Tuesday, November 24, 2026

ਸ਼ਾਇਰ ਬਾਵਾ ਬਲਵੰਤ ਦੇ 101ਵੇਂ ਜਨਮ ਦਿਨ ‘ਤੇੇ ਸਾਹਿਤਕ ਸਮਾਗਮ ਕਰਵਾਇਆ

PPN2208201601
ਅੰਮ੍ਰਿਤਸਰ, 22 ਅਗਸਤ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੌਗਾਵਾਂ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ. ਨਾਨਕ ਸਿੰਘ ਸੈਮੀਨਾਰ ਹਾਲ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਨਾਮਵਰ ਸ਼ਾਇਰ ਸ੍ਰੀ ਬਾਵਾ ਬਲਵੰਤ ਦੇ 101ਵੇਂ ਜਨਮ ਦਿਨ ਦੇ ਸੰਬੰਧ ਵਿਚ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਣ ਵਜੋਂ ਜਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ। ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੋਆਬਾ ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਉਮਿੰਦਰ ਜੌਹਲ, ਵਿਦਵਾਨ/ਆਲੌਚਕ  ਡਾ. ਸੁਖਦੇਵ ਸਿੰਘ ਖਹਿਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਦਰਿਆ, ਪ੍ਰਸਿਧ ਸ਼ਾਇਰ ਨਿਰਮਲ ਅਰਪਣ ਅਤੇ ਆਲਮੀ ਪੰਜਾਬੀ ਵਿਰਾਸਤ ਫ਼ਾਉਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕੀਤੀ। ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਦਾ ਸੰਚਾਲਣ ਕਰਦੇ ਹੋਏ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ। ਸਭਾ ਦੇ ਸੀਨੀ. ਮੀਤ ਪ੍ਰਧਾਨ ਸਤਿਨਾਮ ਸਿੰਘ ਔਲਖ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ।
ਸ੍ਰੀ ਬਾਵਾ ਬਲਵੰਤ ਦੀ ਸ਼ਾਇਰੀ ਅਤੇ ਜ਼ਿੰਦਗੀ ਬਾਰੇ ਗੱਲਬਾਤ ਆਰੰਭ ਕਰਦੇ ਹੋਏ ਡਾ. ਸੁਖਦੇਵ ਸਿੰਘ ਖਹਿਰਾ ਨੇ ਕਿਹਾ ਕਿ ਉਹ ਬਹੁਤ ਕੋਮਲਭਾਵੀ ਇਨਸਾਨ ਅਤੇ ਖ਼ੂਬਸੁਰਤ ਸ਼ਾਇਰ ਸਨ। ਜੋ ਆਪਣੇ ਆਲੇ-ਦੁਆਲੇ ਤੋਂ ਪੂਰੀ ਤਰ੍ਹਾਂ ਜਾਗਰੂਕ ਸਨ। ਡਾ. ਦਰਿਆ ਨੇ ਕਿਹਾ ਕਿ ਬਾਵਾ ਬਲਵੰਤ ਨੇ ਪਹਿਲੀ ਪੁਸਤਕ ਉਰਦੂ ਵਿਚ ਲਿਖੀ ਅਤੇ ਫਿਰ ਪੰਜਾਬੀ ਮਾਂ ਬੋਲੀ ਨਾਲ ਜੁੜ ਕੇ ਬਹੁਤ ਸਾਰਾ ਵਡਮੁੱਲਾ ਸਾਹਿਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਇਆ। ਡਾ. ਉਮਿੰਦਰ ਜੋਹਲ ਨੇ ਕਿਹਾ ਕਿ ਬਾਵਾ ਦੀ ਕਵਿਤਾ ਨਵਾਂ ਸਮਾਜ ਸਿਰਜਣ ਦੀ ਗੱਲ ਕਰਦੀ ਹੈ ਅਤੇ ਉਹ ਆਧੁਨਿਕ ਪੰਜਾਬੀ ਕਵਿਤਾ ਦੇ ਮੋਢਿਆਂ ਵਿਚੋਂ ਇਕ ਹਨ। ਸ੍ਰੀ ਨਿਰਮਲ ਅਰਪਣ ਨੇ ਕਿਹਾ ਕਿ ਬਾਵਾ ਮਸਤ ਮੋਲਾ ਸੁਭਾਅ ਦੇ ਮਾਲਕ ਸਨ ਜਿਨ੍ਹਾਂ ਔਖੇ-ਸੌਖੇ ਹਾਲਾਤ ਵਿਚ ਵੀ ਜ਼ਿੰਦਗੀ ਨੂੰ ਖੂਭਸੂਰਤੀ ਨਾਲ ਜੀਵਿਆ ਤੇ ਉੱਚ ਦਰਜੇ ਦੀ ਕਵਿਤਾ ਨੂੰ ਸਿਰਜਿਆ। ਸਭਾ ਵੱਲੋਂ ਸ੍ਰੀ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਨਾਮਵਰ ਸ਼ਾਇਰਾ ਅਤੇ ਆਲੌਚਕ ਸ੍ਰੀਮਤੀ ਦਵਿੰਦਰਪ੍ਰੀਤ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ ਸ਼ਾਹਿਰ ਦੀ ਉੱਘੀ ਹਸਤੀ ਸਮਾਜਸੇਵਕ ਕਰਨਲ ਮਨਮੋਹਨ ਸਿੰਘ, ਬਾਵਾ ਬਲਵੰਤ ਦੇ ਭਾਣਜੇ ਕਮਾਡੈਂਟ ਪੀ.ਕੇ. ਮੋਹਲਾ ਅਤੇ ਡਾ. ਭੁਪਿੰਦਰ ਸਿੰਘ ਮੱਟੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਭੁਪਿੰਦਰ ਸਿੰਘ ਸੰਧੂ ਨੇ ਜਿਥੇ ਆਏ ਹੋਏ ਲੇਖਕਾਂ ਅਤੇ ਸਾਹਿਤ ਪ੍ਰੇਮਿਆਂ ਦਾ ਧੰਨਵਾਦ ਕੀਤਾ ਉਥੇ ਦਿੱਲੀ ਅਕਾਸ਼ਵਾਣੀ ਵੱਲੋਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਕਣ ਦੀ ਨਿਖੇਧੀ ਕੀਤੀ। ਇਸ ਮੌਕੇ ਸਰਵਸ੍ਰੀ ਸਰਬਜੀਤ ਸਿੰਘ ਸੰਧੂ, ਜਗਤਾਰ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਕੁਲਦੀਪ ਸਿੰਘ ਦਰਾਜਕੇ, ਡਾ. ਅਮਰਜੀਤ ਸਿੰਘ ਗਿੱਲ, ਮਨਮੋਹਨ ਸਿੰਘ ਬਾਸਰਕੇ, ਗੁਰਦੇਵ ਸਿੰਘ ਰੰਧਾਵਾ, ਮਹਾਂਬੀਰ ਸਿੰਘ ਗਿੱਲ, ਜਸਵੰਤ ਸਿੰਘ ਔਲਖ, ਜੀਤ ਗਿੱਲ, ਕੰਵਰ ਸੁਖਵੀਰ ਸਿੰਘ, ਹਰਮੀਤ ਆਰਟਿਸਟ, ਸ਼ਾਮ ਸਿੰਘ ਸ਼ੇਰ ਗਿੱਲ, ਅਜੇਬੀਰ ਔਲਖ, ਦੀਪਕ ਦੇ ਸੰਪਾਦਕ ਨਿਸ਼ਾਨ ਸਿੰਘ ਜੌਹਲ, ਕੁਲਵੰਤ ਕੰਤ, ਰਾਣਾ ਸੂਰਜ ਨਾਥ, ਸੀਮਾ ਸੰਧੂ, ਵਰਿੰਦਰ ਕੌਰ ਪੰਨੂੰ, ਰਾਜਵਿੰਦਰ ਕੌਰ, ਰਜਿੰਦਰ ਸਿੰਘ ਧੰਜੂ, ਜਸਬੀਰ ਸਿੰਘ ਝਬਾਲ, ਗਿਆਨੀ ਪਿਆਰਾ ਸਿੰਘ ਜਾਚਕ, ਗੋਪਾਲ ਸਿੰਘ ਨਿਮਾਣਾ, ਹਰੀ ਸਿੰਘ ਗਰੀਬ, ਰਾਜ ਚੌਗਾਵਾਂ, ਸਤਿਨਾਮ ਸਿੱਧੂ ਫਰੀਦਕੋਟੀ, ਸੰਤੋਖ ਸਿੰਘ ਰਾਹੀ, ਪੱਪੂ ਪੰਡੌਰੀ ਵਾਲਾ, ਅੰਗਰੇਜ ਦੋਲੋਵਾਲੀਆ। ਮੇਜਰ ਰਘਬੀਰ ਸਿੰਘ ਗਿੱਲ, ਕੈਪਟਨ ਰਣਧੀਰ ਸਿੰਘ ਭੁੱਲਰ, ਕਲਿਆਣ ਅਮ੍ਰਿਤਸਰੀ, ਸਵਰਾਜ ਸਿੰਘ ਸਿੱਧੂ, ਕਰਨਲ ਐਨ.ਐਸ. ਰੰਧਾਵਾ, ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਸ਼ੇਰ ਗਿੱਲ ਅਤੇ ਕਸ਼ਮੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply