Monday, July 6, 2026

 ਬਰੁਸਲਜ਼ ਵਿਚ ਪਹਿਲੀ ਵਾਰ ਲੱਗਾ ਤੀਆਂ ਦਾ ਮੇਲਾ

PPN2608201618

ਬੈਲਜੀਅਮ, 26 ਅਗਸਤ (ਹਰਚਰਨ ਸਿੰਘ ਢਿੱਲੋਂ) – ਰੌਣਕਾਂ ਤ੍ਰਿੰਝਣਾਂ ਦੀਆਂ ਤੀਆਂ ਮੇਲਾ ਬਰੁਸਲਜ਼ ਦੀ ਧਰਤੀ ‘ਤੇ ਪਹਿਲੀ ਵਾਰ ਦਰਸ਼ਕਾਂ ਦੇ ਬਹੁਤ ਭਰਵੇ ਹੂੰਗਾਰੇ ਨਾਲ ਲਗਾਇਆ ਗਿਆ।ਮੇਕੇ ਦੌਰਾਨ ਬਰੁਸਲਜ਼ ਦੀਆਂ ਔਰਤਾਂ ਨੇ ਗਿੱਧੇ ਦੀਆਂ ਧਮਾਲਾ ਪਾ ਛੱਡੀਆਂ।ਸਾਫ ਸੁਥਰਾ ਨਿਰੋਲ ਕਲਚਰਲ ਤੀਆਂ ਦਾ ਮੇਲਾ ਪ੍ਰੀਵਾਰਾਂ ਨੇ ਬਹੁਤ ਪਸੰਦ ਕੀਤਾ।ਸਟੇਜ ਸੈਕਟਰੀ “ਰੂੰਪਾ ਸੰਧੂ“ ਨੇ ਅਮੈਸਟਰਡਾਮ ਹੌਲੈਂਡ ਤੋ ਪਹੁੰਚ ਕੇ ਬੜੇ ਸੁਚੱਜੇ ਤਰੀਕੇ ਨਾਲ ਪ੍ਰੌਗਰਾਮ ਦਾ ਸੰਚਾਲਨ ਕੀਤਾ।ਝਲਕ ਪੰਜਾਬ ਦੀ ਡੀ.ਜੇ ਗਰੁੱਪ ਵਲੋਂ ਪੇਸ਼ ਕੀਤੇ ਪ੍ਰਵਾਰਿਕ ਪੰਜਾਬੀ ਵਿਰਸੇ ਨਾਲ ਜੁੜੇ ਗੀਤ ਦਰਸ਼ਕਾਂ ਦੀ ਖਿਚ ਦਾ ਕੇਂਦਰ ਬਣੇ।ਇਸ ਤੀਆਂ ਦੇ ਮੇਲੇ ਦੌਰਾਨ ਹਾਲ ਵਿਚ 450 ਕੁਰਸੀਆਂ ਲਗਾਈਆਂ ਸਨ, ਸੋ ਘੱਟ ਪੈ ਗਈਆਂ।ਗਿੱਧਾ ਪ੍ਰੋਗਰਾਮ ਕਰਨ ਵਾਲੀਆਂ 32 ਬੀਬੀਆਂ ਨੇ 34 ਆਈਟਮਾਂ ਪੇਸ਼ ਕੀਤੀਆਂ।ਇਹ ਤੀਆਂ ਦਾ ਮੇਲਾ ‘ਰੌਣਕਾਂ ਤ੍ਰਿੰਝਣਾਂ ਦੀਆਂ’ ਵਿਚ ਸਾਰੇ ਬੈਲਜੀਅਮ ਦੇ ਵੱਖ ਵੱਖ ਹਿਸਿਆਂ ਅਤੇ ਸ਼ਪੈਸ਼ਲ 4 ਬੀਬੀਆਂ ਯੂ ਕੇ ਤੋ ਆਈਆਂ ਸਨ। ਖਾਣ ਪੀਣ ਵਾਲੇ ਲੀਅਜ਼ ਵਾਲਿਆਂ ਨੇ ਗੋਲ ਗੱਪੇ, ਪੂੜੀਆਂ ਛੋਲੇ, ਜਲੇਬੀਆਂ ਆਦਿ ਲਗਾਈਆਂ ਸਨ’ ਬੀਬੀਆਂ ਸਮੇਤ ਸਭ ਨੇ ਪਸੰਦ ਕੀਤੀਆਂ। ਪੰਜ ਹਫਤੇ ਤੋਂ ਮੇਲੇ ਦੀ ਤਿਆਰੀ ਕਰਨ ਵਾਲੀਆਂ ਪ੍ਰਬੰਧਿਕ ਬੀਬੀਆਂ, ਬੀਬੀ ਨਿਮਰਤ ਕੌਰ, ਬੀਬੀ ਕੁਲਵਿੰਦਰ ਕੌਰ, ਨੂਰਪ੍ਰੀਤ ਕੌਰ ਅਤੇ ਨਵਦੀਪ ਕੌਰ ਅਤੇ ਇਹਨਾਂ ਦੇ ਪ੍ਰਵਾਰਕ ਮੈਬਰਾਂ ਨੇ ਪੂਰਾ ਪੂਰਾ ਸਹਿਯੌਗ ਦਿੱਤਾ।ਸਮਾਪਤੀ ਤੋਂ ਕੁੱਝ ਮਿੰਟ ਪਹਿਲਾਂ ਦਰਸ਼ਕਾਂ ਵਿਚ ਪ੍ਰੌਗਰਾਮ ਵਿਚ ਬੈਠਣ ਵਾਲੀਆਂ ਕੁਰਸੀਆਂ ਪਰਾਂ ਕਰਕੇ ਬੀਬੀਆਂ ਨੇ ਖੂਬ ਭੰਗੜਾ ਪਾ ਕੇ ਕਈ ਚਿਰਾਂ ਦੀ ਰੀਝ ਪੂਰੀ ਕੀਤੀ।ਬਹੁਤ ਸਾਰੀਆਂ ਬੀਬੀਆਂ ਨੇ ਅਗਲਿਆਂ ਪ੍ਰੋਗਰਾਮਾਂ ਲਈ ਆਪੋ ਆਪਣੇ ਨਾਮ ਤੇ ਕੰਟੈਕਟ ਨੰਬਰ ਪ੍ਰਬੰਧਕਾਂ ਨੂੰ ਦਿੱਤੇ ।ਪ੍ਰਬੰਧਕਾਂ ਤੇ ਮੈਬਰਾਂ ਨੇ ਉਹਨਾ ਸਾਰੇ ਵੀਰਾਂ ਭੈਣਾ ਦਾ ਧੰਨਵਾਦ ਕੀਤਾ ਜਿਹਨਾ ਨੇ ਆਪਣਾ ਬਣਦਾ ਸਹਿਯੌੋ ਇਸ ਮੇਲੇ ਵਿਚ ਪਾਇਆ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply