📝 *ਅੱਜ ਦੀਆਂ ਸੁਰਖੀਆਂ…..*
ਮਿਤੀ : 27 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਇਰਾਨ-ਪਾਕਿ ਸਰਹੱਦ ‘ਤੇ ਲੱਗੇ ਭੂਚਾਲ ਦੇ ਝਟਕੇ।
▶ ਪਾਕਿ ਦੇ ਹਿੰਦੂ ਸੰਸਦ ਮੈਂਬਰ ਰਮੇਸ਼ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ- ਆਪਸੀ ਮੇਲ ਜੋਲ ਵਧਾਉਣ ਲਈ ਵੀਜਾ ਪਾਲਸੀ ਨਰਮ ਕਰਨ ਦੀ ਕੀਤੀ ਗੱਲ।
▶ ਭ੍ਰਿਸ਼ਟਾਚਾਰ ਸਟਿੰਗ ਮਾਮਲਾ- ‘ਆਪ’ ਪੀ.ਏ.ਸੀ ਮੀਟਿੰਗ ‘ਚ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਵੀਨਰ ਦੇ ਅਹੁਦੇ ਤੋਂ ਹਟਾਇਆ, ਪਾਰਟੀ ਚ’ ਬਣੇ ਰਹਿਣਗੇ।
▶ ਸੁੱਚਾ ਸਿੰਘ ਛੋਟੇਪੁਰ ਨੇ ‘ਆਪ’ ਦੇ ਸੀਨੀਅਰ ਆਗੂਆਂ-‘ਤੇ ਲਗਾਏ ਗੰਭੀਰ ਦੋਸ਼, ਕਿਹਾ ਮੇਰੇ ਖਿਲਾਫ ਆਪਣਿਆਂ ਨੇ ਰਚੀ ਸਾਜ਼ਿਸ਼, ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ।
▶ ਛੋਟੇਪੁਰ ਨੇ ਆਪਣੇ ਖਿਲਾਫ ਸਟਿੰਗ ਜਨਤਕ ਕਰਨ ਦੀ ਦਿੱਤੀ ਚੁਣੌਤੀ- ਕਿਹਾ ਹਰ ਜਾਂਚ ਲਈ ਤਿਆਰ ਹਾਂ।
▶ ‘ਆਪ’ ਪੀ.ਏ.ਸੀ ਨੇ ਛੋਟੇਪੁਰ ਮਾਮਲੇ ‘ਚ ਜਰਨੈਲ ਸਿੰਘ ਤੇ ਜਸਬੀਰ ਸਿੰਘ ਧੀਰ ‘ਤੇ ਅਧਾਰਿਤ ਦੋ ਮੈਂਬਰੀ ਜਾਂਚ ਕਮੇਟੀ ਬਣਾਈ- ਸੁੱਚਾ ਸਿੰਘ ਛੋਟੇਪੁਰ ਤੇ ਦੋਸ਼ ਲਾਉਣ ਵਾਲ਼ਿਆਂ ਦਾ ਸੁਣੇਗੀ ਪੱਖ।
▶ ਅੱਜ ਦਿੱਲੀ ‘ਚ ਪੀ.ਐਮ ਮੋਦੀ ਨਾਲ ਮੁਲਾਕਾਤ ਕਰੇਗੀ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ।
▶ ਹਿਸਾਰ ਦੇ ਪਿੰਡ ਜਾਖੋਦ ਖੇੜਾ ਵਿੱਚ ਪਸ਼ੂਆਂ ਨਾਲ ਭਰਿਆ ਟਰਾਲਾ ਮਿਲਿਆ- 35 ਮਰੇ ਤੇ ਇੱਕ ਜ਼ਿੰਦਾ ਪਸ਼ੂ ਬਰਾਮਦ, ਦੋਸ਼ੀ ਫਰਾਰ।
▶ ਨੇਪਾਲ ‘ਚ ਇੱਕ ਯਾਤਰੂ ਬੱਸ ਦਰਿਆ ਵਿੱਚ ਡਿੱਗਣ ਨਾਲ 21 ਦੀ ਮੌਤ ।
▶ ਪੰਜਾਬ ਵਿੱਚ ਸਰਗਰਮ 90 ਗੈਂਗਸਟਰਾਂ ਨਾਲ ਨਜਿਠਣ ਲਈ ਲਿਆਂਦਾ ਜਾ ਰਿਹਾ ਹੈ ਪਕੋਕਾ ਕਨੂੰਨ- ਡੀ.ਜੀ.ਪੀ ਸੁਰੇਸ਼ ਅਰੋੜਾ।
▶ ਮੁੰਬਈ ਹਾਈਕੋਰਟ ਨੇ ਔਰਤਾਂ ਨੂੰ ਹਾਜੀ ਅਲੀ ਦਰਗਾਹ ‘ਚ ਦਾਖਲ ਹੋਣ ਦੀ ਦਿੱਤੀ ਇਜ਼ਾਜਤ।
▶ ਹਿਮਾਚਲ ਦੇ ਸ਼ਿਮਲਾ ਨੇੜਲੇ ਪਿੰਡ ਰਾਮਪੁਰ ‘ਚ ਬੱਦਲ ਫਟਣ ਨਾਲ ਨੇਪਾਲੀ ਮੂਲ ਦੇ ਪੰਜ ਵਿਅਕਤੀ ਰੁੜੇ।
▶ ਹਰਿਆਣਾ ਦੇ ਸਾਬਕਾ ਸਪੀਕਰ ਤੇ ਇਨੈਲੋ ਨੇਤਾ ਸਤਬੀਰ ਸਿੰਘ ਕਾਦੀਆਨ ਨੂੰ ਇਫਕੋ ਭ੍ਰਿਸ਼ਟਾਚਾਰ ਮਾਮਲੇ ‘ਚ 7 ਸਾਲ ਦੀ ਸਜ਼ਾ ਤੇ 50 ਲੱਖ ਦਾ ਜੁਰਮਾਨਾ।
▶ ਪਾਕਿਸਤਾਨ ਦੇ ਹਿੰਦੂ ਸੰਸਦ ਮੈਂਬਰ ਰਮੇਸ਼ ਕੁਮਾਰ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ- ਕਿਹਾ ਆਪਸੀ ਸਬੰਧਾਂ ਦੀ ਮਜ਼ਬੂਤੀ ਲਈ ਨਰਮ ਹੋਣ ਵੀਜ਼ਾ ਸ਼ਰਤਾਂ,
▶ ਗੁਰਬਾਣੀ ਦੇ ਗੁਟਕੇ ਛਾਪਣ ਦਾ ਹੱਕ ਕੇਵਲ ਸ਼੍ਰੋਮਣੀ ਕਮੇਟੀ ਕੋਲ, ਬਾਣੀ ਦੇ ਸਤਿਕਾਰ ਤੇ ਮਰਿਆਦਾ ਕਾਰਣ ਲ਼ਿਆ ਫੈਸਲਾ- ਪ੍ਰਧਾਨ ਅਵਤਾਰ ਸਿੰਘ ।
▶ ਦਸੂਹਾ ਵਿਖੇ ਲੁਟੇਰਿਆਂ ਨੇ ਬੀ.ਐਸ.ਐਫ ਦੇ 70 ਸਾਲਾ ਸਾਬਕਾ ਕਮਾਂਡਰ ਨਰਿੰਦਰ ਸਿੰਘ ਦਾ ਕਤਲ ਤੇ ਉਸ ਦੀ ਪਤਨੀ ਨੂੰ ਜਖਮੀ ਕਰਕੇ ਰਾਈਫਲ ਸਮੇਤ ਕੀਮਤੀ ਸਮਾਨ ਲੁਟਿਆ।
▶ ਹਵਾਈ ਜਹਾਜ ਦੇ ਸਫਰ ਦੌਰਾਨ ਸੈਲਫੀ ਲੈਣ ‘ਤੇ ਲੱਗੇਗੀ ਰੋਕ- ਅਮਲੇ ਦੇ ਮੈਂਬਰਾਂ ਤੇ ਯਾਤਰੂਆਂ ‘ਤੇ ਲਾਗੂ ਹੋਵੇਗਾ ਫੈਸਲਾ।
▶ ਹਿਮਾਚਲ ‘ਚ ਸਿਗਰਟ ਬੀੜੀ ਦੀ ਖੁੱਲੀ ਵਿਕਰੀ ‘ਤੇ ਲੱਗੇਗੀ ਰੋਕ- ਵਿਰੋਧੀ ਦਲ ਭਾਜਪਾ ਨੇ ਦਿੱਤੀ ਸਹਿਮਤੀ।
▶ ਹਰਿਆਣਾ ਵਿਧਾਨ ਸਭਾ ‘ਚ ਜੈਨ ਮੁਨੀ ਤਰੁਣ ਸਾਗਰ ਨੇ ਦਿਤੇ ਪ੍ਰਵਚਨ- ਕਿਹਾ ਕੇਵਲ 10 ਫੀਸਦ ਲੋਕ ਇਮਾਨਦਾਰ ਅਤੇ ਰਾਜਨੀਤੀ ‘ਤੇ ਧਰਮ ਦੀ ਪਕੜ ਨੂੰ ਦੱਸਿਆ ਜਰੂਰੀ।
▶ ਕੇਜਰੀਵਾਲ ਸ਼ਹਿਰੀ ਆਗੂਆਂ ਨੂੰ ਪੰਜਾਬ ਵਿੱਚ ਲ਼ਿਆ ਰਹੇ ਹਨ- ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ।
▶ 29 ਅਗਸਤ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਪਾਸ ਹੋਵੇਗਾ ਜੀ.ਐਸ.ਟੀ ਬਿੱਲ- ਕੈਬਨਿਟ ਮੰਤਰੀ ਅਨਿਲ ਵਿਜ਼।
▶ ਪੈਟਰੋਲ ਡੀਜ਼ਲ ਵਿੱਚ ਮਿਲਾਵਟ ‘ਤੇ ਸੁਪਰੀਮ ਕੋਰਟ ਸਖਤ – ਕੇਂਦਰ ਨੂੰ 6 ਹਫਤਿਆਂ ‘ਚ ਮਿਲਾਵਟ ਰੋਕਣ ਦੇ ਉਪਾਅ ਕਰਨ ਲਈ ਕਿਹਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media