ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਕਪਾਹ ਨਿਗਮ ਨੇ ਪੰਜਾਬ ਦੀਆਂ ਦੋ ਦਰਜ਼ਨ 24 ਮੰਡੀਆਂ ਵਿਚੋਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਘੱਟੋਂ ਘੱਟ ਸਰਕਾਰੀ ਖਰੀਦ ਕੀਮਤ ਤੇ ਸਾਲ 2016-2017 ਦੌਰਾਨ ਕਪਾਹ ਦੀ ਖਰੀਦ ਲਈ ਪ੍ਰਬੰਧ ਕੀਤੇ ਹਨ।ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਗੇਤੀ ਬਿਜਾਈ ਵਾਲੇ ਨਰਮੇ ਦੀ ਪੰਜਾਬ, ਹਰਿਆਣਾ ਅਤੇ ਰਾਜ ਸਥਾਨ ਦੀਆਂ ਮੰਡੀਆਂ ਵਿਚ ਨਰਮੇ ਦੀ ਆਮਦ ਸ਼ੁਰੂ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਤਕਰੀਬਨ 5000/-ਰੁਪਏ ਪ੍ਰਤੀ ਕੁਇੰਟਲ ਤੋਂ ਚੱਲ ਰਹੀਆਂ ਹਨ, ਜੋ ਕਿ ਭਾਰਤ ਸਰਕਾਰ ਵਲੋਂ ਨਿਰਧਾਰਤ ਘੱਟੋਂ ਘੱਟ ਸਰਕਾਰੀ ਖਰੀਦ ਕੀਮਤ 4250 ਰੁਪਏ ਕੁਇੰਟਲ ਤੋਂ ਉਪਰ ਹਨ।ਤਿਉਹਾਰਾਂ ਦਾ ਮੌਸਮ ਨੇੜੇ ਹੋਣ ਕਰਕੇ ਵੜੇਵਿਆਂ ਦੀ ਕੀਮਤ 3100 ਤੋਂ 3300 ਰੁਪਏ ਪ੍ਰਤੀ ਕੁਇੰਟਲ ਵਿਕ ਰਹੇ ਹਨ। ਰੂੰਈ ਜੇ34-ਰੋਲਰ ਦੀ ਕੀਮਤ ਪੰਜਾਰਬ ਵਿਚ 4800 ਤੋਂ 4840 ਰੁਪਏ, ਹਰਿਆਣਾ ਵਿਚ 4830 ਤੋਂ 4840 ਰੁਪਏ ਰਾਜਸਥਾਨ ਵਿਚ 4790 ਤੋਂ 4850 ਰੁਪਏ ਪ੍ਰਤੀ ਮਣ ਅਤੇ ਜੇ-34 ਐਸ ਗੋਲਡ ਰੂੰਈ ਪੰਜਾਬ ਵਿਚ 4770 ਤੋਂ 4810 ਰੁਪਏ ,ਹਰਿਆਣਾ ਵਿਚ 4800 ਤੋਂ 4830 ਰੁਪਏ ਪ੍ਰਤੀ ਮਣ ਰਿਹਾ।ਭਾਂਵੇਂ ਕੁੱਝ ਥਾਵਾਂ ਤੇ ਅਗੇਤੀ ਬਿਜਾਈ ਦਾ ਨਰਮਾ ਇਨ੍ਹ੍ਰਾਂ ਦਿਨਾਂ ਵਿਚ ਮੰਡੀਆਂ ਵਿਚ ਵਿਕਦਾ ਆ ਰਿਹਾ ਹੈ ਪਰ ਸਾਰੇ ਉਤਰੀ ਭਾਰਤ ਕਪਾਹ ਦੀ ਆਮਦ 100 ਗਠ ਰੋਜ਼ਾਨਾ ਗਵੀ ਨਹੀ ਹੈ। ਸਤਬੰਰ ਦੇ ਅੰਤ ਤੱਕ ਮੰਡੀਆਂ ਵਿਚ ਕਪਾਹ ਦੀ ਆਮਦ ਕਾਫ਼ੀ ਵੱਧ ਸਕਦੀ ਹੈ।
ਇਸ ਸਾਲ ਦੇਸ਼ ਵਿਚ ਕਪਾਹ ਦੀ ਬਿਜਾਈ 1 ਲੱਖ ਹੈਕਟੇਅਰ ਕਰੀਬ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 10 ਪ੍ਰਤੀਸ਼ਤ ਘੱਟ ਹੈ। ਪੰਜਾਬ ਵਿਚ ਤਾਂ ਕਪਾਹ ਦੀ ਬਿਜਾਈ ਇਸ ਸਾਲ ਤਕਰੀਬਨ 2040 ਹੈਕਟੇਅਰ ਹੈ। ਜਦੋਂ ਕਿ ਪਿਛਲੇ ਸਾਲ 4.50 ਲੱਖ ਹੈਕਟੇਅਰ ਰਕਬੇ ਵਿਚ ਕਪਾਹ ਦੀ ਕਾਸਤ ਹੋਈ ਸੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਤਕਰੀਬਨ 13 ਲੱਖ ਹੈਕਟੇਅਰ ਦੇ ਇਸ ਸਾਲ ਨਰਮੇ ਦੀ ਬਿਜਾਈ ਹੋਈ ਹੈ।ਪਿਛਲੇ ਸਾਲ ਚਿੱਟੀ ਮੱਖੀ ਦੇ ਹਮਲੇ ਕਾਰਨ ਪੰਜਾਬ ਸਮੇਤ ਉਤਰੀ ਭਾਰਤ ਵਿਚ 60 ਪ੍ਰਤੀਸ਼ਤ ਕਪਾਹ ਦੀ ਫਸਲ ਨਸ਼ਟ ਹੋ ਗਈ ਸੀ, ਜਿਸ ਕਰਕੇ ਇਸ ਸਾਲ ਕਿਸਾਨਾਂ ਨੇ ਕਪਾਹ ਦੀ ਬਿਜਾਈ ਵਿਚ ਵਧੇਰੇ ਦਿਲਚਪਸੀ ਨਹੀ ਲਈ।
ਇਸ ਸਾਲ ਖੇਤੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਬਿਜਾਈ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀ ਕੀਤੀ ਅਗਵਾਈ ਅਤੇ ਮੌਸਮ ਦੇ ਅਨੁਕੂਲ ਰਹਿਣ ਕਾਰਣ ਇਸ ਸਾਲ ਪੰਜਾਬ ਵਿਚ ਕਪਾਹ ਦੀ ਫਸਲ ਬਹੁਤ ਚੰਗੀ ਪ੍ਰੋਜ਼ੀਸ਼ਨ ਵਿਚ ਹੈ ਅਤੇ ਕੀੜੀਆਂ ਦੇ ਹਮਲੇ ਤੋਂ ਰਹਿਤ ਹੈ। ਮੌਸਮ ਨੇ ਜੇ 2 ਹਫ਼ਤੇ ਹੋਰ ਸਾਥ ਦਿੱਤਾ ਤਾਂ ਇਸ ਸਾਲ ਪ੍ਰਤੀ ਹੈਕਟੇਅਰ ਕਪਾਹ ਦਾ ਝਾੜ ਚੰਗਾ ਮਿਲ ਸਕਦਾ ਹੈ ਅਤੇ ਕਪਾਹ ਦੀਆਂ ਲਾਹੇਮੰਦ ਕੀਮਤਾਂ ਕਿਸਾਨਾਂ ਨੂੰ ਮਿਲ ਸਕਦੀਆਂ ਹਨ। ਮੰਗ ਅਤੇ ਸਪਲਾਈ ਵਿਚ ਵੱਡਾ ਫਰਕ ਹੋਣ ਇਸ ਸਾਲ ਕਪਾਹ ਦੀ ਕੀਮਤ 5 ਹਜ਼ਾਰ ਰੁਪਏ ਤੋਂ 6 ਹਜ਼ਾਰ ਰੁਪਏ ਕੁਇੰਟਲ ਹੋ ਸਕਦੀ ਹੈ।
ਭਾਰਤੀ ਕਪਾਹ ਨਿਗਮ ਨੇ ਪੰਜਾਬ ਵਿਚ ਕਪਾਹ ਦੀ ਖਰੀਦ ਲਈ ਕਾਟਨ ਜਿਨਿੰਗ ਅਤੇ ਪ੍ਰੋਸੈਸਿੰਗ ਫੈਕਟਰੀਆਂ ਨੂੰ ਕਿਰਾਏ ਤੇ ਲੈਣ ਦਾ ਅਮਲ ਸ਼ੁਰੂ ਕੀਤਾ ਹੈ, ਪਰ ਇਸ ਸਾਲ ਭਾਰਤੀ ਕਪਾਹ ਨਿਗਮ ਵੱਲੋਂ ਕਪਾਹ ਦੀ ਖਰੀਦ ਬਹੁਤੀ ਕਰਨ ਦੀ ਸੰਭਾਵਨਾ ਨਹੀ ਹੈ,ਕਿਉਕਿ ਨਰਮੇ ਦੇ ਰੇਟ ਸਰਕਾਰ ਵੱਲੋਂ ਨਿਰਧਾਰਤ ਕੀਮਤ ਤੋਂ ਕਿਤੇ ਉੱਚੇ ਰਹਿਣਗੇ। ਭਾਰਤੀ ਕਪਾਹ ਨਿਗਮ ਨੇ ਪਿਛਲੇ ਸਾਲ ਭਾਰਤ ਭਰ ਵਿਚੋਂ 8.40 ਲੱਖ ਗੱਠ ਕਪਾਹ ਦੀ ਖਰੀਦ ਕੀਤੀ ਸੀ, ਜਦੋਕਿ ਉਤਰੀ ਖੇਤਰ ਵਿਚ ਉਸ ਦੀ ਖਰੀਦ ਨਾਮਾਤਰ ਹੀ ਸੀ। ਪਿਛਲੇ ਸਾਲ ਦੇਸ ਵਿਚ ਕਪਾਹ ਦਾ ਉਤਪਾਦਨ 4 ਕਰੋੜ ਗੱਠਾਂ ਤੋਂ ਘੱਟ ਕੇ 340 ਗੱਠਾਂ ਹੀ ਰਹਿ ਗਿਆ ਸੀ।ਇਸ ਸਾਲ ਕਪਾਹ ਦਾ ਉਤਪਾਦਨ ਦੇਸ਼ ਵਿਚ ਵੱਧ ਸਕਦਾ ਹੈ, ਕਿਉਕਿ ਕਪਾਹ ਉਤਪਾਦਨ ਰਾਜਾਂ ਵਿਚ ਮੀਂਹ ਪੈਣ ਤੋਂ ਫਸਲ ਦੇ ਚੰਗੀ ਪੁਜ਼ੀਸ਼ਨ ਵਿਚ ਹੋਣ ਦੀ ਖ਼ਬਰ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media