Friday, March 20, 2026

ਵਿਰਾਸਤੀ ਪਹਿਰਾਵਾ, ਖੇਡਾਂ ਤੇੇ ਗਿਆਨ ਪਰਖ ਅਤੇ ਠੇਠ ਭਾਸ਼ਾ ਕੁਇਜ਼ ਮੁਕਾਬਲੇ ਹੋਏ

PPN2508201605ਬਠਿੰਡਾ, 25 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਪੰਜਾਬੀ ਸੂਬੇ ਦੀ 50 ਵੀਂ ਵਰੇਗੰਢ ਦੇ ਮੱਦੇਨਜ਼ਰ ਸਿੱਖਿਆ ਮੰਤਰੀ  ਪੰਜਾਬ  ਸ. ਦਲਜੀਤ ਸਿੰਘ ਚੀਮਾ , ਡੀ.ਪੀ.ਆਈ. ਸੈਕੰਡਰੀ ਪੰਜਾਬ ਸ. ਬਲਵੀਰ ਸਿੰਘ ਢੋਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਕੁਆਰਡੀਨੇਟਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ)  ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਅੱਜ ਚੌਥੇ ਤੇ ਆਖਰੀ ਦਿਨ ਵਿਰਾਸਤੀ ਪਹਿਰਾਵਾ, ਵਿਰਾਸਤੀ ਝਾਕੀ, ਵਿਰਾਸਤੀ ਗਿਆਨ ਪਰਖ, ਠੇਠ ਭਾਸ਼ਾ ਕੁਇੰਜ਼ ਅਤੇ ਵਿਰਾਸਤੀ ਖੇਡਾਂ ਵਿੱਚ ਨਦੀ ਕਿਨਾਰਾ, ਕੋਟਲਾ ਛਪਾਕੀ, ਲੰਗੜੀ ਲੱਤ, ਰੁਮਾਲ ਚੁੱਕਣਾ, ਰੱਸੀ ਟੱਪਣਾ ਅਤੇ ਕਿੱਕਲੀ ਦੇ ਦਿਲਚਸਪ ਮੁਕਾਬਲਿਆਂ ਵਿੱਚ ਕੁੱਲ 425 ਟੀਮਾਂ ਵਿੱਚ ਜ਼ਿਲ੍ਹੇ ਦੇ ਸੈਂਕੜੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਭਾਗ ਲੈਂਦਿਆਂ ਆਪਣੀ ਜ਼ੋਰ ਅਜਮਾਇਸ਼ ਕੀਤੀ।
ਖੇਡਾਂ ਦੇ ਬਲਾਕ ਪੱਧਰ ਦੇ ਆਖਰੀ ਦਿਨ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਡਾ. ਅਮਰਜੀਤ ਕੌਰ ਕੋਟਫੱਤਾ ਨੇ ਤਲਵੰਡੀ ਵਿਖੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪ ਵਿਜ਼ਟ ਕਰਦਿਆਂ ਬੱਚਿਆਂ ਦੇ ਸੱਭਿਆਚਾਰਕ ਮੁਕਾਬਲਿਆਂ ਦਾ ਲੁਤਫ ਲਿਆ। ਡਾ. ਅਮਰਜੀਤ ਕੌਰ ਨੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਭਾਗੀਦਾਰੀ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਨੂੰ ਆਪਣੀ ਭੁਲਦੀ ਜਾ ਰਹੀ ਵਿਰਾਸਤ ਸੰਭਾਲਣ ਦੀ ਪ੍ਰੇਰਣਾ ਦਿੱਤੀ ਗਈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੋ ਲੋਕ ਆਪਣੇ ਸੱਭਿਆਚਾਰ ਨੂੰ ਭੁੱਲ ਜਾਂਦੇ ਹਨ ਉਹ ਕੌਮਾਂ ਸਮਾਂ ਪਾ ਕੇ ਖਤਮ ਹੋ ਜਾਇਆ ਕਰਦੀਆਂ ਹਨ। ਉਨ੍ਹਾਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਬਲਾਕ ਪੱਧਰੀ ਖੇਡਾਂ ਵਿੱਚ ਭਾਗ ਲੈ ਰਹੀਆਂ ਟੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬਲਾਕ ਪੱਧਰ ਤੇ ਚੱਲ ਰਹੇ ਇਨ੍ਹਾਂ ਵੱਖ ਵੱਖ ਮੁਕਾਬਲਿਆਂ ਵਿੱਚ ਅੱਜ ਆਖਰੀ ਦਿਨ ਬਲਾਕ ਬਠਿੰਡਾ ਦੀਆਂ 72, ਬਲਾਕ ਨਥਾਣਾ ਦੀਆਂ 65, ਬਲਾਕ ਮੌੜ ਦੀਆਂ 34, ਤਲਵੰਡੀ ਬਲਾਕ ਦੀਆਂ 85, ਸੰਗਤ ਬਲਾਕ ਦੀਆਂ 77 ਟੀਮਾਂ ਅਤੇ ਬਲਾਕ ਰਾਮਪੁਰਾ ਦੀਆਂ ਸਭ ਤੋਂ ਵੱਧ 92 ਟੀਮਾਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਮੇਟੀ ਵੱਲੋਂ ਅੱਜ ਤਲਵੰਡੀ ਦੇ ਨਾਲ ਨਾਲ ਬਲਾਕ ਸੰਗਤ ਦੇ ਗਹਿਰੀ ਬੁੱਟਰ ਸਕੂਲ ਵਿਖੇ ਚੱਲ ਰਹੇ ਮੁਕਾਬਲਿਆਂ ਦੀ ਵਿਜ਼ਟ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਰਾਸਤੀ ਖੇਡਾਂ ਰੱਸਾਕਸ਼ੀ, ਕਬੱਡੀ ਅਤੇ ਕੁਸ਼ਤੀ ਦੇ ਬਾਕੀ ਰਹਿੰਦੇ ਮੁਕਾਬਲੇ 26 ਅਗਸਤ ਨੂੰ ਕਰਵਾਏ ਜਾਣਗੇ। ਬਲਾਕ ਸੰਗਤ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੁਅਰਡੀਨੇਟਰ ਹਰਦਰਸ਼ਨ ਸਿੰਘ ਨੇ ਵਿਦਿਆਰਥੀਆਂ ਨੂੰ ਵਿਰਾਸਤੀ ਖੇਡਾਂ ਨਾਲ ਗੂੜੀ ਸਾਝ ਪਾਉਣ ਦੀ ਗੱਲ ਕਹੀ। ਉਨਾਂ੍ਹ ਕਿਹਾ ਕਿ ਅੱਜ ਬੱਚਿਆਂ ਨੂੰ ਵਿਰਾਸਤੀ ਖੇਡਾਂ ਵਿੱਚ ਭਾਗ ਲੈਂਦਿਆਂ ਦੇਖ ਕੇ ਸਾਨੂੰ ਆਪਣਾ ਬਚਪਨ ਦਾ ਸਮਾਂ ਯਾਦ ਆ ਰਿਹਾ ਹੈ ਜਦੋਂ ਅਸੀਂ ਅਜਿਹੀਆਂ ਖੇਡਾਂ ਆਮ ਹੀ ਖੇਡਿਆ ਕਰਦੇ ਸੀ। ਇਸ ਮੌਕੇ ਉਨ੍ਹਾਂ ਬੱਚਿਆਂ ਵੱਲੋਂ ਪੁਰਾਤਨ ਵਿਰਾਸਤੀ ਪਹਿਰਾਵੇ, ਸਜਾਈਆਂ ਦੁਕਾਨਾ, ਵੱਖ ਵੱਖ ਸੱਭਿਆਚਾਰਕ ਲਿਬਾਜ਼ ਵਿੱਚ ਪੇਸ਼ਕਾਰੀ ਦਿੰਦੇ ਬੱਚਿਆਂ ਦੇ ਮੁਕਾਬਲਿਆਂ ਦੀ ਦੇਖਰੇਖ ਵੀ ਕੀਤੀ।ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਭੋਲਾ ਸਿੰਘ ਸ਼ਮੀਰੀਆ ਮਹਿਤਾ, ਮੈਡਮ ਕੁਲਵਿੰਦਰ ਕੌਰ ਝੁੰਬਾ, ਮੈਡਮ ਹਰਪਿੰਦਰ ਕੌਰ ਕੋਟਫੱਤਾ, ਮੈਡਮ ਭੁਪਿੰਦਰ ਕੌਰ ਬਠਿੰਡਾ ਅਤੇ ਰਾਜਿੰਦਰ ਰਾਜੂ ਗੋਨਿਆਣਾ ਨੇ ਬੱਚਿਆਂ ਨੂੰ ਵਿਰਾਸਤੀ ਬਾਰੀਕੀਆਂ ਬਾਰੇ ਜਾਣਕਾਰੀ ਵੀ ਦਿੱਤੀ। ਜ਼ਿਲ੍ਹਾ ਕਮੇਟੀ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ 21 ਤਰ੍ਹਾਂ ਦੇ ਉਕਤ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਦੀ ਟੀਮਾਂ 2 ਸਤੰਬਰ ਤੋਂ 8 ਸਤੰਬਰ ਤੱਕ ਹੋਣ ਜਾ ਰਹੀਆਂ ਪੰਜਾਬੀ ਸੂਬਾ ਦੀਆਂ ਜ਼ਿਲ੍ਹਾ ਪੱਧਰੀ ਵਿਰਾਸਤੀ ਖੇਡਾਂ ਵਿੱਚ ਭਾਗ ਲੈਣਗੇ।ਬਲਾਕ ਤਲਵੰਡੀ ਸਾਬੋ ਵਿਖੇ ਪ੍ਰਿੰ. ਪਰਮਜੀਤ ਕੌਰ ਅਤੇ ਬਲਾਕ ਸੰਗਤ ਵਿਖੇ ਪ੍ਰਿੰ. ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਦੇ ਵਿਰਾਸਤੀ ਮੁਕਾਬਲਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਗਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply