Tuesday, March 24, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਲਗਾਈ ਗਣਿਤ ਪ੍ਰਦਰਸ਼ਨੀ

PPN2402201611ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ) –  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਪ੍ਰਾਇਮਰੀ ਵਿਭਾਗ ਵੱਲੋਂ ਗਣਿਤ ਵਰਗੇ ਵਿਸ਼ੇ ਨੂੰ ਸਰਲਤਾ ਤੇ ਸਪੱਸ਼ਟਤਾ ਨਾਲ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਬੱਚਿਆਂ ਦੀ ਕਲਾ ਕੁਸ਼ਲਤਾ ਨੂੰ ਦਰਸਾਉਣ ਦਾ ਇੱਕ ਚੰਗਾ ਉਪਰਾਲਾ ਸਾਬਤ ਹੋਈ।ਇਹ ਪ੍ਰਦਰਸ਼ਨੀ ਉਨ੍ਹਾਂ ਭਿੰਨ-ਭਿੰਨ ਐਕਟੀਵੀਟੀਆਂ ਦਾ ਨਤੀਜਾ ਬਣੀ ਜੋ ਕਿ ਸਮੇਂ-ਸਮੇਂ ਤੇ ਵਿਭਾਗ ਵੱਲੋਂ ਕਰਵਾਈਆਂ ਗਈਆਂ ਸਨ ਜਿਵੇਂ ਵੱਖ-ਵੱਖ ਦੇਸ਼ਾਂ ਦੇ ਸਮੇਂ ਨੂੰ ਦਰਸਾਉਂਦਾ ਕਵਿਜ਼, ਕੋਈ ਦੇਸ਼ ਸਮੇਂ ਵਿੱਚ ਅੱਗੇ ਜਾਂ ਪਿੱਛੇ ਕਿਵੇਂ ਹੈ ਆਦਿ ਬਾਰੇ ਸਮਝਾਇਆ ਗਿਆ।ਵੱਖ-ਵੱਖ ਦੇਸ਼ਾਂ ਦੀਆਂ ਪ੍ਰਸਿੱਧ ਇਮਾਰਤਾਂ ਦੀ ਲੰਬਾਈ, ਚੋੜਾਈ ਅਤੇ ਉਚਾਈ ਮਾਪਣ ਦੇ ਸਰਲ ਤਰੀਕੇ ਦਸਦਾ ਪ੍ਰੋਗਰਾਮ, ਮਾਪ-ਤੋਲ ਦੀਆਂ ਇਕਾਈਆਂ ਦੀ ਜਾਣਕਾਰੀ ਭਰੀ ਆਪਸੀ ਗੱਲਬਾਤ ਆਦਿ।ਇਨ੍ਹਾਂ ਵਿਸ਼ਿਆਂ ‘ਤੇ ਅਧਾਰਿਤ ਪ੍ਰਦਰਸ਼ਨੀ ਵਿੱਚ ਬੱਚਿਆਂ ਦੁਆਰਾ ਦੱਸੀ ਗਈ ਜਾਣਕਾਰੀ ਬਹੁਤ ਹੀ ਦਿਲਚਸਪ ਸੀ ਤੇ ਇਸ ਵਿੱਚ ਗਣਿਤ ਵਰਗੇ ਕਠਿਨ ਵਿਸ਼ੇ ਨੂੰ ਸਰਲਤਾ ਤੇ ਰੋਚਕਤਾ ਭਰਪੂਰ ਬਣਾਇਆ ਗਿਆ।ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਬੱਚਿਆਂ ਦੁਆਰਾ ਕੀਤੇ ਕੰਮ ਦੀ ਸ਼ਲਾਘਾ ਕਰਦੇ ਹੋਏ ਗਣਿਤ ਵਰਗੇ ਰੋਚਕ ਵਿਸ਼ੇ ਵਿੱਚ ਵੱਧ ਤੋਂ ਵੱਧ ਰੁਚੀ ਲੈਣ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਦੌਰਾਨ ਮੁੱਖ ਅਧਿਆਪਕਾ ਸ਼੍ਰੀਮਤੀ ਕਿਰਨਜੋਤ ਕੌਰ, ਗਣਿਤ ਅਧਿਆਪਕਾ ਸ਼੍ਰੀਮਤੀ ਪ੍ਰਦੀਪ ਕੌਰ, ਸੁਪਰਵਾਈਜ਼ਰ ਸ਼੍ਰੀਮਤੀ ਮੰਜੂ ਸਪਰਾ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply