Tuesday, July 7, 2026

ਇੰਦੌਰ ਦੇ ਪੀੜ੍ਹਤਾਂ ਦੀ ਤਰ੍ਹਾਂ ਦਿੱਲੀ ਦੀ ਸਿਖ ਨਸਲਕੁਸ਼ੀ ਪੀੜਤਾਂ ਨੂੰ ਵੀ ਮਿਲੇ ਇਨਸਾਫ਼ – ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 26 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 1984 ਦੇ ਦੋ ਸਿੱਖ ਪੀੜ੍ਹਤਾਂ ਨੂੰ ਹੋਏ ਮਾਲੀ ਨੁਕਸਾਨ ਦੇ ਬਦਲੇ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਉਣ ‘ਤੇ ਸ਼ਲਾਘਾ ਕੀਤੀ ਹੈ।  ਜ਼ਿਕਰਯੋਗ ਹੈ ਕਿ ਇੰਦੌਰ ਬੈਂਚ ਦੇ ਜਸਟਿਸ ਐਸ ਸੀ ਸ਼ਰਮਾ ਨੇ ਸੁਰਜੀਤ ਸਿੰਘ (੬੭) ਅਤੇ ਸ਼ਰਨ ਸਿੰਘ (੬੮) ਦੀਆਂ ਪਟੀਸ਼ਨਾਂ ਤੇ ਸੂਬਾ ਸਰਕਾਰ ਨੂੰ ੨੫ੁ੨੫ ਹਜ਼ਾਰ ਦੇ ਜ਼ੁਰਮਾਨੇ ਨਾਲ ਇਹ ਰਕਮ ਅਦਾ ਕਰਨ ਲਈ ਹੁਕਮ ਜਾਰੀ ਕੀਤਾ  ਹੈ।ਇੰਦੌਰ ਵਾਸੀ ਸਾਲ ੧੯੮੪ ਦੇ ਸਿੱਖ ਕਤਲੇਆਮ ਪੀੜ੍ਹਤਾਂ ਵਿਵਿੱਚ ਸੁਰਜੀਤ ਸਿੰਘ ਦੇ ਟਾਲ ਨੂੰ ਅੱਗ ਲਾ ਦਿੱਤੀ ਗਈ ਸੀ ਜਦ ਕਿ ਸ਼ਰਨ ਸਿੰਘ ਦੀ ਦੁਕਾਨ ਲੁੱਟ ਲਈ ਗਈ ਸੀ। ਪਰ ਦੋਹਾਂ ਨੂੰ ਸਿਰਫ਼ ਇਸ ਅਧਾਰ ‘ਤੇ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਇਨ੍ਹਾਂ ਦੇ ਨਾ ਸਿੱਖ ਕਤਲੇਆਮ ਪੀੜ੍ਹਤਾਂ ਦੀ ਸਰਕਾਰੀ ਸੂਚੀ ਵਿਵਿੱਚ ਦਰਜ ਨਹੀਂ ਸਨ। ਜਥੇਦਾਰ ਅਵਤਾਰ ਸਿੰਘ ਨੇ ਮਾਨਯੋਗ ਇੰਦੌਰ ਹਾਈ ਕੋਰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਦੌਰ ਦੀ ਤਰ੍ਹਾਂ ਦਿੱਲੀ ਦੇ ੧੯੮੪ ਦੇ ਸਿੱਖ ਨਸਲਕੁਸ਼ੀ ਦੇ ਸ਼ਿਕਾਰ ਲੋਕਾਂ ਨੂੰ ਵੀ ਅਦਾਲਤ ਵੱਲੋਂ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ੧੯੮੪ ਦੀ ਸਿੱਖ ਨਸਲਕੁਸ਼ੀ ਵੇਲੇ ਬਰਬਾਦ ਹੋਏ ਸਨ ਉਨ੍ਹਾਂ ਨੂੰ ਜਾਨੀ ਤੇ ਮਾਲੀ ਹੋਏ ਨੁਕਸਾਨ ਦੀ ਭਰਪਾਈ ਦੇ ਨਾਲੁਨਾਲ ਦਿੱਲੀ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਜੋ ਦਿੱਲੀ ਦੇ ਸਿੱਖਾਂ ਦੇ ਮਨਾਂ ਅੰਦਰ ਇਸ ਭਖਦੀ ਚਿੰਗਾਰੀ ਨੂੰ ਸ਼ਾਂਤ ਕੀਤਾ ਜਾ ਸਕੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply