
ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜਬੂਤ ਕਰਦੇ ਹੋਏ ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ ਦੀ ਅਗਵਾਈ ਵਿਚ ਯੂਥ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਇਸ ਸਮੇਂ ਪੰਜਾਬ ਪ੍ਰਧਾਨ ਬਿਕਰਮ ਦੱਤਾ ਵੀ ਉਚੇਚੇ ਤੋਰ ‘ਤੇ ਪਹੁੰਚੇ।ਵਿਸ਼ਾਲ ਦੱਤਾ ਨੇ ਸਾਰੇ ਸਾਥੀਆਂ ਦੇ ਇੱਕਠ ਵਿਚ ਜਗਦੀਪ ਸਿੰਘ ਨੂੰ ਯੂਥ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਦਿਹਾਤੀ ਯੂਥ ਸਕੱਤਰ, ਲਵਪ੍ਰੀਤ ਸਿੰਘ ਉਤਰੀ ਬਲਾਕ ਪ੍ਰਧਾਨ ਅਤੇ ਸ਼ਮਸ਼ੇਰ ਸਿੰਘ, ਪ੍ਰਭਦੀਪ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਨਵਪ੍ਰੀਤ ਸਿੰਘ, ਸਾਹਿਲ, ਮੰਗਲ ਸਿੰਘ, ਜੋਬਣ ਸਿੰਘ, ਰਾਜਾ, ਬਲਵਿੰਦਰ ਸਿੰਘ, ਮਣਪ੍ਰੀਤ ਸਿੰਘ ਮੈਂਬਰ ਚੁਣੇ ਗਏ।ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਲਗਾਤਾਰ ਯੂਥ ਵਿੰਗ ਦੇ ਅਹੁੱਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆ ਹਨ ਅਤੇ ਜਲਦੀ ਹੀ ਅੰਮ੍ਰਿਤਸਰ ਦੀਆਂ 65 ਵਾਰਡਾਂ ਵਿਚ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਕੇ ਨਸ਼ਿਆਂ ਖਿਲਾਫ ਵਿਸ਼ਾਲ ਰੈਲੀ ਕੱਢੀ ਜਾਵੇਗੀ।ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਨੌਜਵਾਨ ਪੀੜੀ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ।ਨਸ਼ਿਆਂ ਕਾਰਨ ਹੀ ਬਹੁਤ ਸਾਰੇ ਗਰੀਬ ਲੋਕਾਂ ਦੇ ਘਰ ਉਜੜ ਰਹੇ ਹਨ।ਪੰਜਾਬ ਪ੍ਰਧਾਨ ਬਿਕਰਮ ਦੱਤਾ ਨੇ ਕਿਹਾ ਕਿ ਸਮਾਜ ਵਿਚ ਨੌਜਵਾਨ ਪੀੜੀ ਦਾ ਭਵਿੱਖ ਬਚਾਉਣਾ ਬਹੁਤ ਹੀ ਜਰੂਰੀ ਹੈ, ਕਿਉਕਿ ਨੌਜਵਾਨ ਪੀੜੀ ਹੀ ਸਾਡੇ ਦੇਸ਼ ਦਾ ਭਵਿੱਖ ਹਨ ।ਇਸ ਮੌਕੇ ਪੰਜਾਬ ਯੂਥ ਮੀਤ ਪ੍ਰਧਾਨ ਸੰਦੀਪ ਸ਼ਰਮਾ, ਜਿਲ੍ਹਾਂ ਪ੍ਰਧਾਨ ਚਣਪ੍ਰੀਤ ਸਿੰਘ, ਪ੍ਰਿੰਸ ਗਿੱਲ, ਵਾਸੂ ਸਭਰਵਾਲ, ਉਤੱਰ ਭਾਰਤ ਪ੍ਰਭਾਰੀ ਸੰਜੇ ਕਪਿਲਾ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media