Thursday, February 26, 2026

ਬਾਕਸਿੰਗ ਕਲੱਬ ਨੇ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ

PPN1808201605

ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੋਇਲ ਦੀਪ ਬਾਕਸਿੰਗ ਕਲੱਬ ਬਠਿੰਡਾ ਵਲੋਂ ਕਲੱਬ ਚੇਅਰਮੈਨ ਤੇਜਿੰਦਰ ਸਿੰਘ ਮਿੱਠੂਖੇਡਾ ਦੀ ਅਗਵਾਈ ਵਿਚ ਉੱਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਮੁਹਿੰਮ ਸਥਾਨਕ ਸ਼ਹਿਰ ਦੇ ਤਕਰੀਬਨ 25 ਤੋਂ ਵੱਧ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਗਈਆ ਹਨ।ਕਿੱਟਾਂ ਵੰਡਣ ਦੀ ਰਸਮ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੋਨੂੰ ਅਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਕੁਲਜੀਤ ਪਾਲ ਸ਼ਰਮਾ ਨੇ ਸਾਂਝੇ ਤੌਰ ‘ਤੇ ਨਿਭਾਈ।ਇਸ ਮੌਕੇ ਹਰਵਿੰਦਰ ਸ਼ਰਮਾ ਕੌਸ਼ਲਰ, ਮੁੱਕੇਬਾਜ਼ ਸੁਖਵਿੰਦਰ ਸੁੱਖਾ ਅਤੇ ਕਲੱਬ ਦੇ ਹੋਰ ਨੁਮਾਇੰਦੇ ਮੌਜੂਦ ਸਨ।ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੋਨੂੰ ਨੇ ਆਖਿਆ ਕਿ ਰੋਇਲ ਦੀਪ ਬਾਕਸਿੰਗ ਕਲੱਬ ਜਿਲ੍ਹਾ ਵਿਚਲੇ ਉਭਰਦੇ ਮੁੱਕੇਬਾਜ਼ਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਅਤੇ ਉਨ੍ਹਾਂ ਦੀ ਖੇਡ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਮਦਦ ਕਰਦਾ ਰਹੇਗਾ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply