Tuesday, March 17, 2026

ਨੌਜਵਾਨ ਵਰਗ ‘ਆਪ” ਦਾ ਵੱਡਾ ਸਮਰਥਕ- ਰਣਜੀਤ ਚੀਮਾ

ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋਂ) – ਆਮ ਆਦਮੀ ਪਾਰਟੀ ਪ੍ਰਤੀ ਪੰਜਾਬ ਦੇ ਹਰ ਵਰਗ ਦੇ ਲੋਕਾਂ ‘ਚ ਲੋਕਪ੍ਰਿਯਤਾ ਦਿਨੋ ਦਿਨ ਵਧ ਰਹੀ ਹੈ, ਖਾਸਕਰ ਨੌਜਵਾਨ ਵਰਗ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋ ਬਹੁਤ ਪ੍ਰਭਾਵਿਤ ਹੋ ਰਿਹਾ ਹੈ ।ਜਿਸ ਕਾਰਨ ਹਰ ਪਿੰਡ ਅਤੇ ਸ਼ਹਿਰ ਦੇ ਨੌਜਾਵਨ ਲੜਕੇ-ਲੜਕੀਆ ਵੱਡੀ ਗਿਣਤੀ ਚ ਪਾਰਟੀ ਨਾਲ ਜੁੜ ਰਹੇ ਹਨ, ਇਹ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਨੇ ਪਿੰਡ ਸਭਰਾ ਵਿੱਚ ਯੂਥ ਵਿੰਗ ਦੇ ਸਰਕਲ ਇੰਚਾਰਜਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਭਾਜਪਾ ਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋ ਨੱਕੋ ਨੱਕ ਭਰੇ ਪਏ ਹਨ ਅਤੇ ਪੰਜਾਬ ਨੂੰ ਫਿਰ ਤੋ ਹੱਸਦਾ ਵੱਸਦਾ ਦੇਖਣ ਲਈ ਪੰਜਾਬ ਦੀ ਵਾਗਡੋਰ ‘ਆਪ’ ਦੇ ਹੱਥ ਦੇਣਾ ਚਾਹੁੰਦੇ ਹਨ।ਇਸ ਮੌਕੇ ਮਨਜਿੰਦਰ ਸਿੰਘ ਸਿੱਧੂ ਅਤੇ ਯੂਥ ਦੇ ਜੋਨ ਇੰਚਾਰਜ ਸੇਵਕਪਾਲ ਸਿੰਘ ਨੇ ਕਿਹਾ ਕਿ ਅਜ਼ਾਦੀ ਤੋ ਬਾਅਦ ਹੀ ਪੰਜਾਬ ਤੇ ਲੰਮੇ ਸਮੇ ਤੱਕ ਕਾਬਜ਼ ਰਹੀਆ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾ ਨੇ ਸੂਬੇ ਨੂੰ ਹਰ ਪੱਖੋ ਤਬਾਹ ਕਰਕੇ ਰੱਖ ਦਿੱਤਾ ਹੈ।ਅੱਜ ਪੰਜਾਬ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਪੁਲਿਸ ਦੀ ਗੁੰਡਾਗਰਦੀ ਅਤੇ ਨਸ਼ਿਆਂ ਦੇ ਛੇਵੇ ਦਰਿਆ ਨੇ ਪੂਰੀ ਤਰਾਂ ਜਕੜ ਲਿਆਂ ਹੈ।ਇਸ ਮੌਕੇ ਅੰਗਰੇਜ ਸਿੰਘ ਸਭਰਾ, ਬਗੀਚਾ ਸਿੰਘ, ਇੰਦਰਜੀਤ ਸਿੰਘ ਬਰਵਾਲਾ, ਪਰਦੀਪ ਸਿੰਘ, ਮਨਦੀਪ ਸਿੰਘ ਲੌਹਕਾ, ਮਨਦੀਪ ਸਿੰਘ ਦਦੇਹਰ ਸਾਹਿਬ, ਅਕਸ਼ੇ ਕੁਮਾਰ, ਗੁਰਸੇਵਕ ਸਿੰਘ ਆਸਲ, ਮਨਬੀਰ ਸਿੰਘ ਹਰੀਕੇ, ਕੁਲਦੀਪ ਸਿੰਘ ਜੰਡੋਕੇ, ਗੁਰਪ੍ਰੀਤ ਸਿੰਘ ਲਾਲ ,ਸ਼ੇਰਦਿਲ ਸਰਹਾਲੀ, ਸਤਨਾਮ ਸਿੰਘ ਜੰਡੋਕੇ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply