Wednesday, July 8, 2026

ਸੀ.ਕੇ.ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਅਰਦਾਸ ਦਿਵਸ

PPN2508201610ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਹੜੇ ਵਿਚ ਨਵੇਂ ਸੈਸ਼ਨ ਦੇ ਅਰੰਭ ਮੌਕੇ ਅਰਦਾਸ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਸੀ.ਕੇ.ਡੀ ਇੰਸਟੀਟਿਉਟ ਦੇ ਵਿਦਿਆਰਥੀਆਂ ਨੇ ਰੱਬੀ ਬਾਣੀ ਦੀ ਛਹਿਬਰ ਲਗਾੳਂੁਦਿਆਂ   ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇੰਸਟੀਟਿਉਟ ਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸਮੂਹ ਸੰਗਤਾਂ ਵਲੋਂ  ਅਰਦਾਸ ਕੀਤੀ ਗਈ। ਮੈਂਬਰ ਇੰਚਾਰਜ ਡਾ ਸੁਖਬੀਰ ਕੌਰ ਮਾਹਲ ਨੇ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਇੰਸਟੀਟਿਉਟ ਦੀਆਂ ਵਿਦਿਅਕ ਤੇ ਪਲੇਸਮੈਂਟ ਖੇਤਰਾਂ ਵਿਚ ਮਾਰੀਆਂ ਮੱਲਾਂ ਦਾ ਜ਼ਿਕਰ ਕੀਤਾ।
ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਇਸ ਮੋਕੇ ਖੁਸ਼ੀ ਜਾਹਿਰ ਕਰਦਿਆਂ ਸੀ.ਕੇ.ਡੀ ਇੰਸਟੀਟਿਉਟ ਦੇ ਸ਼ਾਨਦਾਰ ਨਤੀਜੇ  ਅਤੇ 100 % ਪਲੇਸਮੈਂਟ  ਤੇ ਹੋਰ ਉਪਲਬਧੀਆਂ ਦਾ ਸਿਹਰਾ ਮੈਂਬਰ ਇੰਚਾਰਜ, ਪ੍ਰਿਸੀਪਲ, ਸਟਾਫ ਅਤੇ ਵਿਦਿਆਂਰਥੀਆਂ ਦੀ ਮਿਹਨਤ ਨੂੰ ਦਿੱਤਾ।ਉਹਨਾਂ ਕਿਹਾ ਕਿ ਗੁਰੁ ਸਾਹਿਬ ਦੀ ਅਪਾਰ ਬਖਸ਼ਿਸ਼ ਨਾਲ ਸੀ.ਕੇ.ਡੀ ਇੰਸਟੀਟਿਉਟ ਖੇਤਰ ਵਿਚ ਇਕ ਬ੍ਰਾਂਡ ਬਣ ਕੇ ਉਭਰ ਰਿਹਾ ਹੈ।
ਇਸ ਮੋਕੇ ਨਵਪ੍ਰੀਤ ਸਿੰਘ ਸਾਹਨੀ ਨੂੰ  ਸੀ.ਕੇ.ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦਾ ਮੈਂਬਰ ਇੰਚਾਰਜ ਵੀ ਨਿਯੁੱਕਤ ਕੀਤਾ ਗਿਆ।ਉਪਰੰਤ ਕਾਲਜ ਦਾ ਮਾਨ ਵਧਾਉਣ ਵਾਲੇ ਵਿਦਿਆਰਥੀ ਰੋਹਨ ਸਿੰਘ (ਬੀ ਕਾਮ-ਪਹਿਲਾ ਸਾਲ) ਨੂੰ ਡਾ: ਬੀ.ਆਰ ਅੰਬੇਦਕਰ ਰਾਸ਼ਟਰੀ ਮਾਰਸ਼ਲ ਆਰਟਸ ਖੇਡਾਂ ਵਿਚ ਫਸਟ ਰਨਰ ਅਪ ਦਾ ਮਾਣ ਹਾਸਿਲ ਕਰਨ ‘ਤੇ ਸਨਮਾਨਿਤ ਕੀਤਾ ਗਿਆ। ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਹਰਮਿੰਦਰ ਸਿੰਘ,  ਡਾ: ਧਰਮਵੀਰ ਸਿੰਘ ਅਤੇ ਚੀਫ ਖਾਲਸਾ ਦੀਵਾਨ ਦੀਆਂ ਹੋਰ ਉਘੀਆਂ ਸ਼ਖਸੀਅਤਾਂ ਵੀ ਹਾਜਰ ਸਨ। ਗੁਰੁ ਕਾ ਲੰਗਰ ਅੱਤੁਟ ਵਰਤਾਇਆ ਗਿਆ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply