ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ)- ਜਨਮ ਅਸ਼ਟਮੀ ਦਾ ਉਤਸਵ ਜੋ ਕਿ ਸਾਰੇ ਸ਼ਹਿਰ ਵਿਚ ਬਹੁਤ ਜੋਸ਼ ਨਾਲ ਮਨਾਇਆ ਗਿਆ। ਇਸ ਮੋਕੇ ਦਿਨੇਸ਼ ਬੱਸੀ (ਸੈਕਟਰੀ ਪੰਜਾਬ ਕਾਂਗਰੇਸ ਕਮੇਟੀ) ਨੇ ਕ੍ਰਿਸ਼ਨ ਭਗਤਾ ਨਾਲ ਨਗਰ ਦੇ ਵੱਖ ਵੱਖ ਮੰਦਿਰਾ ਵਿਚ ਮਨਾਇਆ ਗਿਆ।ਇਸ ਮੌਕੇ ਤੇ ਮੰਦਿਰਾ ਦੀ ਸਜਾਵਟ ਅਤੇ ਭਗਤਾ ਵਿਚ ਉਤਸਤਾਹ ਚਰਮ ਸੀਮਾ ਤੇ ਸੀ,ਇਸ ਮੌਕੇ ਬੱਸੀ ਨੇ ਕਿਹਾ ਕਿ ਜਿਸ ਤਰਾਂ ਭਗਵਾਨ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਬੁਰਾਈ ਨੂੰ ਭਜਾਇਆ ਉਸੇ ਤਰਾ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸਮਾਜ ਵਿਚੋ ਭਰੂਣ ਹੱਤਿਆ, ਨਸ਼ੇ ਤੇ ਆਪਸੀ ਲੜਾਈ ਝਗੜਿਆਂ ਨੂੰ ਖਤਮ ਕਰਕੇ ਇੱਕ ਨਵੇ ਸਮਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ।ਮੰਦਿਰ ਕਮੇਟੀਆਂ ਵਲੋ ਬੱਸੀ ਦਾ ਯਾਦਗਾਰ ਚਿੰਨ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਦਿਨੇਸ਼ ਬੱਸੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਦਿੱਤੀ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media