
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸਨੇਹ ਤੇ ਪਿਆਰ ਦੇ ਪ੍ਰਤੀਕ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨਾਲ ਸਬੰਧਤ ਸ਼ੁੱਭ ਦਿਹਾੜਾ ਕ੍ਰਿਸ਼ਨ ਅਸ਼ਟਮੀ ਨਿਊ ਫਲਾਵਰ ਪਬਲਿਕ ਸੀਨੀ: ਸੇੈਕੰ: ਸਕੂਲ ਅੰਤਰਯਾਮੀ ਕਲੋਨੀ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰ: ਕੁਲਵਿੰਦਰ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਧਾ ਕ੍ਰਿਸ਼ਨ ਜੀ ਵਰਗੀਆਂ ਪੋਸ਼ਾਕਾਂ ਪਾ ਕੇ ਉਨ੍ਹਾਂ ਨਾਲ ਸਬੰਧਤ ਕ੍ਰਿਸ਼ਨ ਲੀਲਾ ਦੀ ਪੇਸ਼ਕਾਰੀ ਕਰਨ ਦੇ ਨਾਲ ਨਾਲ ਡਾਂਡੀਆ ਨਾਚ ਵੀ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਰਾਧਾ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਝਲਕੀਆਂ ਪੇਸ਼ ਕੀਤੀਆਂ।ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਅਸੀਂ ਬਹੁਤ ਕਿਸਮਤ ਵਾਲੇ ਹਾਂ ਜਿਨ੍ਹਾਂ ਨੇ ਭਾਰਤ ਦੇ ਵਿਚ ਜਨਮ ਲੈ ਕੇ ਵੱਖ ਵੱਖ ਧਰਮਾਂ ਦੀਆਂ ਰਹੁ ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਜਾਣਿਆ।ਉਨ੍ਹਾਂ ਕਿਹਾ ਭਾਰਤੀ ਸਭਿਆਚਾਰ ਵਿਚ ਹਰੇਕ ਧਰਮ ਦਾ ਬਣਦਾ ਮਾਨ-ਸਨਮਾਨ ਹੈ, ਤੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਬਹੁਤ ਜਰੂਰੀ ਹੈ।ਪ੍ਰਿੰ: ਕੁਲਵਿੰਦਰ ਕੋਰ ਨੇ ਰਾਧਾ ਕ੍ਰਿਸ਼ਨ ਜੀ ਦੀ ਜੀਵਨ ਸ਼ੈਲੀ ਤੇ ਰੌਸ਼ਨੀ ਪਾਈ।ਇਸ ਮੋਕੇ ਵਾਇਸ ਚੇਅਰਮੈਨ ਮਨਿੰਦਰ ਸਿੰਘ ਮਨੀ, ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਮੈਨੇਜਰ ਰਾਜਵਿੰਦਰ ਕੋਰ, ਵਾਇਸ ਪ੍ਰਿੰ: ਤਾਨੀਆ ਭਾਟੀਆ, ਮੈਂਬਰ ਲਕਸ਼ਮਿੰਦਰ ਕੋਰ, ਗੁਰਮੇਜ ਸਿੰਘ ਰਾਜੂ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media