤਾਨ, ਵਾਈਲਡ ਲਾਈਫ, ਤੀਰਥ ਯਾਤਰਾ, ਮੈਡੀਕਲ ਟੂਰਿਜ਼ਮ ਆਦਿ ਵੱਲ ਆਕਰਸ਼ਿਤ ਹੋ ਰਹੇ ਹਨ ।
ਇਸ ਪ੍ਰਦਰਸ਼ਨੀ ਵਿੱਚ ਇੰਡੀਆ ਸੈਰ, ਗੁਜਰਾਤ ਸੈਰ, ਜੰਮੂ ਅਤੇ ਕਸ਼ਮੀਰ ਸੈਰ, ਉਤਰਾਖੰਡ ਸੈਰ, ਹਿਮਾਚਲ ਸੈਰ, ਬਿਹਾਰ ਸੈਰ, ਝਾਰਖੰਡ ਸੈਰ, ਵੇਸਟ ਬੰਗਾਲ ਸੈਰ, ਇੰਡਿਅਨ ਰੇਲਵੇ ਕੈਟਰਿੰਗ ਅਤੇ ਟੂਰਿਜਮ ਕਾਰਪੋਰੇਸ਼ਨ ਲਿ. (ਆਈ.ਆਰ.ਸੀ.ਟੀ.ਸੀ), ਗੜਵਾਲ ਮੰਡਲ ਵਿਕਾਸ ਨਿਗਮ, ਕੁਮਾਯੂੰ ਮੰਡਲ ਵਿਕਾਸ ਨਿਗਮ, ਡਵ ਟਰੈਵਲਸ, ਕਲੱਬ ਮਹਿੰਦਰਾ ਹਾਲਡੇਜ਼, ਕੰਟਰੀ ਇਨ ਹੋਟਲ ਅਤੇ ਰਿਜ਼ੋਰਟ, ਸਪਾਈਸਲੈਂਡ ਹਾਲੀਡੇਜ਼ ਕੇਰਲ, ਅਟਲਾਂਟਿਕ ਟੂਰਿਜਮ, ਟੂਰ ਈਸਟ, ਤਿਬਤ ਟੂਰਜ਼ ਅਤੇ ਟਰੈਵਲਜ਼, ਸਪ੍ਰਿੰਗ ਵੈਲੀ, ਹਾਲੀਡੇ ਕਲੱਬ, ਆਰੀਅਨ ਲਈਅਰ ਅਤੇ ਹਾਲੀਡੇਜ਼, ਹਿਮਾਲੀਅਨ ਟਰੈਵਲਜ਼, ਪਨਵੇਸ ਟੂਰ ਐਂਡ ਟਰੈਵਲਸ ਕੰਸਲਟੇਂਟ, ਨੇਪਟੂਇਨ ਟਰੈਵਲਜ਼, ਮਹਾਰਾਜਾ ਰਿਜ਼ੋਰਟ, ਹੋਟਲ ਪਟਨੀਟਾਪ, ਸਮਰਲੈਂਡ ਟਰੈਵਲਜ਼, ਸਮਰ ਦ ਗਰੇਂਡ ਹਾਲੀਡੇਜ਼, ਕੇ. ਕੇ ਟਰੈਵਲਸ, ਡਵ ਐਜੁਕੇਸ਼ਨ, ਕੰਪਾਸ ਟੂਰਿਜਮ ਸਮੇਤ ਅਨੇਕਾਂ ਸਟਾਲਾਂ ਉੱਤੇ ਭੀੜ ਰਹੀ।
ਸਾਰੇ ਰਾਜਾਂ ਦੇ ਟੂਰਿਸਟ ਵਿਭਾਗਾਂ ਨੇ ਮੁਸਾਫਰਾਂ ਦੀਆਂ ਸਹੂਲਤਾਂ ਲਈ ਵੱਖਰਾ ਰਾਜਾਂ ਦੇ ਮੁੱਖ ਸ਼ਹਿਰਾਂ ਵਿੱਚ ਟੂਰਿਸਟ ਸੂਚਨਾ ਕੇਂਦਰ ਖੋਲੇ ਹਨ, ਜਿੱਥੋਂ ਹੋਟਲ ਅਤੇ ਯਾਤਰਾ ਬੁਕਿੰਗ ਕੀਤੀ ਜਾ ਸਕਦੀ ਹੈ।ਉਸ ਦੇ ਨਾਲ ਹੀ ਨਾਲ ਆਨਲਾਇਨ ਸਾਈਟਾਂ ‘ਤੇ ਸਾਰੀਆਂ ਸਹੂਲਤਾਂ ਮੌਜੂਦ ਹਨ ।
ਇੰਡੀਆ ਟਰੈਵਲ ਮਾਰਟ ਦੇ ਨਿਦੇਸ਼ਕ ਸ਼੍ਰੀ ਅਜੈ ਗੁਪਤਾ ਨੇ ਕਿਹਾ ਕਿ ਅੱਜਕਲ੍ਹ ਸਾਡੀ ਜੀਵਨ ਸ਼ੈਲੀ ਬਹੁਤ ਤਨਾਅ ਭਰੀ ਹੋ ਚੁੱਕੀ ਹੈ।ਇਸ ਲਈ ਹਰ ਵਿਅਕਤੀ ਸਕੂਨ ਦੇ ਦੋ ਪਲ ਦੀ ਤਲਾਸ਼ ਕਰਦਾ ਹੈ।ਜਿਆਦਾਤਰ ਲੋਕ ਛੁੱਟੀਆਂ ‘ਤੇ ਅਨੋਖੇ ਅਤੇ ਨਵੇਂ-ਨਵੇਂ ਟੂਰਿਸਟ ਸਥਾਨਾਂ ਉੱਤੇ ਜਾਣਾ ਪਸੰਦ ਕਰਦੇ ਹਨ।ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਟੀ.ਐਮ ਨੂੰ ਵਿਸ਼ੇਸ਼ ਰੂਪ ਵਿੱਚ ਬਣਾਏ ਗਏ ਪੈਕੇਜ ਵਿੱਚੋਂ ਆਪਣਾ ਪਸੰਦੀਦਾ ਪੈਕੇਜ਼ ਚੁਣਨ ਵਿੱਚ ਕਾਫ਼ੀ ਦਿਲਚਸਪੀ ਦਿਖਾਈ।ਉਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਰਿਸਪਾਂਸ ਮਿਲਿਆ ਹੈ।ਜਿਕਰਯੋਗ ਹੈ ਕਿ ਇੰਡਿਆ ਟਰੈਵਲ ਮਾਰਟ ਨੇ ਸਾਰੀ ਟਰੈਵਲ ਇੰਡਸਟਰੀ ਅਤੇ ਉਪਭੋਗਤਾਵਾਂ ਨੂੰ ਇੱਕ ਛੱਤ ਹੇਠਾਂ ਜੁੜਣ ਦਾ ਮੌਕਾ ਦਿੱਤਾ ਹੈ।ਸ਼੍ਰੀ ਅਜੈ ਗੁਪਤਾ ਦਾ ਟੂਰਿਸਟ ਖੇਤਰ ਵਿੱਚ ਕਾਫੀ ਤਜੱਰਬਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply