Saturday, March 14, 2026

ਜਿਲ੍ਹਾ ਪਠਾਨਕੋਟ ਵਿੱਚ ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

PPN1908201613

ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) -ਗੁਲਜਾਰ ਸਿੰਘ ਰਣੀਕੇ ਮਾਨਯੋਗ ਕੈਬੀਨੇਟ ਮੰਤਰੀ ਡੇਅਰੀ ਵਿਕਾਸ,ਪਸ਼ੁ ਪਾਲਣ,ਮੱਛੀ ਪਾਲਣ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੀ ਯੋਗ ਅਗਵਾਈ ਹੇਠ ਇਕ ਦਿਨ ਦਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਪਿੰਡ ਪੱਖੋਚੱਕ ਵਿਖੇ ਲਗਾਇਆ ਗਿਆ।
ਕੈਂਪ ਦੋਰਾਨ ਡਿਪਟੀ ਡਾਇਰੈਕਟਰ ਡੇਅਰੀ ਨੇ ਵਿਭਾਗੀ ਸਕੀਮਾਂ,ਡੇਅਰੀ ਧੰਦੇ ਦੀ ਮਹੱਤਤਾ ਬਾਰੇ ਤੇ ਡੇਅਰੀ ਫਾਰਮਿੰਗ ਦੇ ਨੁਕਤੇੇ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਡੇਅਰੀ ਦਾ ਧੰਦਾ ਅਪਣਾਉਣ ਲਈ ਪ੍ਰੇਰਿਤ ਕੀਤਾ।ਬਲਕਾਰ ਸਿੰਘ ਨੇ ਸਾਰਾ ਸਾਲ ਹਰਾ ਚਾਰਾ ਪੈਂਦਾ ਕਰਨ ਦੀ ਵਿਉੱਤਬੰਦੀ ਅਤੇ ਹਰੇ ਚਾਰੇ ਦਾ ਅਚਾਰ ਬਣਾਉਣ ਦੀ ਜਾਣਕਾਰੀ ਦਿੱਤੀ।ਡਾ. ਵਿਨੇ ਸਪੋਲਿਆ, ਵੇਟਨਰੀ ਅਫ਼ਸਰ ਨੇ ਪਸੂਆਂ ਦੀ ਬਿਮਾਰੀਆਂ ਤੇ ਉਨ੍ਹਾ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।ਕੁਲਵਿੰਦਰਬੀਰ ਸਿੰਘ ਇੰਸਪੈਕਟਰ ਡੇਅਰੀ ਬਟਾਲਾ ਨੇ ਦੁਧਾਰੂ ਪਸ਼ੂਆਂ ਦੀਆਂ ਨਸ਼ਲਾਂ ਬਾਰੇ ਤੇ ਕੁਲਵਿੰਦਰ ਸਿੰਘ ਇੰਸਪੈਕਟਰ ਗੁਰਦਾਸਪੁਰ ਨੇ ਆਧੁਨਿਕ ਕੈਟਲ ਸੈਡ ਦੀ ਮਹੱਤਤਾ ਬਾਰੇ ਦੱਸਿਆ ਅਤੇ ਡੇਅਰੀ ਧੰਦੇ ਨੂੰ ਵਪਾਰਕ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਭਾਗ ਦੇ ਬਲਾਰੇ ਰੋਹਨ ਕੁਮਾਰ ਸ਼ਰਮਾ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਵਿਭਾਗ ਵੱਲੋਂ 6 ਹਫ਼ਤੇ ਦੀ ਡੇਅਰੀ ਸਿਖਲਾਈ 5 ਸਤੰਬਰ ਤੋਂ ਚੱਲ ਰਹੀ ਹੈ ਜਿਸ ਦੀ ਇੰਟਰਵਿਊ 23 ਅਗਸਤ 2016 ਨੂੰ ਰੱਖੀ ਗਈ ਹੈ ਅਤੇ 2 ਹਫ਼ਤੇ ਦੀ ਸਵੇ ਰੋਜਗਾਰ ਸਿਖਲਾਈ 5 ਸਤੰਬਰ 2016 ਨੂੰ ਸੁਰੂ ਕੀਤੀ ਜਾਵੇਗੀ।ਜਿਸ ਦੇ ਲਈ ਬਿਨੈਪੱਤਰ ਦਫ਼ਤਰ ਡਿਪਟੀ ਡਾਂਇਰੈਕਟਰ ਡੇਅਰੀ ਪਠਾਨਕੋਟ ਸਰਨਾ ਦੇ ਦਫ਼ਤਰ ਵਿੱਚ ਜਮਾਂ ਕਰਵਾਏ ਜਾਣ। ਸਰਪੰਚ ਪੱਖੋਚੱਕ ਸੁਭਾਸ਼ ਚੰਦਰ ਨੇ ਆਏ ਹੋਏ ਅਧਿਕਾਰੀਆਂ ਦਾ ਸਵਾਗਤ ਕੀਤਾ। ਇਸ ਮੌਕ ਸਰਪੰਚ ਸ਼ਾਦੀਪੁਰ ਗੋਸਾ, ਸੁਨੀਲ ਕੁਮਾਰ, ਕੇਵਲ ਕ੍ਰਿਸਨ, ਗਿਆਨ ਚੰਦ, ਤਾਰਾ ਰਾਣੀ, ਕਮਲਜੀਤ ਸਿੰਘ ਆਦਿ ਮੋਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply