Tuesday, November 24, 2026

ਮਨੁੱਖੀ ਜੀਵਨ ਬਚਾਉਣ ਲਈ ਰੁੱਖ ਲਾਉਣੇ ਬੇਹੱਦ ਜ਼ਰੂਰੀ- ਪ੍ਰਿੰ: ਅਰਵਿੰਦਰ ਕੌਰ

PPN1908201611ਚੌਂਕ ਮਹਿਤਾ, 19 ਅਗਸਤ (ਜੋਗਿੰਦਰ ਸਿੰਘ ਮਾਣਾ) –  ਸਰਕਾਰੀ ਸੀ.ਸੈ. ਸਕੂਲ ਖੱਬੇ ਰਾਜਪੂਤਾਂ ਦੇ ਪ੍ਰਿੰ: ਅਰਵਿੰਦਰ ਕੌਰ ਨੇ ਸਕੂਲ ਗਰਾਉਂਡ ਵਿੱਚ ਛਾਂ-ਦਾਰ ਅਤੇ ਫਲਦਾਰ ਬੂਟੇ ਲਾਉਣ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਬੂਟਾ ਜਦ ਦਰੱਖਤ ਬਣ ਜਾਂਦਾ ਹੈ ਤਾਂ ਉਸ ਦੀ ਕੀਮਤ ਲੱਖਾਂ ਰੁਪਏ ਹੋ ਜਾਂਦੀ ਹੈ, ਕਿਉ ਕੇ ਜੋ ਵੀ ਉਸ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਬਹੁਤ ਅਣਮੁੱਲਾ ਹੁੰਦਾ ਹੈ। ਸਭ ਤੋ ਵੱਡੀ ਗੱਲ ਇਹ ਹੈ ਕਿ ਮਨੁੱਖੀ ਜੀਵਨ ਦੀ ਧਰਤੀ ‘ਤੇ ਹੋਂਦ ਆਕਸੀਜਨ ਗੈਸ ਕਰਕੇ ਹੈ, ਜੋ ਸਾਨੂੰ ਦਰੱਖਤਾਂ ਤਂੋ ਪ੍ਰਾਪਤ ਹੁੁੰਦੀ ਹੈ ।ਸੋ ਮਨੁੱਖੀ ਜੀਵਨ ਬਚਾਉਣ ਲਈ ਪੌਦੇ ਲਾਉਣੇ ਬੇਹੱਦ ਜਰੂਰੀ ਹਨ।ਇਸ ਤੋ ਬਆਦ ਉਨਾਂ ਕਿਹਾ ਕਿ ਪੌਦੇ ਲਾਉਣੇ ਜਰੂਰੀ ਹਨ, ਪਰ ਉਸ ਤੋਂ ਵੀ ਜਰੂਰੀ ਹੈ ਉਨਾ ਦੀ ਦੇਖ ਭਾਲ ਕਰਨੀ, ਤਾਂ ਜੋ ਉਹ ਦਰੱਖਤ ਦਾ ਰੂਪ ਧਾਰਨ ਕਰ ਸਕਣ। ਅੱਜ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਾਏ ਜਾ ਹਨ ,ਪਰ ਉਹਨਾ ਵਿੱਚੋ ਕੁਝ ਹੀ ਦਰੱਖਤ ਬਣ ਪਾਦੇਂ ਹਨ।ਕਿਉਂ ਕਿ ਪੌਦਿਆਂ ਦੀ ਦੇਖ-ਭਾਲ ਹੀ ਨਹੀ ਕੀਤੀ ਜਾਂਦੀ। ਪ੍ਰਿੰ: ਮੈਡਮ ਨੇ ਸਮੂਹ ਸਟਾਫ ਅਤੇ ਵਿਦਿਆਰਥੀਆ ਤੋ ਪ੍ਰਾਣ ਲਿਆ ਕਿ ਉਹ ਹਰ ਹਾਲਤ ਵਿੱਚ ਪੌਦਿਆਂ ਦੀ ਦੇਖ ਭਾਲ ਵੀ ਕਰਨਗੇ।ਇਸ ਮੌਕੇ ਉਹਨਾਂ ਨਾਲ ਲੈ. ਹਰਜਿੰਦਰ ਕੌਰ ਬੁੱਟਰ, ਮੈਡਮ ਸ਼ਾਰਦਾ, ਡਾ. ਪੂਰਨਿਮਾ ਰਾਏ, ਸੀਮਾ ਰਾਣੀ, ਪ੍ਰਦੀਪ ਕੌਰ, ਹਰਜਿੰਦਰਪਾਲ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਤੇਜਿੰਦਰਪਾਲ ਸਿੰਘ, ਜਗਰੂਪ ਸਿੰਘ, ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਵਰਿੰਦਰ ਕੁਮਾਰ, ਮੁਖਾਤਰ ਸਿੰਘ ਤੇ ਬਲਵਿੰਦਰ ਕੌਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply