📝 *ਅੱਜ ਦੀਆਂ ਸੁਰਖੀਆਂ…..*
ਮਿਤੀ : 28 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪਹਿਲਾ ਫਲੋਰੀਡਾ ਟੀ-20 ਕ੍ਰਿਕਟ ਮੈਚ ‘ਚ ਵੈਸਟ ਇੰਡੀਜ਼ ਜੇਤੂ- 1 ਦੌੜ (RUN) ਨਾਲ ਭਾਰਤ ਨੂੰ ਹਰਾਇਆ।
▶ 50ਵੇਂ ਦਿਨ ਵੀ ਕਸ਼ਮੀਰ ਵਿੱਚ ਕਰਫੀਊ ਜਾਰੀ– ਇਕ ਪੁਲਿਸ ਕਾਂਸਟੇਬਲ ਦੀ ਅੱਜ ਗੋਲੀ ਮਾਰ ਕੇ ਕੀਤੀ ਹੱਤਿਆ।
▶ ਅਕਾਲੀ ਦਲ ਉਤਰ ਪ੍ਰਦੇਸ਼ ਵਿੱਚ 29 ਸੀਟਾਂ ‘ਤੇ ਖੜ੍ਹੇ ਕਰੇਗਾ ਉਮੀਦਵਾਰ– ਚੰਦੂਮਾਜਰਾ।
▶ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ‘ਚ ਮੀਟਿੰਗ- ਭਾਜਪਾ ਸ਼ਾਸ਼ਤ ਸੂਬਿਆਂ ਵਿੱਚ 65 ਵਿਕਾਸ ਯੋਜਨਾਵਾਂ ਲਾਗੂ ਕਰਨ ਦਾ ਕੀਤਾ ਫੈਸਲਾ।
▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਪੀ.ਐਮ ਮੋਦੀ ਨਾਲ ਮੁਲਾਕਾਤ– ਕਸ਼ਮੀਰ ਦੇ ਤਾਜ਼ਾ ਹਾਲਾਤਾਂ ‘ਤੇ ਕੀਤੀ ਚਰਚਾ।
▶ ਮੀਟਿੰਗ ਉਪਰੰਤ ਬੋਲੀ ਮਹਿਬੂਬਾ ਮੁਫਤੀ– ਮੋਦੀ ਕਸ਼ਮੀਰ ਬਾਰੇ ਚਿੰਤਤ- ਕਿਹਾ ਮੋਦੀ ਸਰਕਾਰ ਸਮੇਂ ਕਸ਼ਮੀਰ ਦੇ ਹਾਲਾਤਾਂ ‘ਚ ਸੁਧਾਰ ਨਾ ਹੋਇਆ ਤਾਂ ਕਦੀ ਨਹੀਂ ਹੋ ਸਕਦਾ।
▶ ਲੁਧਿਆਣਾ ਜਿਲ੍ਹੇ ਦੇ ਜਗਰਾਓਂ ਨੇੜਲੇ ਪਿੰਡ ਚੱਕਰ ‘ਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦੀ ਲੜਾਈ ਦੌਰਾਨ ਚੱਲੀ ਗੋਲੀ– 2 ਭਰਾਵਾਂ ਦੀ ਮੌਤ।
▶ 2020, 2024 ਤੇ 2028 ਓਲੰਪਿਕ ਖੇਡਾਂ ‘ਚ ਮੈਡਲ ਜਿੱਤਣ ਲਈ ਪੀ.ਐਮ ਮੋਦੀ ਵਲੋਂ ਟਾਸਕ ਫੋਰਸ ਬਣਾਉਣ ਦਾ ਐਲਾਨ।
▶ ਹਿਮਾਚਲ ਦੇ ਕੁੱਲੂ, ਮੰਡੀ ਤੇ ਰਾਮਪੁਰ ‘ਚ ਤਕਰੀਬਨ ਅੱਧਾ ਘੰਟੇ ਲੱਗੇ ਭੁਚਾਲ ਦੇ ਝਟਕੇ– ਕਈ ਘਰਾਂ ‘ਤੇ ਫਸਲਾਂ ਦਾ ਨੁਕਸਾਨ– 4.6 ਤੀਬਰਤਾ ਕੀਤੀ ਗਈ ਦਰਜ਼।
▶ ਹਰਿਆਣਾ ਵਿੱਚ ਕਿਸਾਨ ਬੀਮਾ ਯੋਜਨਾ ਦਾ ਸਾਬਕਾ ਕਾਂਗਰਸ ਸੀ.ਐਮ ਭੁਪਿੰਦਰ ਸਿੰਘ ਹੁੱਡਾ ਨੇ ਕੀਤਾ ਵਿਰੋਧ, ਦੱਸੀ ਕਿਸਾਨ ਵਿਰੋਧੀ।
▶ ਪਾਕਿ ਪੀ.ਐਮ ਨਿਵਾਜ ਸਰੀਫ ਨੇ ਪ੍ਰਧਾਨ ਮੰਤਰੀ ਮੋਦੀ ਨੂੰ 9 ਨਵੰਬਰ ਨੂੰ ਪਾਕਿਸਤਾਨ ‘ਚ ਹੋਣ ਵਾਲੇ ਸਾਰਕ ਸੰਮੇਨਲ ‘ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ।
▶ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮਾੜਾ ਵਿਵਹਾਰ ਕਰਕੇ ਪਾਕਿਸਤਾਨ ਨੇ ਗਵਾਇਆ ਗੱਲਬਾਤ ਦਾ ਮੌਕਾ– ਮਹਿਬੂਬਾ ਮੁਫਤੀ।
▶ ਸੁਖਬੀਰ ਬਾਦਲ ਦਾ ‘ਆਪ’ ‘ਤੇ ਹਮਲਾ– ਪਹਿਲਾਂ ਹੀ ਕਿਹਾ ਸੀ ਕਿ ਆਪ ਵਾਲੇ ਟਿੱਕਟਾਂ ਵੇਚ ਕੇ ਇਕੱਠੇ ਕਰ ਰਹੇ ਹਨ ਕਰੋੜਾਂ ਰੁਪਏ।
▶ ‘ਆਪ’ ਦਾ ਸਿੱਖ ਵਿਰੋਧੀ ਚਿਹਰਾ ਆਇਆ ਸਾਹਮਣੇ, ਪੰਜਾਬ ਅਤੇ ਸਿੱਖਾਂ ਬਾਰੇ ‘ਆਪ’ ਆਗੂਆਂ ਨੂੰ ਗਿਆਨ ਨਹੀਂ – ਸਾਂਪਲਾ।
▶ ਬੰਗਲਾ ਦੇਸ਼ ਦੇ ਢਾਕਾ ਗੁਲਸ਼ਨ ਕੈਫੇ ਹਮਲੇ ਦੇ ਮਾਸਟਰਮਾਈਂਡ ਤਾਮੀਮ ਅਹਿਮਦ ਸਮੇਤ 3 ਨੂੰ ਸੁਰੱਖਿਆ ਫੋਰਸਾਂ ਨੇ ਕੀਤਾ ਢੇਰ।
▶ ਵਿਦੇਸ਼ਾਂ ‘ਚ ਪੈਸੇ ਕਮਾਉਣ ਜਾਂਦੇ ਹਨ ਆਮ ਆਦਮੀ ਪਾਰਟੀ ਦੇ ਆਗੂ – ਸੁਖਬੀਰ ਬਾਦਲ।
▶ ਸੁਖਪਾਲ ਖਹਿਰਾ ਵਲੋਂ ਵਿਦੇਸ਼ਾਂ ‘ਚ ਇਕੱਠੇ ਕੀਤੇ ਫੰਡਾਂ ਦੀ ਕਰਵਾਈ ਜਾਵੇ ਜਾਂਚ– ਕੈਪਟਨ ਅਮਰਿੰਦਰ।
▶ ਕੈਪਟਨ ਅਮਰਿੰਦਰ ਵਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਕਲੀਨ ਚਿੱਟ– ਕਾਂਗਰਸ ‘ਚ ਆਉਣ ਦਾ ਦਿੱਤਾ ਸੱਦਾ।
▶ ਛੋਟੇਪੁਰ ਦੇ ਅਕਾਲੀ ਦਲ ‘ਚ ਸ਼ਮੂਲੀਅਤ ਤੋਂ ਸੁਖਬੀਰ ਬਾਦਲ ਨੇ ਕੀਤਾ ਇਨਕਾਰ- ਕਿਹਾ ਆਪਣੀ ਟੀਮ ਵਧੀਆ, ਕਿਸੇ ਹੋਰ ਦੀ ਲੋੜ ਨਹੀਂ।
▶ ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਵਿਖੇ ਹਸਪਤਾਲ ‘ਚ ਲੱਗੀ ਅੱਗ- 4 ਦੀ ਮੌਤ, ਸੀ.ਆਈ.ਡੀ ਜਾਂਚ ਦਾ ਐਲਾਨ।
▶ ਉਪ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਵਿਖੇ 114.23 ਕਰੋੜ ਦੀ ਓਪਨ ਪਲਾਜ਼ਾ ਸੁੰਦਰੀਕਰਨ ਯੋਜਨਾ ਦਾ ਕੀਤਾ ਸ਼ੁਭਅਰੰਭ, ਮੰਤਰੀ ਅਨਿਲ ਜੋਸ਼ੀ ਰਹੇ ਮੌਜੂਦ।
▶ ਜੰਮੂ ਕਸ਼ਮੀਰ ‘ਚ ਸ਼ਾਂਤੀ ਬਹਾਲੀ, ਭਾਜਪਾ ਤੇ ਪੀ.ਡੀ.ਪੀ ਦਾ ਮੁੱਖ ਨਿਸ਼ਾਨਾ- ਮਹਿਬੂਬਾ ਮੁਫਤੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media