
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲਾ ਪੱਧਰੀ ਬੇਸਬਾਲ ਖੇਡ ਟੂਰਨਾਮੈਂਟ ਤੋਂ ਬਾਅਦ ਹੁਣ 62ਵੀਆਂ ਸੂਬਾ ਪੱਧਰੀ ਪੰਜ ਦਿਨਾਂ ਅੰਡਰ 19 ਸਾਲ ਉਮਰ ਵਰਗ ਮਹਿਲਾ-ਪੁਰਸ਼ ਬੇਸਬਾਲ ਖੇਡ ਪ੍ਰਤੀਯੋਗਿਤਾਵਾਂ 5 ਸਤੰਬਰ ਤੋਂ ਲੈ ਕੇ 9 ਸਤੰਬਰ ਤੱਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਦੇ ਬਹੁ ਖੇਡ ਮੈਦਾਨ ਵਿਖੇ ਆਯੋਿਜਤ ਹੋਣਗੀਆਂ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਕੋਚ ਗੁਰਪ੍ਰੀਤ ਸਿੰਘ ਬਿੱਲਾ ਨੇ ਦੱਸਿਆ ਕਿ ਜਿਲੇ ਵਲੋਂ ਪੁਰਸ਼ਾਂ ਦੀ ਟੀਮ ਦੀ ਸ਼ਮੂਲੀਅਤ ਨੂੰ ਲੈ ਕੇ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਵਿਸ਼ੇਸ਼ ਅਭਿਆਸ ਕੈਪ ਦਾ ਆਯੋਜਨ ਹੋ ਚੁੱਕਾ ਹੈ।ਜਿਸ ਦੋਰਾਨ ਜਿਲੇ ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀ ਹਿੱਸਾ ਲੈ ਕੇ ਮਾਹਰ ਕੋਚਾਂ ਦੇ ਕੋਲੋਂ ਨਿਪੁੰਨ ਹੋਣਗੇ। ਉਨ੍ਹਾਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੋਰਾਨ ਸੂਬੇ ਭਰ ਤੋਂ ਅੰਡਰ 19 ਸਾਲ ਉਮਰ ਵਰਗ ਦੇ ਹਜਾਰਾ ਖਿਡਾਰੀ ਉਚੇਚੇ ਤੋਰ ਤੇ ਸ਼ਿਰਕਤ ਕਰਕੇ ਆਪਣੇ ਖੇਡ ਫੰਨ ਦਾ ਮੁਜਾਹਰਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਿਲਾ ਪੱਧਰੀ ਪੁਰਸ਼ ਮੁਕਾਬਲਿਆਂ ਦੇ ਵਿਚ ਸਸਸਸ ਟਾਂਊਨ ਹਾਲ ਪਹਿਲੇ, ਖਾਲਸਾ ਕਾਲਜੀਏਟ ਸਸਸ ਦੂਜੇ ਤੇ ਡੀਏਵੀ ਸਸਸ ਤੀਸਰੇ ਸਥਾਨ ਤੇ ਰਿਹਾ। ਮਹਿਲਾਵਾਂ ਦੇ ਵਰਗ ਵਿਚ ਸਕੰਸਸਸ ਵੇਰਕਾ ਪਹਿਲੇ, ਸਕੰਸਸਸ ਪੁਤਲੀਘਰ ਦੂਸਰੇ ਤੇ ਸਸਸਸ ਖਾਸਾ ਬਜਾਰ ਤੀਸਰੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਉਪਰੋਕਤ ਖੇਡ ਮੁਕਾਬਲਿਆਂ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media