ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਏਡਿਡ ਸਕੂਲ ਯੂਨਿਅਨ ਜਿਲਾ ਅੰਮ੍ਰਿਤਸਰ ਦੀ ਮੀਟਿਗ ਬੀ.ਕੇ.ਸੀ. ਸੈ. ਸਕੁਲ ਵਿਖੇ ਹੋਈ। ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ ਸਕੱਤਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਮਜਬੂਰ ਹੋ ਕੇ ਮਰਜ਼ਰ ਦੀ ਮੰਗ ਲਈ ਏਡਿਡ ਸਕੂਲ ਕਰਮਚਾਰੀਆਂ ਵਲੋ ਸਾਮੂਹਿਕ ਛੁੱਟੀ ਲੈ ਕੇ 30.8.16 ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਪੂਰੀ ਤਿਆਰੀ ਕਰ ਲਈ ਗਈ ਹੈ।ਪਿਛਲੇ ਦਿਨਾਂ ਵਿੱਚ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਦੇ ਕਈ ਇਲਾਕਿਆਂ ਵਿੱਚ ਯੂਨਿਅਨ ਵਲੋਂ ਰੈਲੀਆਂ ਵੀ ਕੱਢੀਆਂ ਗਈਆਂ, ਰੋਪੜ ਦੇ ਡੀ.ਸੀ ਦਫਤਰ ਦੇ ਸਾਹਮਣੇ 15 ਦਿਨ ਦਾ ਧਰਨਾ ਵੀ ਰੱਖਿਆ ਗਿਆ ਪਰ ਸਰਕਾਰ ਆਪਣੀ ਕੁੰਭਕਰਨੀ ਨੀਂਦ ਵਿੱਚੋ ਨਹੀਂ ਜਾਗੀ।ਇਸ ਲਈ ਹੁਣ ਮੁੱਖ ਮੰਤਰੀ ਦਾ ਘਰਾੳ ਕੀਤਾ ਜਾਏਗਾ ।
ਪ੍ਰੈਸ ਸਕੱਤਰ ਅਜੈ ਚੋਹਾਨ ਨੇ ਦੱਸਿਆ ਕਿ ਏਡਿਡ ਸਕੂਲ ਯੂਨਿਅਨ ਅਧਿਆਪਕ ਦਿਵਸ ‘ਤੇ ਸੂਬਾ ਪੱਧਰੀ ਪ੍ਰੋਗ੍ਰਾਮ ਵਿੱਚ ਸਿੱਖਿਆ ਮੰਤਰੀ ਅਤੇ ਸਟੇਟ ਬਾਡੀ ਦੇ ਹੁਕਮ ਅਨੁਸਾਰ ਵਿਧਾਨ ਸਭਾ ਦਾ ਘਿਰਾਓ ਵੀ ਕੀਤਾ ਜਾਏਗਾ।ਫਗਵਾੜਾ ਵਿਖੇ ਸਟੇਟ ਬਾਡੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਏਡਿਡ ਸਕੂਲ ਯੂਨਿਅਨ ਵਲੌ ਹੁਣ ਮਰਜ਼ਰ ਹੋਣ ਤੱਕ ਆਰਪਾਰ ਦੀ ਲੜਾਈ ਕੀਤੀ ਜਾਏਗੀ ਅਤੇ ਜੇਲਾਂ ਵੀ ਭਰੀਆਂ ਜਾਣਗੀਆਂ।ਹੁਣ ਤਾਂ ਹਰਿਆਣਾ ਸਰਕਾਰ ਨੇ ਵੀ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਮਰਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਇਸ ਮੌਕੇ ਅਜੈ ਚੋਹਾਨ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਿਸ਼ੀ, ਰਮੇਸ਼ ਕੁਮਾਰ, ਗੁਰਪੀ੍ਰਤ ਬੇਦੀ, ਰਾਕੇਸ਼ ਸ਼ਰਮਾ, ਦਿਨੇਸ਼, ਕੰਵਲਜੀਤ ਕੌਰ, ਵੰਦਨਾ ਵਰਮਾ, ਮੈਡਮ ਸੁਦੇਸ਼, ਰਜਨੀ ਅਰੋੜਾ ਆਦਿ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media