ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) – ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ ਵੱਲੋਂ ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਵੰਡ ਦੀ ਤ੍ਰਾਸਦੀ ਬਾਰੇ ਬਣਾਏ ਜਾਣ ਵਾਲੇ ਅਜਾਇਬ ਘਰ ਨੂੰ ਬਰਤਾਨੀਆ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਕਤ ਭਰੋਸਾ ਟਾਊਨ ਹਾਲ, ਅੰਮ੍ਰਿਤਸਰ, ਜਿੱਥੇ ਕਿ ਇਹ ਅਜਾਇਬ ਘਰ ਬਣਾਇਆ ਜਾਣਾ ਹੈ, ਦਾ ਦੌਰਾ ਕਰਨ ਆਏ ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਟਰੱਸਟ ਦੇ ਮੈਂਬਰਾਂ ਨੂੰ ਦਿੱਤਾ। ਟਰਸੱਟੀ ਮੈਡਮ ਕੀਸ਼ਵਰ ਦੇਸਾਈ (ਪ੍ਰਸਿਧ ਕਾਲਮ ਨਵੀਸ ਤੇ ਲੇਖਕ) ਅਤੇ ਮੈਡਮ ਪਿੰਕੀ ਅਨੰਦ ਵਧੀਕ ਸੋਲੀਸਿਟਰ ਜਨਰਲ ਆਫ ਇੰਡੀਆ, ਜੋ ਕਿ ਅੱਜ ਇਸ ਬਰਤਾਨੀਆ ਵਫ਼ਦ ਦੇ ਨਾਲ ਟਾਊਨ ਹਾਲ ਦਾ ਦੌਰਾ ਕਰਨ ਆਏ ਸਨ, ਨੇ ਦੱਸਿਆ ਕਿ ਅੱਜ ਬਰਤਾਨੀਆ ਤੋਂ ਸੰਸਦ ਮੈਂਬਰ ਹਾਨ ਡੇਵਿਡ ਹੇਨਸਨ, ਬਾਬ ਬਲੈਕਮੈਨ, ਬਰੋਨੇਸ ਬਾਰਕਰ ਉਕਤ ਸਥਾਨ, ਜਿੱਥੇ ਕਿ ਇਹ ਵਿਰਾਸਤੀ ਅਜਾਇਬ ਘਰ ਬਣਾਇਆ ਜਾਣਾ ਹੈ, ਨੂੰ ਵੇਖਣ ਅਤੇ ਸੁਝਾਅ ਦੇਣ ਆਏ ਸਨ, ਨੇ ਬਰਤਾਨੀਆ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦੋਵਾਂ ਟਰੱਸਟੀ ਮੈਂਬਰਾਂ ਨੇ ਕਿਹਾ ਕਿ ਬਰਤਾਨੀਆ ਤੋਂ ਮਦਦ ਮਿਲਣ ਨਾਲ ਅਜ਼ਾਦੀ ਸੰਘਰਸ਼, ਦੇਸ਼ ਦੀ ਵੰਡ ਬਾਬਤ ਕਈ ਦਸਤਾਵੇਜ ਮਿਲਣ ਦੀ ਉਮੀਦ ਜਾਗੀ ਹੈ, ਜੋ ਕਿ ਇਸ ਅਜਾਇਬ ਘਰ ਦਾ ਸ਼ਿੰਗਾਰ ਬਣ ਸਕਣਗੇ।
ਮੈਡਮ ਦੇਸਾਈ ਨੇ ਦੱਸਿਆ ਕਿ ਇਸ ਅਜਾਇਬ ਘਰ ਲਈ ਅੰਦਾਜਨ 12 ਕਰੋੜ ਰੁਪਏ ਟਰੱਸਟ ਵੱਲੋਂ ਖਰਚ ਕੀਤੇ ਜਾਣਗੇ, ਜੋ ਕਿ ਦਾਨੀ ਸੱਜਣਾਂ ਵੱਲੋਂ ਆ ਰਹੇ ਹਨ। ਉਨਾਂ ਦੱਸਿਆ ਕਿ ਛੇਤੀ ਹੀ ਟਾਊਨ ਹਾਲ ਇਮਾਰਤ ਵਿਚ ਇਸ ਅਜਾਇਬ ਘਰ ਦਾ ਪਹਿਲਾ ਦਫ਼ਤਰ ਖੋਲ ਦਿੱਤਾ ਜਾਵੇਗਾ, ਜਿੱਥੇ ਕਿ ਵੰਡ ਤੋਂ ਪ੍ਰਭਾਵਿਤ ਹੋਏ ਲੋਕ ਆਪਣੀਆਂ ਯਾਦਾਂ ਨਾਲ ਸਬੰਧਤ ਸਮਾਨ ਆਦਿ ਇਸ ਅਜਾਇਬ ਘਰ ਲਈ ਦੇ ਸਕਣਗੇ।ਪ੍ਰਾਜੈਕਟ ਦਾ ਵਿਸਥਾਰ ਦਿੰਦੇ ਉਨਾਂ ਦੱਸਿਆ ਕਿ ਉਕਤ ਟਰਸੱਟ ਇਸ ਨੂੰ ਬਨਾਉਣ ਅਤੇ ਚਲਾਉਣ ਦਾ ਕੰਮ ਕਰੇਗਾ ਅਤੇ ਇਥੋਂ ਅਤੇ ਹੋਰ ਸਾਧਨਾਂ ਤੋਂ ਆਉਣ ਵਾਲਾ ਪੈਸਾ ਵੀ ਅਜਾਇਬ ਘਰ ਦੀ ਬਿਹਤਰੀ ਵਾਸਤੇ ਖਰਚ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਹ ਅਜਇਬ ਘਰ ਬਨਾਉਣ ਦੀ ਲੋੜ ਨਵੀਂ ਪੀੜ੍ਹੀ ਨੂੰ ਆਪਣੇ ਇਤਹਾਸ ਦੇ ਉਨਾਂ ਕੌੜੇ ਪਹਿਲੂਆਂ ਤੋਂ ਵਾਕਫ ਕਰਵਾਉਣ ਲਈ ਜ਼ਰੂਰੀ ਹੈ, ਜਿੰਨਾ ਨੇ ਇੰਨੇ ਵੱਡੇ ਪੱਧਰ ‘ਤੇ ਫਿਰਕੂ ਰੰਗਤ ਫੈਲਾਈ, ਕਤਲੋਗਾਰਤ ਹੋਈ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਹਰ ਛੱਡ ਕੇ ਸਰਨਾਰਥੀ ਹੋਣਾ ਪਿਆ। ਉਨਾਂ ਕਿਹਾ ਕਿ ਇਹ ਇਤਹਾਸ ਸਾਂਭਣਯੋਗ ਹੈ ਅਤੇ ਇਸ ਤੋਂ ਬਹੁਤ ਵੱਡੀ ਸਿੱਖਿਆ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਮਿਲੇਗੀ। ਉਨਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਅਜਾਇਬ ਘਰ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼-ਵਿਦੇਸ਼ ਵਿਚੋਂ ਲੋਕ ਉਸ ਵੇਲੇ ਦੀਆਂ ਲਿਖਤਾਂ, ਵਸਤਾਂ, ਹੱਡ ਬੀਤੀ ਕਹਾਣੀਆਂ, ਸਿੱਕੇ ਆਦਿ ਦਾ ਯੋਗਦਾਨ ਆ ਰਿਹਾ ਹੈ।
ਇਸ ਦੌਰੇ ਮੌਕੇ ਹੋਰਨਾਂ ਤੋਂ ਇਲਾਵਾ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਡੇਵਿਡ ਲੀਲਾਟ, ਰਾਬਰਡ ਹਾਰਪਰ ਏਸ਼ੀਆ ਪੈਸੇਫਿਕ ਪ੍ਰੋਗਰਾਮ ਮੈਨੇਜਰ, ਆਲਮ ਬੈਂਸ ਪਾਲੀਟੀਕਲ ਸਲਾਹਕਾਰ, ਐਸ ਡੀ ਐਮ ਰੋਹਿਤ ਗੁਪਤਾ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media