ਚੌਂਕ ਮਹਿਤਾ, 19 ਅਗਸਤ (ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀ.ਸੈ. ਸਕੂਲ ਖੱਬੇ ਰਾਜਪੂਤਾਂ ਦੇ ਪ੍ਰਿੰ: ਅਰਵਿੰਦਰ ਕੌਰ ਨੇ ਸਕੂਲ ਗਰਾਉਂਡ ਵਿੱਚ ਛਾਂ-ਦਾਰ ਅਤੇ ਫਲਦਾਰ ਬੂਟੇ ਲਾਉਣ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਬੂਟਾ ਜਦ ਦਰੱਖਤ ਬਣ ਜਾਂਦਾ ਹੈ ਤਾਂ ਉਸ ਦੀ ਕੀਮਤ ਲੱਖਾਂ ਰੁਪਏ ਹੋ ਜਾਂਦੀ ਹੈ, ਕਿਉ ਕੇ ਜੋ ਵੀ ਉਸ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਬਹੁਤ ਅਣਮੁੱਲਾ ਹੁੰਦਾ ਹੈ। ਸਭ ਤੋ ਵੱਡੀ ਗੱਲ ਇਹ ਹੈ ਕਿ ਮਨੁੱਖੀ ਜੀਵਨ ਦੀ ਧਰਤੀ ‘ਤੇ ਹੋਂਦ ਆਕਸੀਜਨ ਗੈਸ ਕਰਕੇ ਹੈ, ਜੋ ਸਾਨੂੰ ਦਰੱਖਤਾਂ ਤਂੋ ਪ੍ਰਾਪਤ ਹੁੁੰਦੀ ਹੈ ।ਸੋ ਮਨੁੱਖੀ ਜੀਵਨ ਬਚਾਉਣ ਲਈ ਪੌਦੇ ਲਾਉਣੇ ਬੇਹੱਦ ਜਰੂਰੀ ਹਨ।ਇਸ ਤੋ ਬਆਦ ਉਨਾਂ ਕਿਹਾ ਕਿ ਪੌਦੇ ਲਾਉਣੇ ਜਰੂਰੀ ਹਨ, ਪਰ ਉਸ ਤੋਂ ਵੀ ਜਰੂਰੀ ਹੈ ਉਨਾ ਦੀ ਦੇਖ ਭਾਲ ਕਰਨੀ, ਤਾਂ ਜੋ ਉਹ ਦਰੱਖਤ ਦਾ ਰੂਪ ਧਾਰਨ ਕਰ ਸਕਣ। ਅੱਜ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਾਏ ਜਾ ਹਨ ,ਪਰ ਉਹਨਾ ਵਿੱਚੋ ਕੁਝ ਹੀ ਦਰੱਖਤ ਬਣ ਪਾਦੇਂ ਹਨ।ਕਿਉਂ ਕਿ ਪੌਦਿਆਂ ਦੀ ਦੇਖ-ਭਾਲ ਹੀ ਨਹੀ ਕੀਤੀ ਜਾਂਦੀ। ਪ੍ਰਿੰ: ਮੈਡਮ ਨੇ ਸਮੂਹ ਸਟਾਫ ਅਤੇ ਵਿਦਿਆਰਥੀਆ ਤੋ ਪ੍ਰਾਣ ਲਿਆ ਕਿ ਉਹ ਹਰ ਹਾਲਤ ਵਿੱਚ ਪੌਦਿਆਂ ਦੀ ਦੇਖ ਭਾਲ ਵੀ ਕਰਨਗੇ।ਇਸ ਮੌਕੇ ਉਹਨਾਂ ਨਾਲ ਲੈ. ਹਰਜਿੰਦਰ ਕੌਰ ਬੁੱਟਰ, ਮੈਡਮ ਸ਼ਾਰਦਾ, ਡਾ. ਪੂਰਨਿਮਾ ਰਾਏ, ਸੀਮਾ ਰਾਣੀ, ਪ੍ਰਦੀਪ ਕੌਰ, ਹਰਜਿੰਦਰਪਾਲ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਤੇਜਿੰਦਰਪਾਲ ਸਿੰਘ, ਜਗਰੂਪ ਸਿੰਘ, ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਵਰਿੰਦਰ ਕੁਮਾਰ, ਮੁਖਾਤਰ ਸਿੰਘ ਤੇ ਬਲਵਿੰਦਰ ਕੌਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media