Friday, February 27, 2026

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵਲੋਂ ਧਰਨਾ ਜਾਰੀ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵਲੋਂ ਜੋ ਕਿ 2004 ਤੋਂ ਸਰਕਾਰੀ ਸਕੂਲਾਂ ਵਿੱਚ ਬਹੁਤ ਘੱਟ ਤਨਖਾਹਾਂ ਤੇ ਸੇਵਾਵਾਂ ਨਿਭਾਅ ਰਹੇ ਹਨ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਮੁਹਾਲੀ ਵਿਖੇ ਪਿਛਲੇ 265 ਦਿਨਾਂ ਤੋਂ ਡੀ.ਜੀ.ਐਸ.ਈ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਧਰਨਾ ਜਾਰੀ ਹੈ।ਪ੍ਰੰਤੂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਤੋਂ ਖਫ਼ਾ ਪੰਜਾਬ ਦੇ ਸਮੂਹ ਸਿੱਖਿਆ ਪ੍ਰੋਵਾਈਡਰਾਂ ਵਲੋਂ 14 ਅਗਸਤ 16 ਨੂੰ ਮੁਹਾਲੀ ਵਿਖੇ ਗੁਲਾਮੀ ਦਿਵਸ ਦੇ ਐਲਾਨ ਕੀਤਾ ਗਿਆ ਸੀ।ਜਿਸ ਤਹਿਤ ਸਿੱਖਿਆ ਪ੍ਰੋਵਾਈਡਰਾਂ ਵੱਲੋਂ 14 ਅਗਸਤ ਨੂੰ ਮੁਹਾਲੀ ਵੱਲ ਨੂੰ ਵਹੀਰਾਂ ਘੱਤਣੀਆਂ ਸੀ।ਪਰ ਬੁਖਲਾਹਟ ਵਿੱਚ ਆਈ ਪੰਜਾਬ ਸਰਕਾਰ ਵਲੋਂ ਦਿਤੇ ਹੁਕਮਾਂ ਅਨੁਸਾਰ ਰਾਤ ਨੂੰ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਅਧਿਆਪਕਾਂ ਵਲੋਂ ਸਰਕਾਰੀ ਸਖ਼ਤੀ ਦੇ ਬਾਵਜੂਦ ਮੁਹਾਲੀ ਵੱਲ ਰਵਾਨਗੀ ਕੀਤੀ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਗਿਫ੍ਰਤਾਰ ਕਰ ਲਿਆ।ਇਸੇ ਤਹਿਤ ਬਠਿੰਡਾ ਜਿਲ੍ਹੇ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ  ਜਿਨ੍ਹਾਂ ਵਿਚ ਮਹਿਲਾ ਅਧਿਆਪਕਾਂ ਵੀ ਸ਼ਾਮਲ ਸੀ ਨੂੰ ਨਥਾਣਾ ਥਾਣੇ ਵਿਖੇ ਬੰਦ ਕਰ ਦਿੱਤਾ ਗਿਆ। ਸ਼ਾਮ ਹੋਣ ‘ਤੇ ਮਹਿਲਾ ਅਧਿਆਪਕਾਂ ਨੂੰ ਰਿਹਾਅ ਕਰ ਦਿੱਤਾ ਗਿਆ।ਪਰ 18 ਪੁਰਸ਼ ਅਧਿਆਪਕਾਂ ਨੂੰ ਗੋਬਿੰਦਪੁਰਾ ਜੇਲ੍ਹ ਭੇਜ ਦਿਤਾ ਗਿਆ।ਹਮਾਇਤ ਵਿਚ ਪਹੁੰਚੀਆਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਜੇਲ੍ਹ ਭੇਜ ਦਿਤਾ ਗਿਆ।ਅੱਜ 16 ਅਗਸਤ ਨੂੰ ਬਾਅਦ ਦੁਪਹਿਰ ਬਿਨ੍ਹਾਂ ਸ਼ਰਤ ਜੇਲ੍ਹ ਵਿਚੋਂ ਰਿਹਾਅ ਕਰ ਦਿਤਾ ਗਿਆ। ਰਿਹਾਈ ਸਮੇਂ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਯੂਨੀਅਨ ਵਲੋਂ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗੀ ਕੀਤੀ ਕਿ ਜਲਦ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆ ਜਾਣ। ਰਿਹਾਅ ਹੋਣ ਵਾਲੇ ਅਧਿਆਪਕਾਂ ਵਿਚ ਰਣਯੋਧ ਸਿੰਘ, ਹਰਵਿੰਦਰ ਸਿੰਘ, ਹਰਚਰਨ ਸਿੰਘ, ਸੂਬਾ ਸਿੰਘ, ਗੁਰਵਿੰਦਰ ਸਿੰਘ ਹਰਜਿੰਦਰ ਸਿੰਘ, ਸਿਕੰਦਰ ਸਿੰਘ ਮਲਕੀਤ ਸਿੰਘ ਭਰਾਤਰੀ ਜੇਥਬੰਦੀਆਂ ਦੇ ਅਵਤਾਰ ਦਾਸ ,ਸਰਬਜੀਤ ਸਿੰਘ, ਸੁਖਬੀਰ ਸਿੰਘ ਆਦਿ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply