
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) ਪੁਲਿਸ ਥਾਣਾ ਬੀ-ਡਵੀਜਨ ਨੇ ਇੱਕ ਹਾਂਡਾ ਸਪਲੈਂਡਰ ਮੋਟਰਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਮੌਕੇ ‘ਤੇ 5 ਚੋਰੀ ਦੇ ਮੋਬਾਇਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਅੇਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨਾਂ ਨੇ ਏ.ਐਸ.ਆਈ ਸੂਬਾ ਸਿਘ ਅਤੇ ਪੁਲਿਸ ਪਾਰਟੀ ਸਮੇਤ ਮਾਤਾ ਕੌਲਾਂ ਜੀ ਹਲਸਤਾਲ ਦੇ ਟੀ-ਪੁਆਇੰਟ ‘ਤੇ ਨਾਕਾ ਲਾਇਆ ਹੋਇਆ ਸੀ ਤਾਂ ਜੀ.ਟੀ ਰੋਡ ਵਲੋਂ ਆ ਰਹੇ ਹਾਂਡਾ ਮੋਟਰ ਸਾਈਕਲ ਸਪਲੈਂਡਰ ਨੰਬਰ ਪੀ.ਬੀ-20-ਜੀ.ਐਫ-9884 ‘ਤੇ ਸਵਾਰ ਦੋ ਨੌਜਵਾਨਾਂ ਨੇ ਨਾਕਾ ਵੇਖ ਕੇ ਪਿਛੇ ਨੂੰ ਮੁੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਉਨਾਂ ਨੂੰ ਘੇਰ ਕੇ ਕਾਬੂ ਕਰ ਲਿਆ।ਪੁਛਗਿੱਛ ਕਰਨ ‘ਤੇ ਮੋਟਰਸਾਈਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਅੰਕਿਤ ਮਹਿਰਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਚੌਰਸਤੀ ਅਟਾਰੀ, ਖੂਹ ਕੋੜਿਆ ਲੋਹਗੜ ਗੇਟ ਅੰਮ੍ਰਿਤਸਰ ਤੇ ਪਿਛੇ ਬੈਠੇ ਨੇ ਆਪਣਾ ਨਾਲ ਰਾਹੁਲ ਡੋਗਰਾ ਪੁੱਤਰ ਰਵੀ ਡੋਗਰਾ ਵਾਸੀ ਨਿਊ ਅਜਾਦ ਨਗਰ ਅੰਮ੍ਰਿਤਸਰ ਦੱਸਿਆ।ਇੰਨਾਂ ਪਾਸੋਂ ਜਦ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਗਏ ਤਾਂ ਉਨਾਂ ਨੇ ਜਦ ਕੋਈ ਵਾਜ਼ਿਬ ਜਵਾਬ ਨਾ ਦਿੱਤਾ ਤਾਂ ਤਲਾਸ਼ੀ ਲੈਣ ‘ਤੇ ਮੋਟਰਸਾਈਕਲ ਦੇ ਪਿਛੇ ਬੈਠੇ ਰਾਹੁਲ ਦੀ ਪੈਂਟ ਦੀਆਂ ਜੇਬਾਂ ਵਿਚੋਂ ਚਾਰ ਅਤੇ ਬਾਈਕ ਚਾਲਕ ਪਾਸੋਂ ਇੱਕ ਗ੍ਰੇਅ ਰੰਗ ਦਾ ਮੋਬਾਇਲ ਬਰਾਮਦ ਕੀਤਾ ਗਿਆ।ਇੰਨਾਂ ਪਾਸੋਂ ਜਦ ਸਪਲੈਂਡਰ ਮੋਟਰਸਾਈਕਲ ਬਾਰੇ ਪੁਛਿਆ ਤਾਂ ਉਨਾਂ ਮੰਨਿਆ ਕਿ ਇਹ ਮੋਟਰਸਾਈਕਲ ਉਨਾਂ ਨੇ ਗੁਰਦੁਆਰਾ ਸ਼ਹੀਦਾਂ ਸਾਹਮਣਿਓਂ ਬਰਾਮਦ ਕੀਤਾ ਸੀ ਅਤੇ ਮੋਬਾਇਲ ਅਟਾਰੀ ਵਾਹਗਾ ਸਰਹੱਦ ‘ਤੇ ਯਾਤਰੂਆਂ ਦੇ ਚੋਰੀ ਕੀਤੇ ਸਨ। ਏ.ਐਸ.ਆਈ ਸਤਨਾਮ ਸਿੰਘ ਨੇ ਕਿਹਾ ਕਿ ਪੁਛਗਿੱਛ ਦੌਰਾਨ ਇੰਨਾਂ ਦੀ ਨਿਸ਼ਾਨਦੇਹੀ ‘ਤੇ ਦੋ ਹੋਰ ਮੋਟਰਸਾਈਕਲ ਨੰਬਰ ਪੀ.ਬੀ-30-ਐਲ਼-3467 ਅਤੇ ਪੀ.ਬੀ-02-ਬੀ.ਏ 3570 ਵੀ ਬਰਾਮਦ ਹੋਏ ਹਨ, ਜੋ ਉਨਾਂ ਨੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਤੋਂ ਚੋਰੀ ਕੀਤੇ ਸਨ। ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਦੋੀਸ਼ਆਂ ਪਾਸੋਂ ਜੋ ਚਾਰ ਮੋਬਾਇਲ ਬਰਾਮਦ ਹੋਏ ਹਨ ਉਨਾਂ ਵਿੱਚ ਇੱਕ ਆਈਫੋਨ-6, ਇੱਕ ਨੋਕੀਆ ਲੂਮੀਆ, ਇੱਕ ਸੈਮਸੰਗ ਐਸ-5, ਇੱਕ ਸੈਮਸੰਗ ਡੁਓਸ ਤੇ ਇੱਕ ਜੋਨੀ ਕੰਪਨੀ ਦਾ ਹੈ।ਇਸ ਮੌਕੇ ਮਨਜੀਤ ਸਿੰਘ ਅਤੇ ਅਮਨਿੰਦਰ ਸਿੰਘ ਆਦਿ ਮੁਲਾਜ਼ਮ ਵੀ ਮੌਜੂਦ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media