Tuesday, February 24, 2026

ਤਿੰਨ ਦਿਨਾ ‘ਗੁਰ ਲਾਧੋ ਰੇ’ ਸਮਾਗਮਾਂ ਦੀ ਅਰੰਭਤਾ ਸ਼ੁਕਰਵਾਰ

PPN2308201606ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਨੌਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਉਪਰੰਤ ਬਾਬਾ ਬਕਾਲਾ ਵਿਖੇ ਕੋਠੇ ਚੜ੍ਹ ‘ਗੁਰ ਲਾਧੋ ਰੇ’ ਦਾ ਹੋਕਾ ਦੇਣ ਵਾਲੇ ਬਾਬਾ ਮਖਣ ਸ਼ਾਹ ਲੁਭਾਣਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਉੋਪਰੰਤ ਉਨ੍ਹਾਂ ਦੇ ਧੜ ਨੂੰ ਆਪਣੇ ਗ੍ਰਹਿ ਲਿਆ ਸਤਿਕਾਰ ਸਹਿਤ ਸਸਕਾਰ ਕਰਨ ਵਾਲੇ ਬਾਬਾ ਲਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਤਿੰਨ-ਦਿਨਾ ‘ਗੁਰ ਲਾਧੋ ਰੇ’ ਸਮਾਗਮਾਂ ਦੀ ਅਰੰਭਤਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਸ਼ੁਕਰਵਾਰ, 26 ਅਗਸਤ ਨੂੰ ਵਿਸ਼ੇਸ਼ ਸੈਮੀਨਾਰ ਰਾਹੀਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਸ਼ੁਕਰਵਾਰ 26 ਅਗਸਤ ਸਵੇਰੇ 10 ਵਜੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆਡੀਟੋਰੀਅਮ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮ ਪੁਰਾ ਵਿਖੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਆਏ ਸਜਣਾਂ ਦਾ ਸੁਆਗਤ ਕਰਨਗੇ, ਜਦਕਿ ਸਮਾਗਮ ਦੀ ਅਰੰਭਤਾ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਕਰਨਗੇ। ਉਨ੍ਹਾਂ ਦਸਿਆ ਕਿ ਭਾਈ ਹਰਜਿੰਦਰ ਸਿੰਘ ਰਜਾਦਾ, ਡਾ. ਹਰਭਜਨ ਸਿੰਘ (ਡਾਇਰੈਕਟਰ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਪੰਜਾਬੀ ਯੂਨੀਵਰਸਿਟੀ) ਅਤੇ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਮੱਖਣ ਸ਼ਾਹ ਲੁਭਾਣਾ ਤੇ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖ ਇਤਿਹਾਸ ਵਿੱਚ ਮਹਤੱਤਾ ਦੇ ਸੰਬੰਧ ਵਿੱਚ ਆਪਣੇ ਖੋਜ ਭਰਪੂਰ ਵਿਚਾਰ ਸਾਂਝੇ ਕਰਨਗੇ। ਅੰਤ ਵਿੱਚ ਉਹ (ਰਾਣਾ ਪਰਮਜੀਤ ਸਿੰਘ) ਆਏ ਸਜਣਾ ਦਾ ਧੰਨਵਾਦ ਕਰਨ ਦੀ ਜ਼ਿਮੇਂਦਾਰੀ ਨਿਭਾਣਗੇ।
ਸ. ਰਾਣਾ ਨੇ ਦਸਿਆ ਕਿ ਅਗਲੇ ਦਿਨ, ਅਰਥਾਤ ਸ਼ਨੀਵਾਰ 27 ਅਗਸਤ ਸ਼ਾਮ ਰਹਰਾਸਿ ਦੇ ਪਾਠ ਉਪਰੰਤ ਲੱਖੀ ਸ਼ਾਹ ਵਣਜਾਰਾ ਹਾਲ ਗੁ. ਰਕਾਬ ਗੰਜ ਸਾਹਿਬ ਵਿਖੇ ਸਿੱਖ ਇਤਿਹਾਸ ਦੀਆਂ ਇਨ੍ਹਾਂ ਮਹਾਨ ਸ਼ਖਸੀਅਤਾਂ ਦੀ ਯਾਦ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਪੰਥ ਪ੍ਰਵਾਨਤ ਰਾਗੀ ਜੱਥੇ ਅਤੇ ਪ੍ਰਚਾਰਕ ਹਿਸਾ ਲੈਣਗੇ ਤੇ ਪੰਥਕ ਮੁਖੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਇਸੇ ‘ਗੁਰ ਲਾਧੋ ਰੇ’  ਲੜੀ ਦੇ ਤਹਿਤ ਹੀ 27 ਤੇ 28 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ, ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ, ਪੰਜਾਬੀ ਬਾਗ ਵਿਖੇ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਦਿੱਲੀ ਗਤਕਾ ਐਸੋਸੀਏਸਨ ਦੇ ਆਪਸੀ ਸਹਿਯੋਗ ਨਾਲ ਦੋ-ਦਿਨਾਂ ਦੂਸਰੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਇਗਾ। ਜਿਸ ਵਿੱਚ ਪ੍ਰਮੁਖ ਗਤਕਾ ਟੀਮਾਂ ਹਿਸਾ ਲੈਣਗੀਆਂ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply