ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 70ਵੇਂ ਅਜ਼ਾਦੀ ਦਿਵਸ ਮੌਕੇ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਸਭ ਤੋਂ ਵਧੀਆਂ ਕਾਰਗੁਜਾਰੀ ਵਾਲੇ ਡਰਾਇਵਰਾਂ -ਕੰਡਕਟਰਾਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਕੰਡਕਟਰ ਗੁਰਦੀਪ ਸਿੰਘ ਕਲਿਆਣਾ ਪੀਸੀਸੀ -14 ਗੁਰਵਿੰਦਰ ਸਿੰਘ ਕੇ ਐਮ ਬੀ ਟੀ -29, ਰਾਜ ਸਿੰਘ ਕੇ ਐਸ ਬੀ ਟੀ-04, ਭੋਲਾ ਸਿੰਘ ਓ ਐਸ ਐਸ ਐਫ-10 ਅਤੇ ਡਰਾਇਵਰ ਕੁਲਦੀਪ ਸਿੰਘ ਸੀ ਬੀ ਕੇ ਐਮ-391, ਗੁਰਜੀਤ ਸਿੰਘ ਸੀ ਬੀ ਕੇ ਐਮ-371 ਅਤੇ ਗੁਰਲਾਲ ਸਿੰਘ ਸੀ ਬੀ ਕੇ ਐਮ -352 ਨੂੰ ਪੀ ਆਰ ਟੀ ਸੀ ਮੁੱਖ ਦਫ਼ਤਰ ਪਟਿਆਲਾ ਵਿਖੇ ਬੁਲਾਕੇ ਪੀ ਆਰ ਟੀ ਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਅਤੇ ਐਮ ਡੀ ਰਵਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਪੀ ਆਰ ਟੀ ਸੀ ਬਠਿੰਡਾ ਡਿੱਪੂ ਵਿਚ ਕੰਮ ਕਰਦੇ ਉਪਰੋਤਕ ਡਰਾਇਵਰਾਂ ਤੇ ਕੰਡਕਟਰਾਂ ਨੇ ਸਭ ਤੋਂ ਵੱਧ ਕਮਾਈ ਕਰਕੇ ਪੀ ਆਰ ਟੀ ਸੀ ਨੂੰ ਲਾਭ ਪਹੁੰਚਾਇਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media