
ਤਰਸਿੱਕਾ, 24 ਅਗਸਤ (ਕੰਵਲ ਜੋਧਾਨਗਰੀ) – ਭਾਰਤੀ ਚੋਣ ਕਮਿਸ਼ਨ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਤੋ 6 ਮਹੀਨੇ ਪਹਿਲਾਂ ਹੀ ਚੋਣ ਰੈਲੀਆਂ ਕਰਨ ਦੀ ਦੇਸ਼ ਦੀਆਂ ਸਮੂਹ ਖੇਤਰੀ ਤੇ ਰਾਸ਼ਟਰੀ ਸਿਆਸੀ ਪਾਰਟੀਆਂ ਨੂੰ ਆਗਿਆ ਹੋੇਵੇ ਅਤੇ ਪਹਿਲਾਂ ਰੈਲੀਆਂ ਕਰਨ ਵਾਲੀ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇ।ਦੇਸ਼ ਅੰਦਰ ਵੱਖ ਵੱਖ ਸਿਆਸੀ ਪਾਰਟੀਆਂ ਪੂਰੇ ਪੰਜ ਸਾਲ ਸਿਆਸੀ ਰੈੈਲੀਆਂ ਕਰਦੀਆਂ ਰਹਿੰਦੀਆਂ ਨੇ ਤੇ ਲੋਕਾਂ ਨੂੰ ਸਿਆਸਤ ਦੇ ਨਾ ‘ਤੇ ਦੇਸਸ਼ ਵਿੱਚ ਈਰਖਾ ਅਤੇ ਨਫ਼ਰਤ ਫੈਲਾ ਕੇ ਸਮਾਜ ਵਿੱਚ ਵੰਡੀਆਂ ਪਾਉਂਦੀਆਂ ਹਨ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪਿੰਡ ਡੇਹਰੀਵਾਲਾ ਵਿਖੇ ਲਹਿਰ ਦੇ ਸੀਨੀਅਰ ਮੈਂਂਬਰ ਪਰਮਿੰਦਰ ਸਿੰਘ ਦੇੇ ਗ੍ਰਹਿ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।ਉਨਾ ਕਿਹਾ ਕਿ ਸਿਆਸੀ ਰੈਲੀਆਂ ਨਾਲ ਸਮਾਜ ਅੰਦਰ ਭਾਈਚਾਰਕ ਸਾਂਝ, ਮਿਲਵਰਤਨ ਦੀ ਕਮੀ, ਉਸਾਰੂ ਸੋਚ ਦਾ ਵਿਕਾਸ਼ ਨਾ ਹੋਣਾ, ਦੇਸ਼ ਭਗਤੀ ਦੀ ਭਾਵਨਾ ਵਿੱਚ ਕਮੀ ਹੋਣਾ ਆਦਿ ਸਮਾਜਿਕ ਬੁਰਾਈਆਂ ਵਧਦੀਆਂ ਹਨ।ਜ਼ਿਆਦਾਤਰ ਸਿਆਸੀ ਰੈਲੀਆਂ ਤੋ ਂਬਾਅਦ ਸ਼ਰਾਬ ਦਾ ਬੋਲਬਾਲਾ ਵੀ ਸਮਾਜ ਲਈ ਬਹੁਤ ਘਾਤ ਸਿੱਧ ਹੋ ਰਿਹਾ ਹੈ। ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਚੋਣ ਕਮਿਸ਼ਨ ਪੂਰੇ ਦੇਸ਼ ਅੰਦਰ ਸ਼ਖਤੀ ਨਾਲ ਰੈਲੀਆਂ ਤੇ ਪਾਬੰਦੀ ਲਗਾਵੇ ਤੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾ ਤੋ 6 ਮਹੀਨੇ ਪਹਿਲਾਂ ਹੀ ਸਿਆਸੀ ਰੈਲੀਆਂ ਕਰਨ ਦੀ ਆਗਿਆ ਦਿਤਾੀ ਜਾਵੇ ।
ਇਸ ਸਮੇ ਦਿਲਸ਼ੇਰ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਗੁੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ, ਸ਼ੁਰਿੰਦਰ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ ਆਦਿ ਆਗੂ ਹਾਜ਼ਿਰ ਸਨ।
Punjab Post Daily Online Newspaper & Print Media